GTA News Media

Top Info Bar
22.1°C Toronto Loading date...
Toronto/GTA

NDP ਦੀ ਸਾਬਕਾ ਸੰਸਦ ਮੈਂਬਰ ਓਲੀਵੀਆ ਚਾਉ ਬਣੀ ਟੋਰੌਂਟੋ ਦੀ ਮੇਅਰ

NDP ਦੀ ਸਾਬਕਾ ਸੰਸਦ ਮੈਂਬਰ ਓਲੀਵੀਆ ਚਾਉ ਬਣੀ ਟੋਰੌਂਟੋ ਦੀ ਮੇਅਰ
Share this post via:

ਐਨਡੀਪੀ ਦੀ ਸਾਬਕਾ ਸੰਸਦ ਮੈਂਬਰ ਅਤੇ ਪਿਛਲੀ ਸਿਟੀ ਕੌਂਸਲਰ ਓਲੀਵੀਆ ਚੋਅ ਟੋਰੌਂਟੋ ਦੀ ਮੇਅਰ ਚੁਣੀ ਗਈ ਹੈ । ਹਾਂਗਕਾਂਗ ‘ਚ ਜਨਮੀ ਚਾਉ , 13 ਸਾਲ ਦੀ ਉਮਰ ਵਿੱਚ ਟੋਰੌਂਟੋ ਆਈ ਸੀ।  ਚਾਉ ਮੇਅਰ ਵਜੋਂ ਸੇਵਾ ਕਰਨ ਵਾਲੀ ਤੀਜੀ ਔਰਤ ਹੈ। ਚਾਉ ਸਮਰਥਕਾਂ ਦੀ ਭੀੜ ਨੂੰ ਆਪਣੇ ਭਾਸ਼ਣ ਵਿੱਚ ਕਿਹਾ ਤੁਹਾਡੇ ਵੱਲੋਂ ਮੇਰੇ ‘ਤੇ ਕੀਤੇ ਗਏ ਭਰੋਸੇ ਅਤੇ ਬਦਲਾਅ ਲਈ ਟੋਰੌਂਟੋ ਦੇ ਲੋਕਾਂ ਦਾ ਧੰਨਵਾਦ।

ਟੋਰੌਂਟੋ ਦੇ ਮੇਅਰ ਜੌਨ ਟੋਰੀ ਨੇ ਆਪਣੇ ਸਟਾਫ਼ ਦੀ ਇੱਕ ਔਰਤ ਨਾਲ ਗ਼ੈਰ-ਵਾਜਬ ਸਬੰਧਾਂ ਦੀ ਗੱਲ ਕਬੂਲ ਕਰਦਿਆਂ ਨੈਤਿਕਤਾ ਦੇ ਅਧਾਰ ‘ਤੇ ਅਸਤੀਫ਼ਾ ਦਿੱਤਾ ਸੀ। ਇਸ ਚੋਣ ਵਿੱਚ 102 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਕਈ ਵੱਡੇ ਚਿਹਰੇ ਵੀ ਮੇਅਰ ਬਣਨ ਦੀ ਦੌੜ ਵਿੱਚ ਸਨ।

ਮੇਅਰ ਬਣਨ ਦੀ ਦੌੜ ਵਿਚ ਸਿਟੀ ਕੌਂਸਲਰ ਜੌਸ਼ ਮੈਟਲੋਅ ਅਤੇ ਬਰੈਡ ਬਰੈਡਫ਼ਰਡ , ਸਾਬਕਾ ਪੁਲਿਸ ਚੀਫ਼ ਮਾਰਕ ਸੌਂਡਰਜ਼, ਸਾਬਕਾ ਡਿਪਟੀ ਮੇਅਰ ਐਨਾ ਬੇਲਾਓ, ਲਿਬਰਲ ਐਮਪੀਪੀ ਮਿਟਜ਼ੀ ਹੰਟਰ ਅਤੇ ਟੋਰੌਂਟੋ ਸਨ ਅਖ਼ਬਾਰ ਦੇ ਸਾਬਕਾ ਕਾਲਮਨਵੀਸ ਐਂਥਨੀ ਫ਼ੁਰੇਅ ਸ਼ਾਮਲ ਸਨ।

(ਸੀਬੀਸੀ ਨਿਊਜ਼)