GTA News Media

Top Info Bar
22.1°C Toronto Loading date...
Punjab

BBC ਦੇ ਸਾਬਕਾ ਐਂਕਰ ਹਰਦੀਪ ਸਿੰਘ ਕੋਹਲੀ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼

BBC ਦੇ ਸਾਬਕਾ ਐਂਕਰ ਹਰਦੀਪ ਸਿੰਘ ਕੋਹਲੀ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼
Share this post via:

ਬੀਬੀਸੀ ਦੇ ਸਾਬਕਾ ਐਂਕਰ ਹਰਦੀਪ ਸਿੰਘ ਕੋਹਲੀ ਖਿਲਾਫ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਤੋਂ ਬਾਅਦ ਸਕਾਟਲੈਂਡ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਕ ਬੀਬੀਸੀ ਦੇ ਸਾਬਕਾ ਐਂਕਰ , ਬ੍ਰੌਡਕਾਸਟਰ, ਲੇਖਕ ਅਤੇ ਸ਼ੈੱਫ 54 ਸਾਲਾ ਕੋਹਲੀ ‘ਤੇ 20 ਤੋਂ ਵੱਧ ਔਰਤਾਂ ਵਲੋਂ ਹਿੰਸਕ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ।

ਲੇਬਰ ਪਾਰਟੀ ਦੀ ਇੱਕ ਸਾਬਕਾ ਅਧਿਕਾਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਸੰਪਰਕ ਕਰਨ ਤੋਂ ਬਾਅਦ ਕੋਹਲੀ ਨੇ ਇਤਰਾਜ਼ਯੋਗ ਜਿਨਸੀ ਟਿੱਪਣੀਆਂ ਕੀਤੀਆ ਸੀ। ਦੱਸਣਯੋਗ ਹੈ ਕਿ ਹਰਦੀਪ ਸਿੰਘ ਕੋਹਲੀ ਨੇ ਇਸ ਹਫ਼ਤੇ ਦੀ ਸ਼ੁਰੂਆਤ ‘ਚ ਆਪਣਾ ਟਵਿੱਟਰ ਅਕਾਊਂਟ ਡਿਲੀਟ ਕਰ ਦਿੱਤਾ ਸੀ ਜਦੋਂ ਔਰਤਾਂ ਨੇ ਇਸ ਪਲੇਟਫਾਰਮ ਦੀ ਵਰਤੋਂ ਕਰਦੇ ਹੋਏ ਉਸ ‘ਤੇ ਜਿਣਸੀ ਤੌਰ ‘ਤੇ ਅਣਉਚਿਤ ਵਿਵਹਾਰ ਦੇ ਦੋਸ਼ ਲਗਾਏ ਸਨ।