GTA News Media

Top Info Bar
22.1°C Toronto Loading date...
Social

ਕਾਨੂੰਨੀ ਸੋਧ: ਬੱਚੇ 16 ਸਾਲ ਦੀ ਉਮਰ ਵਿੱਚ ਹੀ ਮੰਨੇ ਜਾਣਗੇ ਬਾਲਗ

ਕਾਨੂੰਨੀ ਸੋਧ: ਬੱਚੇ 16 ਸਾਲ ਦੀ ਉਮਰ ਵਿੱਚ ਹੀ ਮੰਨੇ ਜਾਣਗੇ ਬਾਲਗ
Share this post via:

ਔਕਲੈਂਡ, 29 ਅਗਸਤ: ਸੁਪਰੀਮ ਕੋਰਟ ਦੇ ਇਕ ਆਦੇਸ਼ ਦੇ ਬਾਅਦ ਨਿਊਜੀਲੈਂਡ ਸਰਕਾਰ ਨੇ ਇੱਕ ਬਿੱਲ ਪੇਸ਼ ਕੀਤਾ ਹੈ ਜੋ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਵੋਟਿੰਗ ਦੀ ਉਮਰ 18 ਤੋਂ ਘਟਾ ਕੇ 16 ਕਰ ਦੇਵੇਗਾ। ਇਸ ਬਿੱਲ ਦੀ ਪਹਿਲੀ ਪੜ੍ਹਤ ਪਾਸ ਕਰ ਦਿੱਤੀ ਗਈ ਹੈ ਅਤੇ ਇੱਕ ਪੂਰੀ ਚੋਣ ਕਮੇਟੀ ਪ੍ਰਕਿਰਿਆ ਤੋਂ ਬਾਅਦ ਅਗਲੀ ਸੰਸਦੀ ਮਿਆਦ ਵਿੱਚ ਇਸ ’ਤੇ ਹੋਰ ਵਿਚਾਰ ਕੀਤਾ ਜਾਵੇਗਾ। ਆਮ ਚੋਣਾਂ ਲਈ ਵੋਟਿੰਗ ਦੀ ਉਮਰ ਵਿੱਚ ਬਦਲਾਅ ਨੂੰ ਇਸ ਦਾ ਹਿੱਸਾ ਨਹੀਂ ਮੰਨਿਆ ਜਾ ਰਿਹਾ ਹੈ।

ਨਿਆਂ ਮੰਤਰੀ ਗਿੰਨੀ ਐਂਡਰਸਨ ਨੇ ਕਿਹਾ, “ਸਥਾਨਕ ਅਤੇ ਕੇਂਦਰ ਸਰਕਾਰ ਅਜਿਹੇ ਫੈਸਲੇ ਲੈਂਦੀ ਹੈ ਜੋ ਹਰ ਰੋਜ਼ ਨੌਜਵਾਨਾਂ ਨੂੰ ਪ੍ਰਭਾਵਿਤ ਕਰਦੇ ਹਨ। ਸੰਸਦੀ ਚੋਣਾਂ ਲਈ ਵੋਟਿੰਗ ਦੀ ਉਮਰ ਨੂੰ ਬਦਲਣ ਲਈ, 75 ਪ੍ਰਤੀਸ਼ਤ ਸੰਸਦ ਮੈਂਬਰਾਂ ਜਾਂ ਰਾਏਸ਼ੁਮਾਰੀ ਵਿੱਚ ਬਹੁਮਤ ਦੀ ਲੋੜ ਹੈ। ਇਹ ਸਪੱਸ਼ਟ ਹੈ ਕਿ ਇਸ ਤਬਦੀਲੀ ਨੂੰ ਕਰਨ ਲਈ ਵਰਤਮਾਨ ਵਿੱਚ ਇਸ ਲਈ ਲੋੜੀਂਦਾ ਸਮਰਥਨ ਨਹੀਂ ਹੈ।”

ਸਥਾਨਕ ਚੋਣਾਂ ਲਈ ਵੋਟ ਪਾਉਣ ਦੀ ਉਮਰ ਨੂੰ ਘਟਾਉਣ ਨਾਲ ਉਮਰ ਭਰ ਲਈ ਵੋਟ ਪਾਉਣ ਦੀਆਂ ਆਦਤਾਂ ਪੈਦਾ ਕਰਨ ਦੀ ਸਮਰੱਥਾ ਹੈ। ਜੇਕਰ ਇਹ ਬਿੱਲ ਅਗਲੀ ਸੰਸਦ ਦੁਆਰਾ ਪਾਸ ਕੀਤਾ ਜਾਂਦਾ ਹੈ, ਤਾਂ ਇਹ ਬਿੱਲ 2028 ਦੀਆਂ ਸਥਾਨਕ ਚੋਣਾਂ ਲਈ ਲਾਗੂ ਹੋਵੇਗਾ। ਸੰਸਦੀ ਚੋਣਾ ਲਈ ਇਸ ਇਸ ਕਰਕੇ ਨਹੀਂ ਅਜੇ ਲਾਗੂ ਕੀਤਾ ਜਾ ਸਕਦਾ ਕਿਉਂਕਿ ਅਲਕੋਹਲ ਦੀ ਵਿਕਰੀ ਅਤੇ ਸਪਲਾਈ ਐਕਟ ਦੇ ਤਹਿਤ ਚੋਣਾਂ ਲਈ ਘੱਟੋ-ਘੱਟ ਵੋਟਿੰਗ ਦੀ ਉਮਰ 18 ਸਾਲ ਰਹੇਗੀ। ਨਹੀਂ ਤਾਂ ਇਹ ਇਸ ਐਕਟ ਦੇ ਅਧੀਨ ਅਲਕੋਹਲ ਲਾਇਸੈਂਸਿੰਗ ਟਰੱਸਟਾਂ ਅਤੇ ਕਮਿਊਨਿਟੀ ਟਰੱਸਟਾਂ ਨੂੰ ਪ੍ਰਭਾਵਿਤ ਕਰੇਗਾ। ਬਿੱਲ ਇਹ ਅਧਿਕਾਰ ਵੀ ਪ੍ਰਦਾਨ ਕਰਦਾ ਹੈ ਕਿ ਯੋਗ ਵੋਟਰ ਜੋ ਕਿ ਨਿਊਜ਼ੀਲੈਂਡ ਦੇ ਨਾਗਰਿਕ ਹਨ, ਸਥਾਨਕ ਚੋਣਾਂ ਵਿੱਚ ਉਮੀਦਵਾਰ ਵਜੋਂ ਖੜ੍ਹੇ ਹੋਣ ਦੇ ਯੋਗ ਹੋਣਗੇ।