GTA News Media

Top Info Bar
22.1°C Toronto Loading date...
Punjab

ਪਟਿਆਲੇ ਦੇ ਸ਼ਾਹੀ ਘਰਾਨੇ ਵੱਲੋਂ ਨਦੀਂ ਨੂੰ ਕਿਉਂ ਚੜ੍ਹਾਇਆ ਜਾਂਦਾ ਹੈ ਨੱਥ ਤੇ ਚੂੜਾ?

ਪਟਿਆਲੇ ਦੇ ਸ਼ਾਹੀ ਘਰਾਨੇ ਵੱਲੋਂ ਨਦੀਂ ਨੂੰ ਕਿਉਂ ਚੜ੍ਹਾਇਆ ਜਾਂਦਾ ਹੈ ਨੱਥ ਤੇ ਚੂੜਾ?
Share this post via:

ਪੰਜਾਬ ’ਚ ਮੀਂਹ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਕੈਪਟਨ ਪਰਿਵਾਰ ਨੇ ਵੱਡੀ ਨਦੀ ‘ਚ ਸੋਨੇ ਦੀ ਨੱਥ ਤੇ ਚੂੜਾ ਚੜ੍ਹਾਇਆ ਹੈ। ਦੱਸ ਦੇਈਏ ਕਿ ਜਦੋਂ ਵੀ ਪਟਿਆਲਾ ਦੀ ਵੱਡੀ ਨਦੀ ‘ਚ ਹੜ੍ਹ ਆਉਂਦਾ ਹੈ ਤਾਂ ਸ਼ਾਹੀ ਪਰਿਵਾਰ ਵੱਲੋਂ ਨਦੀ ਵਿਚ ਨੱਥ ਤੇ ਚੂੜਾ ਚੜ੍ਹਾਇਆ ਜਾਂਦਾ ਹੈ ਤਾਂ ਜੋ ਪਾਣੀ ਦੇ ਪੱਧਰ ਨੂੰ ਘਟਾਇਆ ਜਾ ਸਕੇ।

ਪਰਨੀਤ ਕੌਰ ਨੇ ਦੱਸਿਆ ਕਿ ਇਹ ਪਰੰਪਰਾ ਪਟਿਆਲਾ ਦੇ ਮੋਢੀ ਬਾਬਾ ਆਲਾ ਸਿੰਘ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਜਦੋਂ ਵੀ ਪਟਿਆਲੇ ‘ਚ ਪਾਣੀ ਜਾਂ ਅੱਗ ਦਾ ਸੰਕਟ ਆਉਂਦਾ ਹੈ ਤਾਂ ਸ਼ਾਹੀ ਪਰਿਵਾਰ ਵੱਲੋਂ ਸੋਨੇ ਦੀ ਨੱਥ ਤੇ ਚੂੜਾ ਚੜ੍ਹਾਇਆ ਜਾਂਦਾ ਹੈ। ਪਰਨੀਤ ਕੌਰ ਨੇ ਕਿਹਾ ਕਿ ਉਹ ਪੁਰਾਣੀ ਰਸਮ ਹੈ।