GTA News Media

Top Info Bar
22.1°C Toronto Loading date...
Canada

ਹੈਲਥ ਕੈਨੇਡਾ ਨੇ ਇਲੈਕਟ੍ਰਿਕ ਸ਼ਾਵਰ ਹੀਟਰਜ਼ ਕਰੰਟ ਲੱਗਣ ਦੇ ਡਰ ਕਰਕੇ ਵਾਪਸ ਮੰਗਵਾਏ

ਹੈਲਥ ਕੈਨੇਡਾ ਨੇ ਇਲੈਕਟ੍ਰਿਕ ਸ਼ਾਵਰ ਹੀਟਰਜ਼ ਕਰੰਟ ਲੱਗਣ ਦੇ ਡਰ ਕਰਕੇ ਵਾਪਸ ਮੰਗਵਾਏ
Share this post via:

ਹੈਲਥ ਕੈਨੇਡਾ ਨੇ ਕਰੰਟ ਲੱਗਣ ਦੇ ਡਰ ਕਰਕੇ  WMLBK ਇਲੈਕਟ੍ਰਿਕ ਸ਼ਾਵਰ ਹੀਟਰਜ਼ ਵਾਪਸ ਮੰਗਵਾਏ ਗਏ ਹਨ। ਇਹ ਹੀਟਰ ਸ਼ਾਵਰ ਹੈੱਡ ਵੱਜੋਂ ਵੇਚੇ ਜਾਂਦੇ ਹਨ ਅਤੇ ਗਰਮ ਪਾਣੀ ਦੀ ਸਪਲਾਈ ਨਾ ਹੋਣ ‘ਤੇ ਇਹ ਪਾਣੀ ਨੂੰ ਗਰਮ ਕਰਨ ਦੀ ਸਮਰੱਥਾ ਰੱਖਦੇ ਹਨ। ਇਸ ਰੀਕਾਲ ਵਿਚ TP01271-CA-XQ ਨੰਬਰ ਦੇ ਸ਼ਾਵਰ ਹੈੱਡਜ਼ ਨੂੰ ਰੀਕਾਲ ਕੀਤਾ ਗਿਆ ਹੈ। ਇਹ ਪ੍ਰੋਡਕਟ Amazon.ca ‘ਤੇ ਵੇਚਿਆ ਗਿਆ ਸੀ। ਇਨ੍ਹਾਂ ਹੀਟਰਜ਼ ਵਿਚ ਬਿਜਲੀ ਦੀਆਂ ਤਾਰਾਂ ਅਤੇ ਹੀਟਿੰਗ ਐਲੀਮੈਂਟ ਚੱਲਦੇ ਹੋਏ ਪਾਣੀ ਦੇ ਬਿਲਕੁਲ ਨਜ਼ਦੀਕ ਹਨ, ਜੋਕਿ ਉਚਿਤ ਤਰੀਕੇ ਨਾਲ ਸੁਰੱਖਿਅਤ ਨਹੀਂ, ਜਿਸ ਕਰਕੇ ਲੋਕਾਂ ਨੂੰ ਕਰੰਟ ਲੱਗਣ ਦਾ ਖ਼ਤਰਾ ਹੈ।

5 ਜੁਲਾਈ 2023 ਤੱਕ ਕੰਪਨੀ ਨੂੰ ਕੈਨੇਡਾ ਵਿਚ ਕਿਸੇ ਘਟਨਾ ਜਾਂ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਪ੍ਰਾਪਤ ਨਹੀਂ ਹੋਈ। ਇਹਨਾਂ ਪ੍ਰੋਡਕਟਸ ਦਾ ਨਿਰਮਾਣ ਚੀਨ ਵਿਚ ਹੋਇਆ ਹੈ। ਹੈਲਥ ਕੈਨੇਡਾ ਅਨੁਸਾਰ ਜੁਲਾਈ 2022 ਤੋਂ ਅਕਤੂਬਰ 2022 ਤੱਕ ਕੈਨੇਡਾ ਵਿਚ ਕੁਲ 16 ਹੀਟਰਜ਼ ਵੇਚੇ ਗਏ। ਹੈਲਥ ਕੈਨੇਡਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫ਼ੌਰੀ ਤੌਰ ‘ਤੇ ਇਨ੍ਹਾਂ ਸ਼ਾਵਰ ਹੈੱਡ ਹੀਟਰਜ਼ ਦਾ ਇਸਤੇਮਾਲ ਬੰਦ ਕਰ ਦੇਣ ਅਤੇ ਰਿਫ਼ੰਡ ਜਾਂ ਹੋਰ ਨਿਰਦੇਸ਼ਾਂ ਲਈ Amazon.ca ਤੇ ਵਿਕਰੇਤਾ ਨਾਲ ਸੰਪਰਕ ਕਰਨ।