GTA News Media

Top Info Bar
22.1°C Toronto Loading date...
Canada Punjab

ਖਾਸ ਖਬਰਾਂ

ਖਾਸ ਖਬਰਾਂ
Share this post via:

1…ਕੈਨੇਡਾ ਵਿਚ ਹਰ ਇਕ ਧਰਮ ਦੇ ਲੋਕ ਰਹਿੰਦੇ ਹਨ। ਜਿਸ ਕਾਰਨ ਇਸ ਮੁਲਕ ਨੂੰ ਬਹੁ ਸਭਿਅਕ ਦੇਸ਼ ਵੀ ਕਿਹਾ ਜਾਂਦਾ ਹੈ, ਪਰ ਪਿਛਲੇ ਕੁੱਝ ਸਮੇਂ ਦੌਰਾਨ ਜਿਸ ਤਰ੍ਹਾਂ ਕੈਨੇਡਾ ਵਿਚ ਮੁਸਲਮਾਨਾਂ ਉੇਤੇ ਹਮਲੇ ਹੋ ਰਹੇ ਹਨ, ਉਸ ਨਾਲ ਕਈਂ ਤਰ੍ਹਾਂ ਦੇ ਸੁਆਲ ਖੜ੍ਹੇ ਹੁੰਦੇ ਹਨ।  ਕੈਨੇਡਾ ਦੀ ਅਹਿਮਦੀਆ ਮੁਸਲਿਮ ਜ਼ਮਾਤ ਮੁਤਾਬਿਕ ਜਦੋਂ ਕਿਸੇ ਨੂੰ ਦੂਸਰੀ ਕੌਮ ਜਾਂ ਮਜ਼ਹਬ ਬਾਰੇ ਜਾਣਕਾਰੀ ਨਹੀਂ ਹੁੰਦੀ ਤਾਂ ਕਈ ਤਰਾਂ ਦੀਆਂ ਗਲਤ ਧਾਰਨਾਵਾਂ ਪੈਦਾ ਹੋ ਜਾਂਦੀਆਂ ਨੇ ਤੇ ਜੇਕਰ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਇਹ ਨਸਲਵਾਦ ਦੀਆਂ ਘਟਨਾਵਾਂ ਖਤਮ ਹੋ ਜਾਣਗੀਆਂ ਤੇ ਅਜਿਹੇ ਵਿਚ ਮੁਸਲਿਮ ਹੈਰੀਟੇਜ ਮਨਥ ਖਾਸ ਭੂਮਿਕਾ ਨਿਭਾ ਸਕਦਾ ਹੈ।

Ottawa
2… ਕੋਵਿਡ ਮਹਾਮਾਰੀ ਨੇ ਜਿੱਥੇ ਹੋਰ ਕਈ ਸਮੱਸਿਆਵਾਂ ਨੂੰ ਜਨਮ ਦਿੱਤਾ ਹੈ, ਉਥੇ ਇਸ ਨਾਲ ਘਰੈਲੂ ਹਿੰਸਾਂ, ਡਿਪਰੈਸ਼ਨ ਜਾਂ ਨਸ਼ੇ ਦੀ ਲੱਤ ਲੋਕਾਂ ਵਿੱਚ ਬਹੁਤ ਵਧੀ ਗਈ ਹੈ । ਅਜੇਹੇ ਲੋਕਾਂ ਦੀ ਕੌਸਲੰਿਗ ਕਰਨ ਵਾਲੀ ਇਕ ਮਾਹਿਰ ਦਾ ਕਹਿਣਾ ਹੈ ਕਿ ਇਹ ਸਮੱਸਿਆਵਾਂ  ਉਨਾਂ ਘਰਾਂ ਵਿੱਚ ਵੱਧ ਵੇਖਣ ਨੂੰ ਮਿਲੀਆਂ ਹਨ, ਜਿੱਥੇ ਪਹਿਲਾਂ ਹੀ ਰਿਸ਼ਤਿਆਂ ਵਿੱਚ ਤਨਾਅ ਹੈ। ਜਿਸਦੇ ਹੱਲ ਵਾਸਤੇ ਲੋਕਾਂ ਨੂੰ ਬਾਹਰ ਨਿਕਲ ਕੇ ਮੱਦਦ ਲੈਣ ਦੀ ਲੋੜ ਹੈ।

Surrey
3… ਕੈਨੇਡਾ ਵਿਚ ਛਾਤੀ ਦੇ ਕੈਂਸਰ ਦੀ ਬੀਮਾਰੀ ਲਗਾਤਾਰ ਵਧਦੀ ਜਾ ਰਹੀ ਹੈ । ਜੇ ਪਿਛਲੇ ਸਾਲ ਦੇ ਅੰਕੜਿਆਂ ਦੀ ਗਲ ਕਰੀਏ ਤਾਂ ਪਿਛਲੇ ਸਾਲ ਹੀ ਤਕਰੀਬਨ 5 ਹਜ਼ਾਰ ਤੋਂ ਵੱਧ ਔਰਤਾਂ ਇਸ ਕੈਂਸਰ ਕਾਰਨ ਮੌਤ ਦੇ ਮੂੰਹ ਜਾ ਪਈਆਂ ਸਨ ਤੇ 240 ਮਰਦ ਵੀ ਛਾਤੀ ਦੇ ਕੈਂਸਰ ਤੋਂ ਪੀੜਿਤ ਹੋਏ ਸਨ।  ਇਸ ਕਾਰਨ ਹੀ ਕੈਨੇਡਾ ਵਿੱਚ ਹਰ ਸਾਲ ਅਕਤੂਬਰ ਮਹੀਨੇ ਨੂੰ, ਬਰੈਸਟ ਕੈਂਸਰ ਜਾਗਰੂਗਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ।

Washington DC
4… ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਪੁੱਛਿਆ ਗਿਆ ਕਿ ਕੀ ਲੰਮੇ ਸਮੇਂ ਤੋਂ ਬਾਰਡਰ ਬੰਦ ਹੋਣ ਤੋਂ ਬਾਅਦ ਵੀ ਅਮਰੀਕਾ ਦੇ ਨਾਲ ਕੈਨੇਡਾ ਦੇ ‘ਵਿਸ਼ੇਸ਼ ਸੰਬੰਧ’ ਹਨ ਤਾਂ ਉਹਨਾਂ ਕਿਹਾ ਕਿ ਇਹ ਹਰ ਕੈਨੇਡੀਅਨ ਸਰਕਾਰ ਲਈ ਜ਼ਰੂਰੀ ਹੈ ਕਿ ਕੈਨੇਡਾ-ਅਮਰੀਕਾ ਦੇ ਸੰਬੰਧ ਉਤੇ ਹਰ ਰੋਜ਼ ਕੰਮ ਕੀਤਾ ਜਾਵੇ ਤਾਂ ਕਿ ਰਿਸ਼ਤੇ ਬਹਿਤਰ ਬਣਦੇ ਰਹਿਣ।

Alberta
5…ਐਲਬਰਟਾ ਦੀ ਚੀਫ ਮੈਡਿਕਲ ਅਧਿਕਾਰੀ ਨੇ ਇਕ 14 ਸਾਲਾ ਬੱਚੇ ਦੇ ਪਰਿਵਾਰ ਤੋਂ ਮਾਫੀ ਮੰਗੀ ਹੈ,,ਜਿਸ ਦੀ ਮੌਤ ਬਾਰੇ ਉਹਨਾਂ ਮੰਗਲਵਾਰ ਨੂੰ ਬਿਆਨ ਦਿੱਤਾ ਸੀ। ਉਹਨਾਂ ਕਿਹਾ ਮੈਨੂੰ ਅਫ਼ਸੋਸ ਹੈ ਕਿ ਮੈਂ ਉਸ ਦੀ ਮੌਤ ਬਾਰੇ ਜਿਸ ਤਰੀਕੇ ਨਾਲ ਗੱਲ ਕੀਤੀ ,ਉਸ ਨਾਲ ਤੁਹਾਡੇ ਦੁੱਖ ਵਿਚ ਹੋਰ ਵਾਧਾ ਹੋਇਆ ਹੈ।

Alberta
6…ਕੈਨੇਡਾ ਦੇ ਲੋਕਾਂ ਵਿਚ ਕੋਵਿਡ ਵੈਕਸੀਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਨੇ ਤੇ ਹੁਣ ਜਦੋਂ ਮੁਲਕ ਵਿਚ ਬਚਿਆਂ ਤੇ ਗਰਭਵਤੀ ਔਰਤਾਂ ਦੀ ਵੈਕਸੀਨੇਸ਼ਨ ਹੋ ਰਹੀ ਹੈ ਤਾਂ ਅਜਿਹੇ ਵਿਚ ਚਿੰਤਾਵਾਂ ਹੋਰ ਵੀ ਵੱਧ ਜਾਂਦੀਆਂ ਹਨ। ਇਸ ਸਬੰਧੀ ਅਲਬਰਟਾ ਤੋਂ ਡਾਕਟਰ ਕੋਰਾ ਨੇ ਉਨ੍ਹਾਂ ਤਮਾਮ ਸਵਾਲਾਂ ਦੇ ਜਵਾਬ ਦਿਤੇ ਜੋ ਕਿ ਲੋਕੀ ਜਾਣਨਾ ਚਾਹੁੰਦੇ ਹਨ। ਉਨਾਂ ਕਿਹਾ ਕਿ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਸਿਹਤ ਅਧਿਕਾਰੀਆਂ ਨਾਲ ਸੰਪਰਕ ਕਰੋ ਅਤੇ ਅਫਵਾਹਾਂ ਤੋਂ ਬਚੋ।

Mississauga
7.  ਓਨਟਾਰੀਓ ਦੇ ਮਿਸੀਸਾਗਾ ਵਿਚ ਅੱਜਐਮਬੀਓਟੀ ਨਾਲ ਇਕ ਸਾਂਝੀ ਗੱਲਬਾਤ ਕੀਤੀ ਗਈ, ਜਿਸ ਵਿਚ ਕਈਂ ਉਘੇ ਸਿਆਂਸਤਦਾਨ ਤੇ ਵਪਾਰੀ ਸ਼ਾਮਲ ਹੋਏ। ਇਸ ਦੌਰਾਨ ਸੰਬੋਧਨ ਕਰਦਿਆਂ ਮਾਲਟਨ ਤੋਂ ਐਮਪੀਪੀ ਦੀਪਕ ਅਨੰਦ ਨੇ ਕੋਵਿਡ ਦੌਰਾਨ ਆਪਣੀਆਂ ਸੇਵਾਵਾਂ ਦੇਣ ਵਾਲੇ ਹਰ ਫਰੰਟਲਾਈਨ ਵਰਕਰ ਸਮੇਤ ਹਰ ਉਸ ਵਿਅਕਤੀ ਦਾ ਧੰਨਵਾਦ ਕੀਤਾ, ਜਿਸ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ।

Mississauga

8. ਓਨਟਾਰੀਓ ਦੇ ਵਿੱਤ ਮੰਤਰੀ ਪੀਟਰ ਬੈਥਲਨਫਾਲਵੀ ਨੇ ਮਿਸੀਸਾਗਾ ਵਪਾਰ ਮੰਡਲ (ਐਮਬੀਓਟੀ) ਨਾਲ ਓਨਟਾਰੀਓ ਦੀ ਮਹਾਂਮਾਰੀ ਤੋਂ ਬਾਅਦ ਦੀ ਆਰਥਿਕ ਰਿਕਵਰੀ ਬਾਰੇ ਚਰਚਾ ਕੀਤੀ ਹੈ। ਇਸ ਸਮਾਰੋਹ ਵਿੱਚ ਮਿਸੀਸਾਗਾ -ਮਾਲਟਨ ਦੇ ਐਮਪੀਪੀ ਦੀਪਕ ਆਨੰਦ ਅਤੇ ਐਮਬੀਓਟੀ ਦੇ ਪ੍ਰਧਾਨ ਅਤੇ ਸੀਈਓ ਟ੍ਰੇਵਰ ਮੈਕਫਰਸਨ ਨੇ ਵੀ ਹਿੱਸਾ ਲਿਆ। ਵਿੱਤ ਮੰਤਰੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਅਸੀਂ ਜਲਦੀ ਹੀ ਰਿਕਰਵਰੀ ਕਰਕੇ ਮੁੜ ਮਜ਼ਬੂਤ ਬਣਾਂਗੇ।