GTA News Media

Top Info Bar
22.1°C Toronto Loading date...
Canada

GTA ‘ਚ ਸਭ ਤੋਂ ਘੱਟ ਭਰੋਸੇਯੋਗ ਆਵਾਜਾਈ ਸੇਵਾ ਟੋਰੌਂਟੋ ਟ੍ਰਾਂਜ਼ਿਟ: ਰਿਪੋਰਟ

GTA ‘ਚ ਸਭ ਤੋਂ ਘੱਟ ਭਰੋਸੇਯੋਗ ਆਵਾਜਾਈ ਸੇਵਾ ਟੋਰੌਂਟੋ ਟ੍ਰਾਂਜ਼ਿਟ: ਰਿਪੋਰਟ
Share this post via:

ਟੋਰੌਂਟੋ ਰੀਜਨ ਬੋਰਡ ਔਫ਼ ਟ੍ਰੇਡ ਦੀ ਤਾਜ਼ਾ ਰਿਪੋਰਟ ਅਨੁਸਾਰ ਸਾਲ 2022 ਦੌਰਾਨ ਟੋਰੌਂਟੋ ਟ੍ਰਾਂਜ਼ਿਟ GTA ਦੇ ਬਾਕੀ ਸ਼ਹਿਰਾਂ ਦੇ ਮੁਕਾਬਲੇ ਸਭ ਤੋਂ ਘੱਟ ਭਰੋਸੇਯੋਗ ਟ੍ਰਾਂਜ਼ਿਟ ਸੇਵਾ ਰਹੀ। ਇਹ ਤੱਥਵਿਚ ਸਾਹਮਣੇ ਆਇਆ ਹੈ। ਇਸ ਰਿਪੋਰਟ ਵਿਚ ਟ੍ਰਾਂਜ਼ਿਟ ਸੇਵਾਵਾਂ ਦਾ ਨਿਰੰਤਰਤਾ, ਬੁਨਿਆਦੀ ਸੇਵਾਵਾਂ, ਭਰੋਸੇਯੋਗਤਾ, 24 ਘੰਟੇ ਸੇਵਾ, ਬਾਕੀ ਟ੍ਰਾਂਜ਼ਿਟ ਸੇਵਾਵਾਂ ਨਾਲ ਕੁਨੈਕਟੀਵਿਟੀ ਅਤੇ ਸੇਵਾ ਸੁਧਾਰ ਵਰਗੇ ਪੈਮਾਨਿਆਂ ‘ਤੇ ਵਿਸ਼ਲੇਸ਼ਣ ਕੀਤਾ ਗਿਆ ਸੀ।

ਭਾਵੇਂ ਟੋਰੌਂਟੋ ਅਤੇ ਮਿਸਿਸਾਗਾ ਦੋਵਾਂ ਨੂੰ ਤਕਰੀਬਨ 69 ਪ੍ਰਤੀਸ਼ਤ ਅੰਕ – ਜਾਂ B ਗ੍ਰੇਡ ਮਿਲਿਆ, ਪਰ ਟ੍ਰਾਂਜ਼ਿਟ ਭਰੋਸੇਯੋਗਤਾ ਦੇ ਮਾਮਲੇ ਵਿਚ ਟੋਰੌਂਟੋ ਨੂੰ ਸਭ ਤੋਂ ਘੱਟ ਅੰਕ ਮਿਲੇ ਅਤੇ ਸਿਰਫ਼ 58 ਪ੍ਰਤੀਸ਼ਤ ਟ੍ਰਿਪਸ ਸਮੇਂ ‘ਤੇ ਹੁੰਦੀਆਂ ਪਾਈਆਂ ਗਈਆਂ। ਟੋਰੌਂਟੋ ਅੰਦਰ ਭੀੜ-ਭਾੜ ਅਤੇ ਕੰਸਟਰਕਸ਼ਨ ਕਾਰਜਾਂ ਕਰਕੇ ਅਕਸਰ ਹੀ ਰੂਟ ਬਦਲੇ ਜਾਣ ਨੇ ਵੀ ਟੋਰੌਂਟੋ ਦੇ ਘੱਟ ਅੰਕਾਂ ਵਿਚ ਯੋਗਦਾਨ ਪਾਇਆ।

ਰਿਪੋਰਟ ਅਨੁਸਾਰ ਟੋਰੌਂਟੋ ਨੂੰ A ਗ੍ਰੇਡ ਲੈਣ ਲਈ ਬਸ ਸੇਵਾਵਾਂ ਵਿਚ ਵਿਸਤਾਰ, ਵਧੇਰੇ ਸਟ੍ਰੀਟ ਕਾਰਾਂ ਦੀ ਸ਼ਮੂਲੀਅਤ, TTC ਅੰਦਰ ਸੁਰੱਖਿਆ ਮੁੱਦਿਆਂ ਦਾ ਨਿਪਟਾਰਾ ਵਰਗੇ ਉਪਾਅ ਕਰਨੇ ਪੈਣਗੇ। ਟੋਰੌਂਟੋ ਦੀ ਨਵੀਂ ਚੁਣੀ ਗਈ ਮੇਅਰ ਓਲੀਵੀਆ ਚਾਓ ਨੇ ਇਸ ਰਿਪੋਰਟ ਉੱਪਰ ਆਪਣਾ ਪ੍ਰਤੀਕਰਮ ਦਿੰਦਿਆਂ TTC ਵਿਚ ਸੁਧਾਰਾਂ ਦਾ ਆਪਣਾ ਵਾਅਦਾ ਦੁਹਰਾਇਆ। ਉਨ੍ਹਾਂ ਕਿਹਾ ਕਿ ਟੋਰੌਂਟੋ ਟ੍ਰਾਜ਼ਿਟ ਕਮੀਸ਼ਨ ਇੱਕ ਪੁਰਾਣਾ ਸਿਸਟਮ ਹੈ, ਅਤੇ ਇਸ ਵਿਚ ਮਹਿੰਗੇ ਅਪਗ੍ਰੇਡਾਂ ਦੀ ਜ਼ਰੂਰਤ ਹੈ। ਚਾਓ ਨੇ ਕਿਹਾ ਕਿ ਉਹ ਇਸ ਬਾਬਤ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨਾਲ ਵੀ ਗੱਲ ਕਰਨਗੇ।

ਟੋਰੌਂਟੋ ਰੀਜਨ ਬੋਰਡ ਔਫ਼ ਟ੍ਰੇਡ ਦੇ ਇਕਨੌਮਿਕ ਬਲੂਪ੍ਰਿੰਟ ਇੰਸਟੀਟਿਊਟ ਦੇ ਚੇਅਰ, ਜੀਲ ਜੈਰਸਨ ਨੇ ਕਿਹਾ ਕਿ ਟ੍ਰਾਂਜ਼ਿਟ ਦੀ ਵਧਦੀ ਮੰਗ ਦੇ ਮੱਦੇਨਜ਼ਰ ਫ਼ੈਡਰਲ ਅਤੇ ਸੂਬਾ ਸਰਕਾਰ ਨੂੰ ਮਿਉਂਸਿਪੈਲਟੀਜ਼ ਦੀ ਟ੍ਰਾਂਜ਼ਿਟ ਸਰਵਿਸ ਵਿਚ ਵਧੇਰੇ ਮਦਦ ਕਰਨੀ ਚਾਹੀਦੀ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੀਟੀਏ ਦੀਆਂ ਟ੍ਰਾਂਜ਼ਿਟ ਸੇਵਾਵਾਂ ਨੂੰ ਸ਼ਿਫਟ ਵਰਕਰਾਂ ਨੂੰ ਧਿਆਨ ਵਿਚ ਰੱਖਦਿਆਂ ਲੰਬੀ ਦੂਰੀ ਦੀ ਯਾਤਰਾ ਵਿੱਚ ਸੁਧਾਰ ਕਰਨ ਅਤੇ ਸੇਵਾ ਦੇ ਘੰਟੇ ਵਧਾਉਣ ਦੀ ਜ਼ਰੂਰਤ ਹੈ।

ਦ ਕੈਨੇਡੀਅਨ ਪ੍ਰੈੱਸ