GTA News Media

Top Info Bar
22.1°C Toronto Loading date...
Canada

News headlines

News headlines
Share this post via:

(ਸਤਪਾਲ ਸਿੰਘ ਜੌਹਲ) -ਵਾਤਾਵਰਨ ਦੇ ਸਾਇੰਸਦਾਨਾਂ ਮੁਤਾਬਿਕ, 2023 ਦੀ ਗਰਮ ਰੁੱਤ ਅੱਜ, 21 ਜੂਨ ਤੋਂ 23 ਸਤੰਬਰ ਤੱਕ ਹੋਵੇਗੀ।

– ਵੱਡਾ ਦਿਨ: ਭੂ-ਮੱਧ ਰੇਖਾ ਤੋਂ ਉੱਤਰ ਦੇ ਦੇਸ਼ਾਂ (ਭਾਰਤ, ਕੈਨੇਡਾ ਅਮਰੀਕਾ, ਯੂਰਪ ਸਮੇਤ) ਅੱਜ 2023 ਦਾ ਸਭ ਤੋਂ ਵੱਡਾ ਦਿਨ ਹੈ।

– ਜਲੰਧਰ ਵਿੱਚ ਅੱਜ 14 ਘੰਟੇ 11 ਮਿੰਟ ਅਤੇ ਬਰੈਂਪਟਨ ਵਿੱਚ 15 ਘੰਟੇ 27 ਮਿੰਟਾਂ ਤੋਂ ਵੱਧ ਸਮਾਂ ਦਿਨ ਰਹਿਣਾ ਹੈ।

– ਬਰੈਂਪਟਨ ਅਤੇ ਆਸ-ਪਾਸ ਦੇ ਸ਼ਹਿਰਾਂ ਵਿੱਚ ਅੱਜ ਦਾ ਸਿਖਰ ਦੁਪਿਹਰਾ 1 ਵਜੇ ਤੋਂ 20 ਮਿੰਟ ਬਾਅਦ (13.20 ਵਜੇ) ਹੋਵੇਗਾ।

– ਵੱਡੀ ਟੱਕਰ: ਟੋਰਾਂਟੋ ਤੋਂ ਪੂਰਬ ਵੱਲ੍ਹ, ਪਿਕਰਿੰਗ-ਏਜੈਕਸ ਨੇੜੇ ਬੀਤੀ ਰਾਤ ਟਰੱਕ, ਤੇਲ-ਟੈਂਕਰ ਅਤੇ ਇਕ ਕਾਰ ਦੀ ਭਿਆਨਕ ਟੱਕਰ ਕਾਰਨ 2 ਮੌਤਾਂ ਹੋਣ ਅਤੇ ਟੈਂਕਰ ਨੂੰ ਲੱਗੀ ਅੱਗ ਨਾਲ਼ ਵੱਡੀ ਤਬਾਹੀ ਹੋਣ ਅਤੇ ਹਾਈਵੇ ਦੋਵੇਂ ਦਿਸ਼ਾਵਾਂ ਤੋਂ ਬੰਦ ਹੋਣ ਦੀ ਖਬਰ ਹੈ।

– ਵੱਧ ਤਨਖਾਹ ਦੀ ਮੰਗ: ਗਰੇਟਰ ਟੋਰਾਂਟੋ ਏਰੀਆ `ਚ ਫੂਡ ਚੇਨ, ਮੈਟਰੋ ਸਟੋਰਾਂ ਦੇ 3700 ਤੋਂ ਵੱਧ ਵਰਕਰਾਂ ਨੇ ਤਨਖਾਹਾਂ ਦੀ ਮੰਗ ਮਨਵਾਉਣ ਲਈ ਹੜਤਾਲ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਅਜੇ ਸਮਝੌਤੇ ਲਈ ਗੱਲਬਾਤ ਜਾਰੀ।

– ਵੱਡੀ ਖੁਸ਼ੀ: ਬਰੈਂਪਟਨ ਮਿਸੀਸਾਗਾ ਅਤੇ ਕੈਲੇਡਨ ਵਿਖੇ ਸਰਕਾਰੀ ਸਕੂਲਾਂ ਵਿੱਚ ਬੀਤੇ ਹਫਤੇ ਸ਼ੁਰੂ ਹੋਏ ਸਲਾਨਾ ਗਰੈਜੂਏਸ਼ਨ ਸਮਾਗਮ 27 ਜੂਨ ਤੱਕ ਚੱਲਦੇ ਰਹਿਣਗੇ। ਮਾਪਿਆਂ, ਬੱਚਿਆਂ ਅਤੇ ਟੀਚਰਾਂ ਦੇ ਮਨਾਂ `ਚ ਖੁਸ਼ੀਆਂ ਦੀਆਂ ਲਹਿਰਾਂ।

– ਵੱਡੀ ਪਾਬੰਦੀ: ਪਾਕਿਸਤਾਨ ਦੇ ਇਸਲਾਮਾਬਾਦ ਵਿਖੇ ਯੂਨੀਵਰਸਿਟੀ ਵਿੱਚ ਹਿੰਦੂ ਵਿਦਿਆਰਥੀਆਂ ਵਲੋਂ ਬੀਤੀ 12 ਜੂਨ ਨੂੰ ਹੋਲੀ ਮਨਾਏ ਜਾਣ ਤੋਂ ਬਾਅਦ ਅੱਜ ਦੇਸ਼ ਦੇ ਉਚੇਰੀ ਸਿੱਖਿਆ ਕਮਿਸ਼ਨ ਨੇ ਯੂਨੀਵਰਸਿਟੀਆਂ ਵਿੱਚ ਹੋਲੀ ਮਨਾਉਣ ਦੀ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ।

– ਅੱਜ 2023 ਦਾ 172ਵਾਂ ਦਿਨ ਹੈ। ਖੁਸ਼ ਰਹੋ।