ਓਨਟਾਰੀਓ: ਸੜਕ ਹਾਦਸੇ ਦੌਰਾਨ 19 ਸਾਲਾ ਭਾਰਤੀ ਨੌਜਵਾਨ ਦੀ ਮੌਤ
ਓਨਟਾਰੀਓ ਦੇ ਬੈਰੀ ਸ਼ਹਿਰ ‘ਚ ਇਕ ਸੜਕ ਹਾਦਸੇ ਦੌਰਾਨ 19 ਸਾਲਾ ਭਾਰਤੀ ਮੂਲ ਦੇ ਵਰਸਿਲ ਪਟੇਲ ਦੀ ਮੌਤ ਹੋ ਗਈ। ਸੜਕ ਪਾਰ ਕਰਦੇ ਸਮੇਂ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਉਸਦੇ ਦੋਸਤਾਂ ਨੇ ਗੌਫੰਡਮੀ ਵੈਬਸਾਈਟ ਦੀ ਮਦਦ ਨਾਲ ਫੰਡ ਇਕਠੇ ਕਰਨੇ ਸ਼ੁਰੂ ਕਰ ਦਿਤੇ ਹਨ ਤਾਂ ਜੋ ਵਰਸਿਲ ਦੀ ਮ੍ਰਿਤਕ ਦੇਹ ਭਾਰਤ ਉਸਦੇ ਘਰ ਪਹੁੰਚਾਈ ਜਾ ਸਕੇ। ਇਸ ਕਾਰ ਹਾਦਸੇ ‘ਚ ਪੁਲਿਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।