ਤੁਲਸੀ ਵਿੱਚ ਕਈ ਅਸੋ਼ਧਿਆ ਗੁਣ ਪਾਏ ਜਾਂਦੇ ਹਨ, ਜੋਂ ਸਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤੁਲਸੀ ਦੇ ਪਤਿਆਂ ਨੂੰ ਦੁੱਧ ਵਿਚ ਉਬਾਲ ਕੇ ਪੀਣ ਨਾਲ ਬਹੁਤ ਸਾਰੇ ਰੋਗਾਂ ਤੋਂ ਅਸੀਂ ਆਪਣੇ ਸਰੀਰ ਨੂੰ ਬਚਾ ਸਕਦੇ ਹਾਂ ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਲਸੀ ਦੀਆਂ ਪੱਤੀਆਂ ਨੂੰ ਦੂਧ ਵਿਚ ਉਬਾਲ ਕੇ ਪੀਣ ਨਾਲ ਸਾਡੀ ਸਿਹਤ ਨੂੰ ਕਿਹੜੇ ਕਿਹੜੇ ਫਾਈਦੇ ਹੁੰਦੇ ਹਨ ।
ਦਮਾ ਰੋਗ ਵਿੱਚ ਫਾਇਦੇਮੰਦ
ਜੇਕਰ ਤੁਸੀਂ ਸਾਹ ਨਾਲ ਸੰਬੰਧਿਤ ਸਮਸਿਆਵਾਂ ਨਾਲ ਪ੍ਰੇਸ਼ਾਨ ਹੋ , ਤਾਂ ਦੂਧ ਦੇ ਵਿਚ ਤੁਲਸੀ ਦੀਆ ਪਤਿਆਂ ਨੂੰ ਉਬਾਲ ਕੇ ਪੀ ਲਵੋ । ਇਸ ਨਾਲ ਦਮਾ ਦੇ ਰੋਗੀਆਂ ਨੂੰ ਬਹੁਤ ਫਾਇਦਾ ਮਿਲਦਾ ਹੈ । ਬਦਲਦੇ ਮੌਸਮ ਨਾਲ ਹੋਂਣ ਵਾਲਿਆਂ ਸਮੱਸਿਆ ਨੂੰ ਠੀਕ ਕਰਨ ਲਈ ਬਹੁਤ ਹੀ ਗੁਣਕਾਰੀ ਘਰੇਲੂ ਨੁਸਖਾ ਹੈ ।
ਮਾਇਗਰੇਨ ਤੋਂ ਅਰਾਮ
ਦੁੱਧ ਵਿੱਚ ਤੁਲਸੀ ਦੇ ਪੱਤੇ ਨੂੰ ਉਬਾਲ ਕੇ ਪੀਣ ਨਾਲ ਸਿਰਦਰਦ ਅਤੇ ਮਾਇਗਰੇਨ ਵਰਗੀਆਂ ਸਮਸਿਆ ਤੋਂ ਅਰਾਮ ਮਿਲਦਾ ਹੈ । ਰੋਜ਼ਾਨਾ ਤੁਲਸੀ ਦੀ ਪਤਿਆਂ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਇਹ ਸਮਸਿਆ ਜੜ ਤੋਂ ਦੂਰ ਹੋ ਜਾਂਦੀ ਹੈ । ਜੇਕਰ ਤੁਸੀਂ ਇਸ ਸਮਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ , ਤਾਂ ਤੁਸੀਂ ਚਾਹ ਦੀ ਜਗ੍ਹਾ ਦੁੱਧ ਵਿੱਚ ਤੁਲਸੀ ਦੀਆਂ ਪੱਤੀਆਂ ਨੂੰ ਉਬਾਲ ਕੇ ਪੀਓ । ਇਸ ਨਾਲ ਬਹੁਤ ਫਾਇਦਾ ਮਿਲੇਗਾ ।
ਤਨਾਅ ਅਤੇ ਡਿਪਰੈਸ਼ਨ ਨੂੰ ਦੂਰ ਕਰੇ
ਤੁਲਸੀ ਦੇ ਪੱਤਿਆਂ ਵਿਚ ਬਹੁਤ ਸਾਰੇ ਅਸੋਧਿਆ ਗੂਣ ਪਾਏਂ ਜਾਂਦੇ ਹਨ । ਜੇਕਰ ਤੁਸੀਂ ਤਨਾਅ ਅਤੇ ਡਿਪਰੈਸ਼ਨ ਵਿਚ ਰਹਿੰਦੇ ਹੋ ਤਾਂ ਤੁਲਸੀ ਦੀਆਂ ਪੱਤੀਆਂ ਨੂੰ ਦੂਧ ਵਿਚ ਉਬਾਲ ਕੇ ਪੀ ਲਵੋ । ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਮਾਨਸਿਕ ਤਨਾਅ ਅਤੇ ਚਿੰਤਾ ਦੂਰ ਹੋ ਜਾਂਦੀ ਹੈ ਅਤੇ ਡਿਪਰੈਸ਼ਨ ਦੀ ਸਮਸਿਆ ਤੋਂ ਬਾਹਰ ਨਿਕਲਣ ਵਿਚ ਮਦਦ ਮਿਲਦੀ ਹੈ ।
ਦਿਲ ਦੀਆਂ ਬੀਮਾਰੀਆਂ ਅਤੇ ਪਥਰੀ ਦੀ ਸਮਸਿਆ ਨੂੰ ਠੀਕ ਕਰੇ
ਦੁੱਧ ਵਿੱਚ ਤੁਲਸੀ ਦੀਆਂ ਪੱਤੀਆਂ ਨੂੰ ਉਬਾਲ ਕੇ ਪੀਣ ਨਾਲ ਸਾਡਾ ਦਿਲ ਵੀ ਤੰਦਰੁਸਤ ਰਹਿੰਦਾ ਹੈ । ਰੋਜ਼ਾਨਾ ਖਾਲੀ ਪੇਟ ਦੂਧ ਵਿਚ ਤੁਲਸੀ ਦੀਆਂ ਪੱਤੀਆਂ ਨੂੰ ਉਬਾਲ ਕੇ ਪੀਣ ਨਾਲ ਦਿਲ ਦੇ ਰੋਗੀਆਂ ਨੂੰ ਬਹੁਤ ਫਾਇਦੇ ਹੁੰਦੇ ਹਨ । ਇਹ ਨੁਸਖਾ ਸਾਡੇ ਸਰੀਰ ਨੂੰ ਦਿਲ ਅਤੇ ਹਾਰਟ ਨਾਲ ਜੁੜੀਆਂ ਹੋਈਆਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ । ਜੇਕਰ ਕਿਸੇ ਵੀ ਵਿਅਕਤੀ ਨੂੰ ਪੱਥਰੀ ਦੀ ਸਮਸਿਆ ਹੈ , ਤਾਂ ਉਹਨਾਂ ਨੂੰ ਰੋਜ਼ਾਨਾ ਖਾਲੀ ਪੇਟ ਦੁੱਧ ਵਿੱਚ ਤੁਲਸੀ ਦੀਆਂ ਪੱਤੀਆਂ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ । ਇਸ ਨਾਲ ਕਿਡਨੀ ਦੀ ਪਥਰੀ ਦੀ ਸਮਸਿਆ ਅਤੇ ਦਰਦ ਠੀਕ ਹੋ ਜਾਂਦਾ ਹੈ ।
ਤਿਆਰ ਕਰਨ ਦੀ ਵਿਧੀ
ਇਸ ਲਈ ਸਭ ਤੋਂ ਪਹਿਲਾਂ ਡੇਢ ਗਲਾਸ ਦੁੱਧ ਨੂੰ ਉਬਾਲਣਾ ਹੈ । ਜਦੋਂ ਦੁੱਧ ਉਬਲਣਾ ਸ਼ੂਰੂ ਹੋ ਜਾਵੇ , ਤਾਂ ਵਿਚ 8 ਤੋ 10 ਤੁਲਸੀ ਦੀਆਂ ਪੱਤੀਆਂ ਪਾ ਦੇਓ ਅਤੇ ਚੰਗੀ ਤਰ੍ਹਾਂ ਉਬਲਣ ਦੇਓ । ਜਦੋਂ ਇਕ ਗਲਾਸ ਦੁੱਧ ਰਹਿ ਜਾਵੇ , ਤਾਂ ਗੈਸ ਬੰਦ ਕਰ ਦੇਉ । ਜਦੋਂ ਦੁੱਧ ਹਲਕਾ ਗੂਣਗੂਣਾ ਹੋ ਜਾਵੇ , ਤਾਂ ਇਸ ਨੂੰ ਪੀ ਲਵੋ । ਪਰ ਜੇਕਰ ਤੁਸੀਂ ਰੋਜ਼ਾਨਾ ਇਸ ਦੁਧ ਦਾ ਸੇਵਨ ਕਰਦੇ ਹੋ , ਤਾਂ ਤੁਸੀਂ ਆਪਣੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾ ਸਕਦੇ ਹੋ ।