GTA News Media

Top Info Bar
22.1°C Toronto Loading date...
Canada

ਕੈਨੇਡਾ ‘ਚ ਰਹਿ ਰਹੇ ਨਾਨ ਪਰਮਾਨੈਂਟ ਰੈਜ਼ੀਡੈਂਟਸ ‘ਚੋਂ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ

ਕੈਨੇਡਾ ‘ਚ ਰਹਿ ਰਹੇ ਨਾਨ ਪਰਮਾਨੈਂਟ ਰੈਜ਼ੀਡੈਂਟਸ ‘ਚੋਂ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ
Share this post via:

ਸਟੈਟਿਸਟਿਕਸ ਕੈਨੇਡਾ ਦੁਆਰਾ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਮੁਤਾਬਿਕ ਕੈਨੇਡਾ ਵਿੱਚ ਰਹਿ ਰਹੇ ਨਾਨ ਪਰਮਾਨੈਂਟ ਰੈਜ਼ੀਡੈਂਟਸ (NPRs) ਵਿੱਚ ਸਭ ਤੋਂ ਵੱਡੀ ਗਿਣਤੀ ਭਾਰਤੀ ਮੂਲ ਦੇ ਵਿਅਕਤੀਆਂ ਦੀ ਹੈ । ਕੈਨੇਡਾ ਵਿੱਚ ਰਹਿਣ ਵਾਲੇ 28.5% ਨਾਨ ਪਰਮਾਨੈਂਟ ਰੈਜ਼ੀਡੈਂਟਸ ਦਾ ਜਨਮ ਭਾਰਤ ਵਿੱਚ ਹੋਇਆ ਹੈ  ਜਦੋਂਕਿ 10.5% ਨਾਨ ਪੀ ਆਰ ਚੀਨ ਵਿੱਚ ਜੰਮੇ ਹਨ। 2021 ਦੀ ਮਰਦਮਸ਼ੁਮਾਰੀ ਵਿੱਚ ਨਾਨ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਲਗਭਗ 1 ਮਿਲੀਅਨ ਸੀ, ਜੋ ਕਿ ਕੈਨੇਡਾ ਦੀ ਕੁੱਲ ਆਬਾਦੀ ਦਾ 2.5% ਬਣਦੀ ਹੈ।

ਦਸ ਦਈਏ ਕਿ  NPRs ਦੀ ਸ਼੍ਰੇਣੀ ਵਿੱਚ ਅਸਥਾਈ ਤੌਰ ਤੇ  ਰਹਿ ਰਹੇ ਵਿਅਕਤੀ ਜਿਵੇਂ ਕਿ ਇੰਟਰਨੈਸ਼ਨਲ ਵਿਦਿਆਰਥੀ , ਸੁਪਰ ਵੀਜ਼ਾ ਹੋਲਡਰ ਸ਼ਰਨਾਰਥੀ ਦਾਅਵੇਦਾਰ ਅਤੇ ਵਰਕ ਪਰਮਿਟ ਹੋਲਡਰ ਆਦਿ ਆਉਂਦੇ ਹਨ। ਆਸਾਨ ਸ਼ਬਦਾਂ ‘ਚ ਕਹੀਏ ਤਾਂ ਜਿਹੜੇ ਵਿਅਕਤੀ  ਕੈਨੇਡਾ ਵਿੱਚ  ਪੱਕੇ ਭਾਵ ਪੀ ਆਰ ਨਹੀਂ ਹਨ , ਉਹ ਇਸ ਸ਼੍ਰੇਣੀ ਵਿੱਚ ਆਉਂਦੇ ਹਨ ।  ਸਟੈਟਿਸਟਿਕਸ ਕੈਨੇਡਾ  ਅਨੁਸਾਰ ਕੈਨੇਡਾ ਦੀ ਆਬਾਦੀ 40 ਮਿਲੀਅਨ ਦਾ ਅੰਕੜਾ ਪਾਰ ਕਰ ਗਈ ਹੈ । ਕੈਨੇਡਾ ‘ਚ ਆਬਾਦੀ ਦੀ ਵਿਕਾਸ ਦਰ ਇਸ ਸਮੇਂ 2.7 ਫ਼ੀਸਦੀ ਹੈ ਅਤੇ ਇਹ 1957 ਤੋਂ ਬਾਅਦ ਦੀ ਸਭ ਤੋਂ ਵੱਧ ਸਾਲਾਨਾ ਦਰ ਹੈ।