GTA News Media

Top Info Bar
22.1°C Toronto Loading date...
World

ਬ੍ਰਿਟਿਸ਼ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਰਿਸ਼ੀ ਸੁਨਕ ਦੀ ਨੈਗਟਿਵ ਰੇਟਿੰਗ

ਬ੍ਰਿਟਿਸ਼ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਰਿਸ਼ੀ ਸੁਨਕ ਦੀ ਨੈਗਟਿਵ ਰੇਟਿੰਗ
Share this post via:

ਪਿਛਲੇ ਸਾਲ ਅਕਤੂਬਰ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ, ਯੂਕੇ ਦੇ ਪ੍ਰਧਾਨ ਮੰਤਰੀ ਦੀ ਕੰਜ਼ਰਵੇਟਿਵ ਸੰਸਦ ਮੈਂਬਰਾਂ ਵਿੱਚ ਨੈਗਟਿਵ ਅਪਰੂਵਲ ਰੇਟਿੰਗ ਆਈ ਹੈ। ਕੰਜ਼ਰਵੇਟਿਵ ਹੋਮ ਵੈੱਬਸਾਈਟ ਦੁਆਰਾ ਕਰਵਾਏ ਗਏ ਇੱਕ ਮਾਸਿਕ ਸਰਵੇਖਣ ਵਿੱਚ ਪ੍ਰਵਾਨਗੀ ਰੇਟਿੰਗਾਂ ਦੀ ਰਿਪੋਰਟ ਕੀਤੀ ਗਈ। ਯੂਕੇ ਵਿੱਚ ਸਾਲ 2024 ਵਿੱਚ ਆਮ ਚੋਣਾਂ ਹੋਣੀਆਂ ਹਨ ਅਤੇ ਕੁਝ ਲੋਕ ਸੁਨਕ ਨੂੰ ਮਜ਼ਬੂਤ ​​ਉਮੀਦਵਾਰ ਕਰਾਰ ਦੇ ਰਹੇ ਹਨ। ਪਰ ਇਹ ਰੇਟਿੰਗ ਉਨ੍ਹਾਂ ਦੇ ਕਰੀਅਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਕੁਰਸੀ ਲਈ ਖ਼ਤਰੇ ਦੇ ਸੰਕੇਤ ਨਜ਼ਰ ਆਉਣ ਲੱਗੇ ਹਨ।

ਜਦੋਂ ਉਹ ਅਕਤੂਬਰ 2022 ਵਿੱਚ ਪ੍ਰਧਾਨ ਮੰਤਰੀ ਬਣੇ, ਤਾਂ ਰੇਟਿੰਗ +49.9 ਸੀ। ਜੂਨ ਵਿੱਚ ਸੁਨਕ ਦੀ ਰੇਟਿੰਗ -2.7 ਸੀ ਜਦੋਂ ਕਿ ਉਸਦੀ ਅਪਰੂਵਲ ਰੇਟਿੰਗ ਮਈ ਵਿੱਚ +21.9 ਸੀ। ਪਿਛਲੇ ਮਹੀਨੇ ਦੇ ਮੁਕਾਬਲੇ ਇਸ ‘ਚ 11.7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।ਦਸ ਦਈਏ ਕਿ ਦੇਸ਼ ਦੇ ਸਭ ਤੋਂ ਅਮੀਰ ਪ੍ਰਧਾਨ ਮੰਤਰੀ ਸੁਨਕ ਇਨਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੇ ਜਵਾਈ ਹਨ। ਸਨਕ ਦੀ ਰੇਟਿੰਗ ਡਾਊਨਗ੍ਰੇਡ ਅਜਿਹੇ ਸਮੇਂ ‘ਚ ਆਈ ਹੈ ਜਦੋਂ ਸਰਕਾਰ ਬੈਂਕ ਆਫ ਇੰਗਲੈਂਡ ਦੇ ਵਿਆਜ ਦਰਾਂ ‘ਚ ਪੰਜ ਫੀਸਦੀ ਵਾਧੇ ਦੇ ਫੈਸਲੇ ਤੋਂ ਨਾਰਾਜ਼ ਹੈ, ਨਾਲ ਹੀ, ਰਵਾਂਡਾ ਵਿੱਚ ਸ਼ਰਣ ਮੰਗਣ ਵਾਲਿਆਂ ਨੂੰ ਦੇਸ਼ ਨਿਕਾਲਾ ਦੇਣ ਦੀ ਸਰਕਾਰ ਦੀ ਨੀਤੀ ਨੂੰ ਇੱਕ ਅਦਾਲਤ ਨੇ ਪਿਛਲੇ ਹਫ਼ਤੇ ਗੈਰ-ਕਾਨੂੰਨੀ ਕਰਾਰ ਦਿੱਤਾ ਸੀ। ਸਰਵੇਖਣ ਦਰਸਾਉਂਦਾ ਹੈ ਕਿ ਸੁਨਕ ਤੋਂ ਇਲਾਵਾ, ਅੱਠ ਹੋਰ ਕੈਬਨਿਟ ਸਾਥੀਆਂ ਨੂੰ ਜੂਨ ਵਿੱਚ ਨਕਾਰਾਤਮਕ ਰੇਟਿੰਗਾਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਵਿੱਚ ਓਲੀਵਰ ਡਾਊਡੇਨ, ਗ੍ਰੇਗ ਹੈਂਡਸ, ਮਾਈਕਲ ਗੋਵ, ਐਂਡਰਿਊ ਮਿਸ਼ੇਲ, ਗ੍ਰਾਂਟ ਸ਼ੈਪਸ, ਜੇਰੇਮੀ ਹੰਟ, ਰੌਬਰਟ ਜੇਨਰਿਕ ਅਤੇ ਥੈਰੇਸੇ ਕੌਫੀ ਸ਼ਾਮਿਲ ਹਨ।

ਸੁਨਕ ਲਈ ਇੱਕ ਹੋਰ ਬੁਰੀ ਖ਼ਬਰ ਇਹ ਹੈ ਕਿ ਲੇਬਰ ਪਾਰਟੀ ਨੂੰ ਕੰਜ਼ਰਵੇਟਿਵ ਪਾਰਟੀ ਉੱਤੇ 18 ਅੰਕਾਂ ਦੀ ਬੜ੍ਹਤ ਹੈ। ਤਿੰਨ ਸੰਸਦੀ ਸੀਟਾਂ ‘ਤੇ ਉਪ ਚੋਣਾਂ ਹੋਣੀਆਂ ਹਨ ਅਤੇ ਅਜਿਹੇ ‘ਚ ਇਸ ਰੇਟਿੰਗ ‘ਦਾ ਅਸਰ ਦੇਖਣ ਨੂੰ ਮਿਲੇਗਾ।