-(ਸਤਪਾਲ ਸਿੰਘ ਜੌਹਲ)- ਅੱਜ 2023 ਦਾ 244ਵਾਂ ਦਿਨ, 1 ਸਤੰਬਰ ਹੈ। ਅਗਲਾ ਨਵਾਂ ਸਾਲ ਸ਼ੁਰੂ ਹੋਣ ਵਿੱਚ 121 ਦਿਨ ਹਨ।
-2022 ਦੀ ਤਰ੍ਹਾਂ, ਇਸ ਸਾਲ ਦੌਰਾਨ ਵੀ ਸਰੀਰਾਂ ਦੇ ਭਾਰ ਘਟਾਉਣ ਦੇ ਨਾਲ-ਨਾਲ ਜੇਕਰ ਸਿਰਾਂ ਅੰਦਰ ਬੇਈਮਾਨੀਆਂ ਕਰੀ ਜਾਣ ਦੀਆਂ ਸਕੀਮਾਂ ਦੇ ਪੱਕੇ ਰੋਗ ਮੌਜੂਦ ਹਨ ਤਾਂ ਸਿਰ ਦੇ ਅੰਦਰੋਂ ਉਸ ਰੋਗ ਨੂੰ ਜੜ੍ਹ ਤੋਂ ਖਤਮ ਕਰਨ ਵੱਲ੍ਹ ਧਿਆਨ ਦੇਣ ਤੇ ਕੈਨੇਡਾ ਵਿੱਚ ਆਪਣੇ ਜੀਵਨ ਸਫਲ ਕਰਨ ਬਾਰੇ 1 ਜਨਵਰੀ ਨੂੰ ਦੱਸਿਆ ਗਿਆ ਸੀ ਜਿਸ ਵਾਸਤੇ 2023 ਸਾਲ ਦੇ ਅਜੇ 121 ਦਿਨ ਹੋਰ ਬਾਕੀ ਹਨ।
-ਅਮਰੀਕਾ ਅਤੇ ਕੈਨੇਡਾ ਦੇ ਵੀਜਾ ਲੈਣ ਸਮੇਂ ਨਕਲੀ ਦਸਤਾਵੇਜ (ਜੌਬ, ਬੈਂਕ ਬੈਲੇਂਸ, ਡਿਪਲੋਮੇ ਵਗੈਰਾ) ਲਗਾਉਣ ਕਾਰਨ ਵੀਜਿਆਂ ਤੋਂ ਨਾਂਹ ਹੋਣ ਅਤੇ ਨਵੇਂ ਸਿਰੇ ਤੋਂ ਅਪਲਾਈ ਕਰਨ ਦਾ ਲੰਬਾ ਬੈਨ ਲੱਗਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਹ ਵੀ ਕਿ ਅਜਿਹੇ ਵਿੱਚ ਨੁਕਸਾਨ ਏਜੰਟ ਦਾ ਨਹੀਂ, ਅਰਜੀਕਰਤਾਵਾਂ ਦਾ ਹੋਣਾ ਹੁੰਦਾ ਹੈ।
-ਫੋਨ 12ਵੀਂ ਤੋਂ ਬਾਅਦ: ਬਰੈਂਪਟਨ ਮਿਸੀਸਾਗਾ ਅਤੇ ਕੈਲੇਡਨ ਵਿੱਚ ਸਕੂਲ 5 ਸਤੰਬਰ ਨੂੰ ਖੁਲ੍ਹਣਗੇ ਤੇ ਸਕੂਲ ਦੀ ਕਿਸੇ ਵੀ ਕਲਾਸ ਵਿੱਚ ਬੱਚਿਆਂ ਕੋਲ਼ ਫੋਨ ਤੇ ਕੈਸ਼/ਬੈਂਕ ਕਾਰਡ ਹੋਣਾ ਜਰੂਰੀ ਨਹੀਂ ਹੈ। ਖਿਆਲ ਰਹੇ ਕਿ 9ਵੀਂ, 10ਵੀਂ, 11ਵੀਂ ਜਾਂ 12ਵੀਂ ਦੀ ਜਮਾਤ ਦੀ (ਟੀਨਏਜ) ਉਮਰ ਦੇ ਬੱਚਿਆਂ ਨੂੰ ਫੋਨ ਲੈ ਕੇ ਦੇਣਾ ਤੇ ਮਾਪਿਆਂ ਵਲੋਂ ਘਰਾਂ ਵਿੱਚ ਉਨ੍ਹਾਂ ਦੇ ਸ਼ੋਸ਼ਲ ਮੀਡੀਆ, ਗੇਮਾਂ, ਚੈਟ ਗਰੁੱਪਾਂ ਦੀ ਮੁਸਤੈਦ ਨਿਗਰਾਨੀ ਨਾ ਕਰਨ ਕਾਰਨ ਬੱਚੇ ਵਿਗੜਨ, ਮਸਲੇ ਉਪਜਣ ਅਤੇ ਪਛਤਾਵੇ ਪੱਲੇ ਪੈਣ ਦਾ ਰਾਹ ਬਣਨਾ ਸੰਭਵ ਹੁੰਦਾ ਹੈ। (ਸਤਪਾਲ ਸਿੰਘ ਜੌਹਲ)
-ਉਂਟਾਰੀਓ ਵਿੱਚ 7ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਨੂੰ ਆਪਣੀ ਪਸੰਦ ਦਾ ਕਿੱਤਾ ਅਪਨਾਉਣ ਦੇ ਮੌਕਿਆਂ ਬਾਰੇ ਜਾਣਕਾਰੀਆਂ ਦੇਣ ਲਈ ਵੱਖ-ਵੱਖ ਸ਼ਹਿਰਾਂ ਵਿੱਚ ਨੁਮਾਇਸ਼ਾਂ ਅਤੇ ਰੋਜਗਾਰ ਮੇਲੇ 19 ਸਤੰਬਰ ਨੂੰ ਸ਼ੁਰੂ ਹੋਣੇ ਹਨ।
– ਇਸ ਬਾਰੇ ਹੋਰ ਜਾਣਕਾਰੀ ਇਸ ਵੈਬਸਾਈਟ ਤੋਂ ਮਿਲ਼ ਸਕਦੀ ਹੈ: https://levelupontario.ca/?utm_source=newsroom&utm_medium=email&utm_campaign=%2Fen%2Frelease%2F1003454%2Fontario-doubling-career-fairs-to-help-more-young-people-enter-skilled-trades&utm_term=public
-ਵੇਲਜ਼ ਆਫ ਹੰਬਰ ਸੀਨੀਅਰਜ਼ ਕਲੱਬ ਵਲੋਂ ਬਰੈਂਪਟਨ ਵਿਖੇ ਸਰਦਾਰ ਅਮਰੀਕ ਸਿੰਘ ਸੰਧੂ ਯਾਦਗਾਰੀ ਮੇਲਾ 9 ਸਤੰਬਰ ਨੂੰ ਮਾਈਕਲ ਮਰਫੀ ਪਾਰਕ (ਮੇਫੀਲਡ/ਮਕਵੀਨ) ਵਿੱਚ ਦਿਨੇ 1 ਵਜੇ ਤੋਂ ਰਾਤ 9 ਵਜੇ ਤੱਕ ਹੋਵੇਗਾ। ਇਸ ਬਾਰੇ ਮਿੰਦਰੀ ਸੰਧੂ ਨਾਲ਼ 416 557 8889 ਜਾਂ ਹਾਰਪ ਗਰੇਵਾਲ ਨਾਲ਼ 416 722 3500 ਨੰਬਰਾਂ `ਤੇ ਸੰਪਰਕ ਕੀਤਾ ਜਾ ਸਕਦਾ ਹੈ।
-ਸਲਾਨਾ ਗੁਰੂ ਨਾਨਕ ਕਾਰ ਰੈਲੀ ਮਾਲਟਨ ਵਿਖੇ ਪਾਲ ਕੌਫੀ (ਵਾਇਲਵੁੱਡ) ਪਾਰਕ ਵਿੱਚ 17 ਸਤੰਬਰ ਨੂੰ ਹੋਣੀ ਹੈ। ਇਸ ਦੇ ਹੋਰ ਵਿਸਥਾਰ ਵਾਸਤੇ ਮੇਜਰ ਸਿੰਘ ਨਾਗਰਾ ਦਾ ਫੋਨ ਨੰਬਰ 416 997 3000 ਹੈ।
-ਯੁਨਾਈਟਡ ਬ੍ਰਦਰਜ਼ ਫੀਲਡ ਹਾਕੀ ਅਕੈਡਮੀ ਵਲੋਂ ‘ਟੋਰਾਂਟੋ ਕੱਪ 2023’ 9 ਅਤੇ 10 ਸਤੰਬਰ ਨੂੰ ਬਰੈਂਪਟਨ ਵਿਖੇ ਕੈਸੀ ਕੈਂਪਬੈੱਲ ਹਾਕੀ ਫੀਲਡ ਵਿੱਚ ਹੋਵੇਗਾ। ਇਸ ਬਾਰੇ ਹੋਰ ਜਾਣਕਾਰੀ ਖੁਸ਼ਵੰਤ ਸਿੰਘ ਬਾਜਵਾ ਤੋਂ 416 230 0006 ਨੰਬਰ ਰਾਹੀਂ ਮਿਲ਼ ਸਕਦੀ ਹੈ।
-ਬਰੈਂਪਟਨ ਵਿਖੇ ਕ੍ਰਿਸ਼ਨਾ ਜਨਮ ਅਸ਼ਟਮੀ ਦਾ ਸਮਾਗਮ ਸਿਟੀ ਦੇ ਡੇਅਰੀਮੇਡ ਪਾਰਕ ਵਿੱਚ 6 ਸਤੰਬਰ ਨੂੰ ਦਿਨੇ 4 ਵਜੇ ਤੋਂ 8 ਵਜੇ ਤੱਕ ਹੋਵੇਗਾ। ਇਸ ਬਾਰੇ ਕਲੀਵ ਵਿਊ ਕਮਿਊਨਿਟੀ ਦੇ ਬੁਲਾਰਿਆਂ ਨਾਲ਼ 416 580 6804 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
-ਬਰੈਂਪਟਨ ਡਾਉਨਟਾਊਨ ਵਿਖੇ ਗੇਜ ਪਾਰਕ ਵਿੱਚ 22 ਸਤੰਬਰ ਦੀ ਸ਼ਾਮ ਨੂੰ 7 ਤੋਂ ਰਾਤ 11 ਵਜੇ ਤੱਕ ਗੁਜਰਾਤ ਦਾ ਭੰਗੜਾ, ਗਰਬਾ ਦੀ ਪੇਸ਼ਕਾਰੀ ਹੋਵੇਗੀ।
-ਬਰੈਂਪਟਨ `ਚ ‘ਪੱਤੋ ਪਰਿਵਾਰਕ ਪਿਕਨਿਕ’ ਹਾਰਟ ਲੇਕ ਪਾਰਕ ਦੇ Birchview 1 ਏਰੀਆ ਵਿੱਚ 24 ਸਤੰਬਰ ਨੂੰ ਆਯੋਜਿਤ ਹੋਵੇਗੀ। ਇਸ ਦੀ ਹੋਰ ਜਾਣਕਾਰੀ 416 561 5133 ਫੋਨ ਨੰਬਰ ਤੋਂ ਮਿਲ਼ ਸਕਦੀ ਹੈ।