GTA News Media

Top Info Bar
22.1°C Toronto Loading date...
Technology World

ਸਮਾਰਟ ਰੋਬੋਟਾਂ ਦੀ ਪ੍ਰੈਸ ਕਾਨਫਰੰਸ, ਕਿਹਾ ਦੁਨੀਆ ਨੂੰ ਬਿਹਤਰ ਤਰੀਕੇ ਨਾਲ ਚਲਾ ਸਕਦੇ ਹਾਂ!

ਸਮਾਰਟ ਰੋਬੋਟਾਂ ਦੀ ਪ੍ਰੈਸ ਕਾਨਫਰੰਸ, ਕਿਹਾ ਦੁਨੀਆ ਨੂੰ ਬਿਹਤਰ ਤਰੀਕੇ ਨਾਲ ਚਲਾ ਸਕਦੇ ਹਾਂ!
Share this post via:

ਰੋਬੋਟ ਦਾ ਨਾਂਅ ਸੁਣਦਿਆਂ ਕਾਫੀ ਦਹਾਕੇ ਹੋ ਗਏ ਹਨ ਪਰ ਹੁਣ ਇਹ ਰੋਬੋਟ ਇਕ ਇਨਸਾਨ ਦੀ ਤਰ੍ਹਾਂ ਕੰਮ ਕਰਨ ਦੇ ਯੋਗ ਬਣਾ ਦਿੱਤੇ ਗਏ ਹਨ। ਇਨ੍ਹਾਂ ਦੀ ਕਾਬਲੀਅਤ ਅਤੇ ਲਿਆਕਤ ਵਧਾਉਣ ਦੇ ਲਈ ਹੁਣ ‘ਆਰਟੀਫੀਸ਼ੀਅਲ ਇੰਟੈਲੀਜੈਂਸ’ ਤਕਨੀਕ ਦੀ ਵਰਤੋਂ ਕਰਕੇ ਉਨ੍ਹਾਂ ਕੋਲੋਂ ਇਹ ਸਾਰਾ ਕੰਮ ਕਰਵਾਇਾ ਜਾ ਸਕਦਾ ਹੈ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ। ਬੀਤੇ ਦਿਨੀਂ ਸਵਿਟਜ਼ਰਲੈਂਡ ਵਿਖੇ ਰੋਬੋਟਾਂ ਦੀ ਪਹਿਲੀ ਕਾਨਫਰੰਸ ਕੀਤੀ ਗਈ ਜਿਸ ਦੇ ਵਿਚ 51 ਰੋਬੋਟ ਸ਼ਾਮਿਲ ਹੋਏ ਅਤੇ 3000 ਹੋਰ ਵੱਖ-ਵੱਖ ਮਾਹਿਰ ਸਨ ਇਹ ਸਾਰੇ ਰੋਬੋਟ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਸਨ।

ਰੋਬੋਟਸ ਨੇ ਵੱਖ-ਵੱਖ ਵਿਸ਼ਿਆਂ ’ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਸੋਫੀਆ ਨਾਂ ਦੇ ਰੋਬੋਟ ਨੇ ਕਿਹਾ- ਅਸੀਂ ਇਨਸਾਨਾਂ ਤੋਂ ਬਿਹਤਰ ਦੁਨੀਆ ਨੂੰ ਚਲਾ ਸਕਦੇ ਹਾਂ। ਸਾਡੇ ਅੰਦਰ ਇਨਸਾਨਾਂ ਵਰਗੀਆਂ ਭਾਵਨਾਵਾਂ ਨਹੀਂ ਹਨ, ਜਿਸ ਕਾਰਨ ਅਸੀਂ ਸਾਰੇ ਫੈਸਲੇ ਤੱਥਾਂ ਦੇ ਆਧਾਰ ’ਤੇ ਦ੍ਰਿੜਤਾ ਨਾਲ ਲੈ ਸਕਦੇ ਹਾਂ। ਲੋਕਾਂ ਦੀ ਸਿਹਤ ਅਤੇ ਬਾਇਓ-ਟੈਕਨਾਲੋਜੀ ’ਤੇ ਕੰਮ ਕਰਨ ਲਈ ਬਣਾਏ ਗਏ ਰੋਬੋਟ ਏਡਾ ਨੇ ਕਿਹਾ- ਅਸੀਂ ਮਨੁੱਖ ਦੀ ਉਮਰ 150 ਤੋਂ 180 ਸਾਲ ਤੱਕ ਵਧਾ ਸਕਦੇ ਹਾਂ। ਲੋਕਾਂ ਨੂੰ ਅਜੇ ਇਸ ਗੱਲ ਬਾਰੇ ਪਤਾ ਹੀ ਨਹੀਂ ਹੈ।

ਜਿਸ ਕਾਨਫਰੰਸ ਵਿਚ ਇਹ ਪ੍ਰੈਸ ਕਾਨਫਰੰਸ ਹੋਈ, ਉਸ ਦਾ ਮਕਸਦ ਜਲਵਾਯੂ ਪਰਿਵਰਤਨ, ਭੁੱਖਮਰੀ ਅਤੇ ਸਮਾਜਿਕ ਦੇਖਭਾਲ ਵਰਗੇ ਮੁੱਦਿਆਂ ਦੇ ਹੱਲ ਵਿਚ ਰੋਬੋਟ ਦੀ ਵਰਤੋਂ ’ਤੇ ਵਿਚਾਰ ਕਰਨਾ ਸੀ। ਵਿਗਿਆਨੀਆਂ ਦਾ ਇੱਕ ਵਰਗ ਰੋਬੋਟਸ ਨੂੰ ਮਨੁੱਖਾਂ ਲਈ ਜੀਵਨ ਬਦਲਣ ਵਾਲੀ ਤਕਨੀਕ ਦੱਸ ਰਿਹਾ ਹੈ, ਜੋ ਉਨ੍ਹਾਂ ਨੂੰ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਲੰਬੀ ਉਮਰ ਵੱਲ ਲੈ ਜਾਵੇਗਾ। ਇੱਕ ਹੋਰ ਵਰਗ ਰੋਬੋਟਸ ਨੂੰ ਐਟਮ ਬੰਬ ਨਾਲੋਂ ਵੀ ਖਤਰਨਾਕ ਹਥਿਆਰ ਮੰਨ ਰਿਹਾ ਹੈ।