GTA News Media

Top Info Bar
22.1°C Toronto Loading date...
Health

ਗਰਮੀਆਂ ਦੇ ਮੌਸਮ ‘ਚ ਪੀਓ ਗੰਨੇ ਦਾ ਜੂਸ, ਹੋਣਗੇ ਕਈ ਫ਼ਾਇਦੇ

ਗਰਮੀਆਂ ਦੇ ਮੌਸਮ ‘ਚ ਪੀਓ ਗੰਨੇ ਦਾ ਜੂਸ, ਹੋਣਗੇ ਕਈ ਫ਼ਾਇਦੇ
Share this post via:

ਗਰਮੀਆਂ ਦੇ ਮੌਸਮ ਵਿਚ ਜ਼ਿਆਦਾ ਤੋ ਜ਼ਿਆਦਾ ਗੰਨੇ ਦਾ ਜੂਸ ਪੀਣਾ ਚਾਹੀਦਾ ਹੈ। ਇਹ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਪੀਲੀਏ ਦੀ ਸਥਿਤੀ ਵਿਚ ਗੰਨੇ ਦਾ ਜੂਸ  ਪੀਣਾ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਸਰੀਰ ਨੂੰ ਸਾਰੇ ਤੱਤ ਮਿਲ ਜਾਂਦੇ ਹਨ।  ਅਜਿਹੇ ਵਿਚ ਇਹ ਜਲਦੀ ਠੀਕ ਹੋਣ ‘ਚ ਮਦਦ ਮਿਲਦੀ ਹੈ।

ਰੋਜ਼ਾਨਾ ਗੰਨੇ ਦਾ ਜੂਸ ਪੀਣ ਨਾਲ ਮਾਸਪੇਸ਼ੀਆ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਅਜਿਹੇ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਗੰਨੇ ਦਾ ਜੂਸ ਅਪਣੀ ਰੋਜ਼ਾਨਾ ਡਾੀੲਟ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ ।

ਗੰਨੇ ਦਾ ਜੂਸ ਪੀਣ ਨਾਲ ਸਰਦੀ,ਖੰਘ , ਜ਼ੁਖਾਮ, ਬੁਖਾਰ ਅਤੇ ਹੋਰ ਮੌਸਮੀ ਬੀਮਾਰੀ ਲੱਗਣ ਦਾ ਖ਼ਤਰਾ ਘੱਟ ਰਹਿੰਦਾ ਹੈ। ਸਿਹਤ ਮਾਹਰਾਂ ਅਨੁਸਾਰ ਗੰਨੇ ਦਾ ਰਸ ਪੀਣ ਨਾਲ ਸਰੀਰ ਵਿਚ ਜਮਾ ਐਕਸਟ੍ਰਾ ਚਰਬੀ ਤੇਜ਼ੀ ਨਾਲ ਖ਼ਤਮ ਹੁੰਦੀ ਹੈ।

ਗੰਨੇ ਦੇ ਜੂਸ ਵਿਚ ਪੋਟਾਸ਼ੀਅਮ ਜ਼ਿਆਦਾ ਹੰਦੀ ਹੈ। ਅਜਿਹੇ ਵਿਚ ਇਸ ਦੇ ਸੇਵਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਇਸ ਨਾਲ ਪੇਟ ਵਿਚ ਹੋਣ ਵਾਲੇ ਦਰਦ ਤੋ ਬਚਾਅ ਰਹਿੰਦਾ ਹੈ। ਸਿਹਤ ਮਾਹਰਾਂ ਅਨੁਸਾਰ ਕਬਜ਼ ਦੀ ਸਮੱਸਿਆ ਵਿਚ ਗੰਨੇ ਦਾ ਰਸ ਪੀਣਾ ਬਹੁਤ ਫ਼ਾਇਦੇਮੰਦ ਹੰਦਾ ਹੈ।

ਗੰਨੇ ਦੇ ਜੂਸ ਵਿਚ ਅਲ਼ਅਲਫ਼ਾ ਹਾਈਡ੍ਰੋਕਸੀ ਅਤੇ ਗਲਾਈਕੋਲਿਕ ਐਸਿਡ ਹੰਦਾ ਹੈ। ਅਜਿਹੇ ਵਿਚ ਇਹ ਸਿਹਤ ਵਾਂਗ ਚਮੜੀ ਲਈ ਵੀ ਫ਼ਾਇਦੇਮੰਦ ਮੰਨਿਆ ਜਾਦਾ ਹੈ। ਇਸ ਦੇ ਸੇਵਨ ਕਰਨ ਨਾਲ ਚਮੜੀ ਡੂੰਘੀ ਤਰ੍ਹਾਂ ਸਾਫ਼ ਅਤੇ ਪੋਸ਼ਿਤ ਹੰਦੀ ਹੈ।ਇਸ ਨਾਲ ਖੂਨ ਸਾਫ਼ ਹੋਣ ਵਿਚ ਮਦਦ ਮਿਲਦੀ ਹੈ।