GTA News Media

Top Info Bar
22.1°C Toronto Loading date...
World

ਅਮਰੀਕਾ ਵਿਚ ਜਾਤੀ ਵਿਤਕਰੇ ਵਿਰੋਧੀ ਬਿੱਲ ਐਸਬੀ- 403 ਪਾਸ

ਅਮਰੀਕਾ ਵਿਚ ਜਾਤੀ ਵਿਤਕਰੇ ਵਿਰੋਧੀ ਬਿੱਲ ਐਸਬੀ- 403 ਪਾਸ
Share this post via:

ਕੈਲੀਫੋਰਨੀਆ,ਅਮਰੀਕਾ: ਅਮਰੀਕਾ ਦੇ ਸਭਤੋਂ ਅਮੀਰ ਸੂਬੇ ਕੈਲੀਫੋਰਨੀਆ ਚ ਜਾਤੀ ਵਿਤਕਰੇ ਵਿਰੁੱਧ ਬਿੱਲ ਐਸਬੀ- 403 ਪਾਸ ਹੋ ਗਿਆ ਹੈ ਜੋਕਿ ਅਫਗਾਨ-ਅਮਰੀਕਨ ਮੂਲ ਦੀ ਫਰੀਮਾਂਟ ਤੋਂ ਡੈਮੋਕਰੈਟਿਕ ਸੈਨੇਟਰ ਆਇਸ਼ਾ ਵਹਾਬ ਵੱਲੋ ਲਿਆਂਦਾ ਗਿਆ ਸੀ, ਹੁਣ ਕੈਲੀਫੋਰਨੀਆ ਚ ਜਾਤ-ਪਾਤ ਆਧਾਰਿਤ ਵਿਤਕਰੇ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇਗੀ। ਪਹਿਲਾਂ ਇਸ ਬਿੱਲ ਕੈਲੇਫੋਰਨੀਆ ਦੀ ਸੈਨੇਟ ਚ ਪਾਸ ਹੋਇਆ ਸੀ।

ਦੱਸਣਯੋਗ ਹੈ ਕਿ ਇਸ ਬਿੱਲ ਦਾ ਕੁਝ ਹਿੰਦੂ ਜੱਥੇਬੰਦੀਆ ਵੱਲੋ ਵਿਰੋਧ ਵੀ ਕੀਤਾ ਗਿਆ ਸੀ, ਇਸਤੋਂ ਪਹਿਲਾਂ ਅਜਿਹਾ ਹੀ ਬਿੱਲ ਸਿਟੀ ਆਫ਼ ਸਿਆਟਲ ਅਤੇ ਟਰਾਂਟੋ ਸਕੂਲ ਬੋਰਡ ਵੱਲੋਂ ਵੀ ਪਾਸ ਕੀਤਾ ਜਾ ਚੁੱਕਾ ਹੈ। ਖਬਰਾ ਸਨ ਕਿ ਵੱਡੀਆਂ ਅਮਰੀਕਨ ਆਈਟੀ ਜਾਂ ਹੋਰ ਮਲਟੀਨੈਸ਼ਨਲ ਕੰਪਨੀਆਂ ਵਿੱਚ ਕਈ ਅਖੌਤੀ ਉੱਚ ਜਾਤੀ ਦੇ ਲੋਕ ਨਾਲ ਕੰਮ ਕਰਦੇ ਅਖੌਤੀ ਨੀਵੀਂ ਜਾਤ ਦੇ ਸਾਥੀ ਕਾਮਿਆਂ ਨਾਲ ਵਿਤਕਰਾ ਕਰਦੇ ਸਨ ਤੇ ਉਨ੍ਹਾਂ ਦੇ ਹੇਠਾਂ ਕੰਮ ਕਰਨੋਂ ਨਾਂਹ ਕਰ ਦਿੰਦੇ ਹਨ, ਇਹੋ ਜਿਹੇ ਦੋਸ਼ ਹੀ ਟਰਾਂਟੋ ਦੇ ਸਕੂਲਾ ਚ ਵੀ ਲੱਗੇ ਸਨ।

Kultaran Singh Padhiana