GTA News Media

Top Info Bar
22.1°C Toronto Loading date...
Canada

ਕਾਰਗੋ ਜਹਾਜ਼ ਜ਼ਬਤ ਕੀਤੇ ਜਾਣ ਤੋਂ ਬਾਅਦ, ਕੈਨੇਡਾ ਅਤੇ ਰੂਸ ਦੇ ਸਬੰਧ ਟੁੱਟਣ ਦੀ ਕਗਾਰ ‘ਤੇ

ਕਾਰਗੋ ਜਹਾਜ਼ ਜ਼ਬਤ ਕੀਤੇ ਜਾਣ ਤੋਂ ਬਾਅਦ, ਕੈਨੇਡਾ ਅਤੇ ਰੂਸ ਦੇ ਸਬੰਧ ਟੁੱਟਣ ਦੀ ਕਗਾਰ ‘ਤੇ
Share this post via:

ਰੂਸ ਨੇ ਚਿਤਾਵਨੀ ਦਿੱਤੀ ਹੈ ਕਿ ਫ਼ੈਡਰਲ ਸਰਕਾਰ ਵੱਲੋਂ ਰੂਸ ਦਾ ਕਾਰਗੋ ਜਹਾਜ਼ ਜ਼ਬਤ ਕੀਤੇ ਜਾਣ ਤੋਂ ਬਾਅਦ, ਕੈਨੇਡਾ ਅਤੇ ਰੂਸ ਦੇ ਸਬੰਧ ਟੁੱਟਣ ਕੰਢੇ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇਸ ਵੀਕੈਂਡ ਯੂਕਰੇਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਐਲਾਨ ਕੀਤਾ ਕਿ ਕੈਨੇਡਾ ਨੇ ਅਧਿਕਾਰਤ ਤੌਰ ‘ਤੇ ਰੂਸੀ ਜਹਾਜ਼ ਨੂੰ ਜ਼ਬਤ ਕਰ ਲਿਆ ਹੈ। ਇਹ ਜਹਾਜ਼ ਫ਼ਰਵਰੀ 2022 ਤੋਂ, ਯੂਕਰੇਨ ਵਿਚ ਯੁੱਧ ਸ਼ੁਰੂ ਹੋਣ ਤੋਂ ਬਾਅਦ, ਪੀਅਰਸਨ ਏਅਰਪੋਰਟ ‘ਤੇ ਖੜਾ ਸੀ।

ਰੂਸ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇੱਕ ਬਿਆਨ ਵਿਚ ਕਿਹਾ, ਅਸੀਂ ਇਸ ਕਾਰਵਾਈ ਨੂੰ ਇੱਕ ਸਨਕੀ ਅਤੇ ਬੇਸ਼ਰਮੀ ਵਾਲੀ ਚੋਰੀ ਮੰਨਦੇ ਹਾਂ। ਇੱਕ ਸਾਲ ਪਹਿਲਾਂ, ਕੈਨੇਡਾ ਅਜਿਹਾ ਕਾਨੂੰਨ ਬਣਾਉਣ ਵਾਲਾ ਪਹਿਲਾ ਜੀ-7 ਦੇਸ਼ ਬਣਿਆ ਸੀ, ਜੋ ਫ਼ੈਡਰਲ ਸਰਕਾਰ ਨੂੰ ਨਾ ਸਿਰਫ਼ ਪਾਬੰਦੀਸ਼ੁਦਾ ਲੋਕਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ, ਸਗੋਂ ਉਨ੍ਹਾਂ ਦੇ ਪੈਸੇ ਨੂੰ ਜ਼ਬਤ ਕਰਨ ਅਤੇ ਉਸਨੂੰ ਪਾਬੰਦੀਸ਼ੁਦਾ ਸ਼ਾਸਨ ਦੇ ਪੀੜਤਾਂ ਵੱਲ ਮੋੜਨ ਦੀ ਵੀ ਇਜਾਜ਼ਤ ਦਿੰਦਾ ਹੈ।

ਫ਼ਿਲਹਾਲ ਇਹ ਕਾਨੂੰਨ ਵਰਤਿਆ ਨਹੀਂ ਗਿਆ ਹੈ, ਪਰ ਟ੍ਰੂਡੋ ਨੇ ਕਿਹਾ ਕਿ ਕੈਨੇਡਾ ਜਾਂ ਤਾਂ ਜਹਾਜ਼ ਨੂੰ ਯੂਕਰੇਨ ਨੂੰ ਦੇਣ ਜਾਂ ਪੈਸਿਆਂ ਲਈ ਇਸਨੂੰ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨਾਲ ਯੂਕਰੇਨ ਦੀ ਰਿਕਵਰੀ ਵਿਚ ਮਦਦ ਹੋਵੇਗੀ। ਰੂਸੀ ਐਨੋਟੋਵ 124 ਜਹਾਜ਼ ਵੋਲਗਾ-ਡਨੇਪਰ ਏਅਰਲਾਈਨਜ਼ ਅਤੇ ਵੋਲਗਾ ਡਨੇਪਰ ਗਰੁੱਪ ਦੀ ਮਲਕੀਅਤ ਹੈ, ਜਿਨ੍ਹਾਂ ਉੱਪਰ ਕੈਨੇਡਾ ਨੇ ਅਪ੍ਰੈਲ ਵਿਚ ਪਾਬੰਦੀ ਲਗਾਈ ਸੀ। ਇਹ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ਾਂ ਵਿਚੋਂ ਇੱਕ ਹੈ ਅਤੇ ਕੈਨੇਡਾ ਨੂੰ ਡਰ ਹੈ ਕਿ ਰੂਸ ਯੂਕਰੇਨ ਵਿਚ ਚਲ ਰਹੀ ਜੰਗ ਦੌਰਾਨ ਆਪਣੀ ਫ਼ੌਜੀ ਸਪਲਾਈ ਪਹੁੰਚਾਉਣ ਲਈ ਇਸ ਜਹਾਜ਼ ਦੀ ਵਰਤੋਂ ਕਰ ਸਕਦਾ ਹੈ।

ਸਰਕਾਰ ਨੇ ਇੱਕ ਕੈਬਿਨੇਟ ਆਰਡਰ ਦੇ ਜ਼ਰੀਏ 8 ਜੂਨ ਨੂੰ ਅਧਿਕਾਰਤ ਤੌਰ ‘ਤੇ ਇਸ ਜਹਾਜ਼ ਨੂੰ ਜ਼ਬਤ ਕੀਤਾ ਸੀ। ਔਟਵਾ ਅਧਾਰਿਤ ਵਪਾਰ ਵਕੀਲ, ਵਿਲੀਅਮ ਪੈਲੇਰਿਨ ਨੇ ਕਿਹਾ, ਮੇਰੇ ਖ਼ਿਆਲ ਵਿਚ ਸਰਕਾਰ ‘ਤੇ ਕੁਝ ਕਾਰਵਾਈ ਕਰਨ ਦਾ ਦਬਾਅ ਹੋਵੇਗਾ, ਕਿਉਂਕਿ ਇਸ ਨੂੰ ਵੈਸੇ ਵੀ ਹਿਲਾਇਆ ਨਹੀਂ ਜਾ ਸਕਦਾ, ਕਿਉਂਕਿ ਰੂਸੀ ਜਹਾਜ਼ਾਂ ਨੂੰ ਕੈਨੇਡੀਅਨ ਹਵਾਈ ਖੇਤਰ ਤੋਂ ਮਨਾਹੀ ਹੈ

ਉਨ੍ਹਾਂ ਕਿਹਾ ਕਿ ਜਹਾਜ਼ ਦੇ ਮਾਲਕ ਉਦੋਂ ਤੱਕ ਜਹਾਜ਼ ਨੂੰ ਜ਼ਬਤ ਕੀਤੇ ਜਾਣ ਨੂੰ ਅਦਾਲਤੀ ਚੁਣੌਤੀ ਦੇ ਸਕਦੇ ਹਨ ਜਦੋਂ ਤੱਕ ਕੈਨੇਡਾ ਸੰਪਤੀ ਨੂੰ ਜ਼ਬਤ ਕਰਨ ਲਈ ਅਦਾਲਤ ਵਿਚ ਇੱਕ ਰਸਮੀ ਅਰਜ਼ੀ ਦਾਇਰ ਨਹੀਂ ਕਰਦਾ। ਉਸ ਤੋਂ ਬਾਅਦ ਕੰਪਨੀ ਨੂੰ ਇੱਕ ਲਿਖਤੀ ਨੋਟਿਸ ਪ੍ਰਾਪਤ ਹੋਵੇਗਾ ਅਤੇ ਉਸ ਕੋਲ ਉਸ ਅਰਜ਼ੀ ਨੂੰ ਵੀ ਚੁਣੌਤੀ ਦੇਣ ਦਾ ਮੌਕਾ ਹੋਵੇਗਾ। ਵਿਲੀਅਮ ਨੇ ਕਿਹਾ ਕਿ ਇਹ ਕਹਿਣਾ ਵਾਜਬ ਹੋਵੇਗਾ ਕਿ ਇਸ ਨਾਲ ਜਵਾਬੀ ਸਿਲਸਿਲੇ ਦਾ ਰਾਹ ਹੋਰ ਖੁਲ ਗਿਆ ਹੈ। ਰੂਸ ਸਰਕਾਰ ਹੁਣ ਤੱਕ ਕਈ ਕੈਨੇਡੀਅਨਜ਼ ‘ਤੇ ਪਾਬੰਦੀਆਂ ਲਗਾ ਚੁੱਕੀ ਹੈ।

ਰੂਸ ਨੇ ਕਿਹਾ ਕਿ ਉਹ ਰੂਸੀ ਸੰਪਤੀ ਚੋਰੀ ਹੋਣ ‘ਤੇ ਜਵਾਬੀ ਕਾਰਵਾਈ ਕਰਨ ਲਈ ਤਿਆਰ ਹੈ। ਉਸਨੇ ਜ਼ਿਕਰ ਕੀਤਾ ਕਿ ਇਹ ਰੂਸੀ ਜਹਾਜ਼ ਕੋਵਿਡ-19 ਦੀਆਂ ਰੈਪਿਡ ਟੈਸਟ ਕਿੱਟਸ ਡਿਲੀਵਰ ਕਰਨ ਕੈਨੇਡਾ ਆਇਆ ਸੀ। ਰੂਸੀ ਮੰਤਰਾਲੇ ਨੇ ਕਿਹਾ, ਰੂਸੀ ਪੱਖ ਦੀ ਚਿਤਾਵਨੀ ਹੈ ਕਿ ਇਸ ਫ਼ੈਸਲੇ ਦੇ ਅਮਲੀ ਤੌਰ ‘ਤੇ ਲਾਗੂ ਹੋਣ ਨਾਲ ਰੂਸੀ-ਕੈਨੇਡੀਅਨ ਸਬੰਧਾਂ ‘ਤੇ ਸਭ ਤੋਂ ਗੰਭੀਰ ਪ੍ਰਭਾਵ ਪਵੇਗਾ, ਜੋ ਪਹਿਲਾਂ ਤੋਂ ਹੀ ਟੁੱਟਣ ਦੀ ਕਗਾਰ ‘ਤੇ ਹਨ

ਸੀਬੀਸੀ ਨਿਊਜ਼