-(ਸਤਪਾਲ ਸਿੰਘ ਜੌਹਲ)-ਅੱਜ 2023 ਦਾ 231ਵਾਂ ਦਿਨ ਸਨਿੱਚਰਵਾਰ, 19 ਅਗਸਤ ਹੈ। ਹੈਪੀ ਵੀਕਏਂਡ, ਪਰ ਕੈਨੇਡਾ ਦੇ ਉੱਤਰ-ਪੱਛਮ ਵਿੱਚ ਜੰਗਲੀ ਅੱਗਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੀਏ ਜੀ।
-ਸਕੂਲ ਬੰਦ ਹਨ ਪਰ ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਟਰੱਸਟੀ ਸਤਪਾਲ ਸਿੰਘ ਜੌਹਲ ਸੇਵਾ ਵਿੱਚ ਲਗਾਤਾਰ ਹਾਜਿਰ ਹੈ। ਸੰਪਰਕ ਲਈ ਈਮੇਲ satpaul.singh.johal@peelsb.com ਤੇ ਫੋਨ ਨੰਬਰ 416 895 3784 ਹੈ।
-ਉਮਰਾਂ `ਚ ਕੀ ਰੱਖਿਆ!: ਬਚਪਨ ਵਿੱਚ ਪੜ੍ਹਾਈ ਪੂਰੀ ਨਾ ਕਰ ਸਕਣ ਵਾਲੇ ਬਾਲਗਾਂ ਨੂੰ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਦੇ ਸਕੂਲਾਂ ਵਿੱਚ ਆਪਣੀ ਪੜ੍ਹਾਈ ਜਾਰੀ ਰੱਖਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਦਾਖਲਾ ਖੁਲ੍ਹਾ ਹੈ।ਹੋਰ ਜਾਣਕਾਰੀ ਇਸ ਵੈਬਸਾਈਟ ਤੋਂ ਮਿਲ਼ ਸਕਦੀ ਹੈ: https://www.peelschools.org/adult-education
-ਬਿਨਾ ਸੈੱਲਫੋਨ ਤੋਂ ਪੜ੍ਹਾਈ ਸੰਭਵ: ਸਕੂਲਾਂ ਵਿੱਚ ਲੜਾਈਆਂ ਤੇ ਨਸ਼ੇ ਕਾਬੂ ਕਰਨ ਲਈ ਬੱਚਿਆਂ ਦੇ ਫੋਨਾਂ ਤੇ ਚੈਟ ਗਰੁੱਪਾਂ ਦੀ ਲਗਾਤਾਰ ਨਿਗਰਾਨੀ ਘਰਾਂ (ਬੈੱਡਰੂਮਾਂ) ਵਿੱਚ ਕਰੀ ਜਾਣਾ ਸਮੇਂ ਦੀ ਲੋੜ ਹੈ। ਬੱਚਿਆਂ ਨੂੰ ਸੈੱਲਫੋਨ ਤੇ ਕੈਸ਼/ਬੈਂਕ ਕਾਰਡ ਤੋਂ ਬਿਨਾ ਸਕੂਲ ਭੇਜਣਾ ਵੀ ਸਮੇਂ ਦੀ ਲੋੜ ਹੈ। ਇਹ ਵੀ ਕਿ ਇਹ ਕਾਰਜ ਘਰਾਂ ‘ਚ ਮਾਪਿਆਂ ਵਲੋਂ ਕੀਤਿਆਂ ਹੀ ਹੋ ਸਕਣਗੇ।
-ਬਰੈਂਪਟਨ ਵਿਖੇ ਵਾਰਡ 9 ਵਿੱਚ ਫਾਦਰ ਟੋਬਿਨ ਨੇੜੇ Moira Creek Dr./Bon Echo trail (ਪਾਰਕ) ਵਲੋਂ ਪੈਦਲ Carberry ਸਕੂਲ ਵਿੱਚ ਜਾਣ ਲਈ ਖਰਾਬ ਰਸਤਾ ਬਣ ਕੇ ਤਿਆਰ ਹੋ ਚੁੱਕਾ ਹੈ।
-ਐਸੋਸੀਏਸ਼ਨ ਆਫ ਸੀਨੀਅਰਜ਼ ਕੱਲਬ (ਬਰੈਪਟਨ) ਵਲੋਂ ਕੈਨੇਡਾ ਡੇਅ ਸਮਾਗਮ ਬਰੈਂਪਟਨ `ਚ ਸੇਵ ਮੈਕਸ ਸਾਕਰ ਸੈਂਟਰ (ਸੰਦਲਵੁੱਡ/ਡਿਕਸੀ ਰੋਡ) ਵਿਖੇ ਅੱਜ 19 ਅਗਸਤ ਨੂੰ 11 ਤੋਂ 4 ਵਜੇ ਤੱਕ ਹੋਵੇਗਾ।
-ਕਾਲਡਰਸਟੋਨ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ ਦਾ ਸਮਾਗਮ ਕੱਲ੍ਹ, 20 ਅਗਸਤ ਨੂੰ ਬਰੈਂਪਟਨ ਦੇ ਵਾਰਡ 8 `ਚ ਕੋਬਲਹਿੱਲ ਪਾਰਕ (124 Calderstone Rd.) ਵਿਖੇ ਦਿਨੇ 2 ਤੋਂ 4 ਵਜੇ ਤੱਕ ਹੋਵੇਗਾ। ਹੋਰ ਜਾਣਕਾਰੀ ਲਈ ਡਾ. ਸੋਹਣ ਸਿੰਘ ਤੇ ਰੇਸ਼ਮ ਸਿੰਘ ਦੁਸਾਂਝ ਜੀ ਦਾ ਫੋਨ 416 371 1315 ਹੈ।
-ਫਿਰੋਜ਼ਪੁਰ ਤੋਂ ਟੋਰਾਂਟੋ ਇਲਾਕੇ ਦੇ ਵਾਸੀਆਂ ਦੀ ਸਲਾਨਾ ਪਿਕਨਿਕ ਬਰੈਂਪਟਨ ਵਿਖੇ ਚਿੰਕੂਜੀ ਪਾਰਕ (#3) ਵਿੱਚ ਕੱਲ੍ਹ, 20 ਅਗਸਤ ਨੂੰ ਦਿਨੇ 10 ਤੋਂ 5 ਵਜੇ ਤੱਕ ਹੋਵੇਗੀ। ਇਸ ਬਾਰੇ ਹਰਚੰਦ ਸਿੰਘ ਬਾਸੀ ਜੀ ਨਾਲ਼ 437 772 3854 ਅਤੇ ਭਿੰਦਰ ਖੋਸਾ ਨਾਲ਼ 416 450 2434 ਫੋਨ ਨੰਬਰ `ਤੇ ਸੰਪਰਕ ਕੀਤਾ ਜਾ ਸਕਦਾ ਹੈ।
-ਬਰੈਂਪਟਨ ਤੇ ਨਾਲ਼ ਲੱਗਦੇ ਸ਼ਹਿਰਾਂ ਵਿੱਚ ਮੰਗਲਵਾਰ ਤੱਕ ਧੁੱਪ ਲੱਗਣ ਤੇ ਗਰਮੀ ਵਧਣ ਦੀ ਸੰਭਾਵਨਾ ਹੈ।