GTA News Media

Top Info Bar
22.1°C Toronto Loading date...
World

ਇੰਡੋਨੇਸ਼ੀਆ ‘ਚ ਕਿਸ਼ਤੀ ਪਲਟਣ ਕਾਰਨ 15 ਲੋਕਾਂ ਦੀ ਮੌਤ, 19 ਲਾਪਤਾ

ਇੰਡੋਨੇਸ਼ੀਆ ‘ਚ ਕਿਸ਼ਤੀ ਪਲਟਣ ਕਾਰਨ 15 ਲੋਕਾਂ ਦੀ ਮੌਤ, 19 ਲਾਪਤਾ
Share this post via:

ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਨੇੜੇ ਇਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 19 ਹੋਰ ਲਾਪਤਾ ਹਨ। ਬਚਾਅ ਕਰਮਚਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕਿਸ਼ਤੀ ਵਿੱਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ। ਬੁਟਨ ਖੋਜ ਅਤੇ ਬਚਾਅ ਮੁਹਿੰਮ ਦੇ ਮੁਖੀ ਮੁਹੰਮਦ ਅਰਾਫਾਹ ਨੇ ਦੱਸਿਆ ਕਿ ਕਿਸ਼ਤੀ ਬੁਟਨ ਸੈਂਟਰਲ ਰੀਜੈਂਸੀ ਦੇ ਲੈਂਟੋ ਪਿੰਡ ਤੋਂ ਦੱਖਣ-ਪੂਰਬੀ ਸੁਲਾਵੇਸੀ ਸੂਬੇ ਦੇ ਲਾਗੀ ਪਿੰਡ ਜਾ ਰਹੀ ਸੀ।

ਲੱਕੜ ਦੀ ਕਿਸ਼ਤੀ ਵਿੱਚ 20 ਲੋਕਾਂ ਦੇ ਬੈਠਣ ਦੀ ਸਮਰੱਥਾ ਸੀ, ਪਰ ਇਸ ਵਿੱਚ 40 ਲੋਕ ਸਵਾਰ ਸਨ। ਅਰਾਫਾਹ ਨੇ ਕਿਹਾ ਕਿ ਬਚਾਅ ਕਰਤਾ 19 ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ ਅਤੇ 15 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਛੇ ਲੋਕਾਂ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਲਈ ਤਿੰਨ ਰਬੜ ਦੀਆਂ ਕਿਸ਼ਤੀਆਂ, ਦੋ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਅਤੇ ਛੇ ਗੋਤਾਖੋਰ ਤਾਇਨਾਤ ਕੀਤੇ ਗਏ ਹਨ।