GTA News Media

Top Info Bar
22.1°C Toronto Loading date...
Punjab

ਪੰਜਾਬ ਦੇ ਨੌਜਵਾਨਾਂ ਨੂੰ ਅੰਗਰੇਜ਼ੀ ਵਿੱਚ ਨਿਪੁੰਨ ਬਣਾਉਣ ਲਈ CM ਨੇ ਲਿਆ ਵੱਡਾ ਫ਼ੈਸਲਾ

ਪੰਜਾਬ ਦੇ ਨੌਜਵਾਨਾਂ ਨੂੰ ਅੰਗਰੇਜ਼ੀ ਵਿੱਚ ਨਿਪੁੰਨ ਬਣਾਉਣ ਲਈ CM ਨੇ ਲਿਆ ਵੱਡਾ ਫ਼ੈਸਲਾ
Share this post via:

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਲਈ ਵੱਡਾ ਕਦਮ ਚੁੱਕਿਆ ਹੈ। ਨੌਜਵਾਨਾਂ ਨੂੰ ਅੰਗਰੇਜ਼ੀ ਵਿੱਚ ਨਿਪੁੰਨ ਬਣਾਉਣ ਲਈ ਇੱਕ ਵੱਡਾ ਫ਼ੈਸਲਾ ਲੈਂਦਿਆਂ ਮੁੱਖ ਮੰਤਰੀ ਨੇ ਇੰਗਲਿਸ਼ ਫਾਰ ਵਰਕ ਪ੍ਰੋਗਰਾਮ ਤਹਿਤ ਉਚੇਰੀ ਸਿੱਖਿਆ ਵਿਭਾਗ ਅਤੇ ਬ੍ਰਿਟਿਸ਼ ਕੌਂਸਲ ਦਰਮਿਆਨ ਇੱਕ MOU (Memorandum of Understanding) ‘ਤੇ ਹਸਤਾਖਰ ਕੀਤੇ ਹਨ।

ਇੰਗਲਿਸ਼ ਫਾਰ ਵਰਕ ਪ੍ਰੋਗਰਾਮ ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰ ‘ਤੇ ਮੁਕਾਬਲਾ ਕਰਨ ਲਈ ਅੰਗਰੇਜ਼ੀ ਵਿੱਚ ਨਿਪੁੰਨ ਬਣਾਉਣ ਦੇ ਯੋਗ ਬਣਾਏਗਾ। MOU ਇਸ ਤਹਿਤ ਉਚੇਰੀ ਸਿੱਖਿਆ ਵਿਭਾਗ ਪਹਿਲੇ ਬੈਚ ਵਿੱਚ 5000 ਵਿਦਿਆਰਥੀਆਂ ਨੂੰ ਅੰਗਰੇਜ਼ੀ ਦੀ ਮੁਫ਼ਤ ਸਿਖਲਾਈ ਲਈ ਚੁਣੇਗਾ।