GTA News Media

Top Info Bar
22.1°C Toronto Loading date...
Canada

ਕੈਨੇਡੀਅਨ ਕੰਪਨੀ ਦੁਆਰਾ ਬਣਾਈ ਗਈ ਬਿਜਾਈ ਮਸ਼ੀਨ ਭਾਰਤ ‘ਚ ਪ੍ਰਚਲਿਤ

ਕੈਨੇਡੀਅਨ ਕੰਪਨੀ ਦੁਆਰਾ ਬਣਾਈ ਗਈ ਬਿਜਾਈ ਮਸ਼ੀਨ ਭਾਰਤ ‘ਚ ਪ੍ਰਚਲਿਤ
Share this post via:

ਕੈਨੇਡੀਅਨ ਕੰਪਨੀ ‘ਕਲੀਨ ਸੀਡਜ਼” ਦੁਆਰਾ ਬਣਾਈ ਗਈ ਬਿਜਾਈ ਮਸ਼ੀਨ ਭਾਰਤੀ ਕਿਸਾਨਾਂ ਵਿੱਚ ਪ੍ਰਚਲਿਤ ਹੋ ਰਹੀ ਹੈ। ਕੰਪਨੀ ਦੁਆਰਾ ਲਿਆਂਦੀ ਗਈ ਮਸ਼ੀਨ , ਸਮਾਰਟ ਸੀਡਰ , ਕਣਕ ਅਤੇ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਦੀ ਬਿਜਾਈ ਲਈ ਵਰਤੀ ਜਾ ਰਹੀ ਹੈ।  ਗੱਲਬਾਤ ਦੌਰਾਨ ਕਲੀਨ ਸੀਡਜ਼ ਦੇ ਓਪ੍ਰੇਸ਼ਨਜ਼ ਅਤੇ ਪ੍ਰੋਡਕਟ ਡਿਵੈਲਪਮੈਂਟ ਵਾਈਸ ਪ੍ਰੈਜ਼ੀਡੈਂਟ ਦਾ ਦਾਅਵਾ ਹੈ ਕਿ ਉਹਨਾਂ ਦੀ ਕੰਪਨੀ ਵੱਲੋਂ ਬਣਾਈ ਗਈ ਇਹ ਮਸ਼ੀਨ ਇਕਲੌਤੀ ਅਜਿਹੀ ਮਸ਼ੀਨ ਹੈ ਜੋ ਇਕ ਤੋਂ ਵਧੇਰੇ ਫ਼ਸਲਾਂ ਦੀ ਬਿਜਾਈ ਲਈ ਵਰਤੀ ਜਾ ਰਹੀ ਹੈ।

ਉਸਨੇ ਅੱਗੇ ਕਿਹਾ, “ਉਹਨਾਂ ਦੀ ਬਣਾਈ ਹੋਈ ਮਸ਼ੀਨ ਨਾਲ ਫ਼ਸਲ ਦੀ ਰਹਿੰਦ ਖੂੰਦ ਨੂੰ ਅੱਗ ਲਗਾਏ ਬਿਨ੍ਹਾਂ ਅਗਲੀ ਫ਼ਸਲ ਬੀਜੀ ਜਾ ਸਕਦੀ ਹੈ। ਅਸੀਂ ਪੰਜਾਬ ਅਤੇ ਹਰਿਆਣੇ ਵਿੱਚ ਝੋਨੇ ਦੀ ਫ਼ਸਲ ਦੀ ਰਹਿੰਦ ਖੂੰਦ ਨੂੰ ਅੱਗ ਲਗਾਏ ਬਿਨ੍ਹਾਂ ਕਣਕ ਦੀ ਬਿਜਾਈ ਕੀਤੀ ਅਤੇ ਸਾਨੂੰ ਬਹੁਤ ਹੀ ਵਧੀਆ ਨਤੀਜੇ ਦੇਖਣ ਨੂੰ ਮਿਲੇ। ਕਿਸਾਨਾਂ ਨੂੰ ਰਿਕਾਰਡ ਤੋੜ ਝਾੜ ਮਿਲਿਆ ਕਿਉਂਕਿ ਸਾਡੀ ਮਸ਼ੀਨ ਕਣਕ ਦੀ ਬਿਜਾਈ ਮੌਕੇ ਯੂਰੀਆ ਨਾਲ ਹੀ ਪਾਉਣ ਦਾ ਵਿਕਲਪ ਪੇਸ਼ ਕਰਦੀ ਹੈ।”