GTA News Media

Top Info Bar
22.1°C Toronto Loading date...
Canada

ਕੈਨੇਡੀਅਨ ਆਰਥੀਕਤਾ ਦੂਸਰੀ ਤਿਮਾਹੀ ਦੌਰਾਨ ਸੁੰਘੜੀ: ਸਟੈਟਿਸਟਿਕਸ ਕੈਨੇਡਾ

ਕੈਨੇਡੀਅਨ ਆਰਥੀਕਤਾ ਦੂਸਰੀ ਤਿਮਾਹੀ ਦੌਰਾਨ ਸੁੰਘੜੀ: ਸਟੈਟਿਸਟਿਕਸ ਕੈਨੇਡਾ
Share this post via:

ਹਾਊਸਿੰਗ ਵਿਚ ਘਟਦੇ ਨਿਵੇਸ਼ ਅਤੇ ਨਵੀਂ ਉਸਾਰੀ ਵਿਚ ਕਮੀ ਦੇ ਚਲਦਿਆਂ ਕੈਨੇਡੀਅਨ ਆਰਥਿਕਤਾ ਵਿਚ ਖੜੋਤ ਪ੍ਰਤੀਤ ਹੋਈ। ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਆਏ ਨਵੇਂ ਅੰਕੜਿਆਂ ਅਨੁਸਾਰ ਦੂਸਰੀ ਤਿਮਾਹੀ ਵਿਚ ਆਰਥਿਕਤਾ 0.2 % ਸੁੁੰਘੜੀ ਹੈ। ਏਜੰਸੀ ਨੇ ਪਿਛਲੀ ਤਿਮਾਹੀ ਦੇ ਅੰਕੜਿਆਂ ਨੂੰ ਵੀ ਰਿਵਾਈਜ਼ ਕੀਤਾ ਜਿਸ ਨਾਲ ਪਹਿਲਾਂ ਦਰਸਾਈ 3.1% ਦੀ ਸਲਾਨਾ ਵਿਕਾਸ ਦਰ ਘਟਾ ਕੇ 2.6% ਕੀਤੀ ਗਈ ਹੈ।

ਇਸ ਤਿਮਾਹੀ ਦੌਰਾਨ ਹਾਊਸਿੰਗ ਨਿਵੇਸ਼ ਵਿਚ 2.1% ਦਾ ਨਿਘਾਰ ਦਰਜ ਹੋਇਆ ਹੈ। ਪਿਛਲੀਆਂ ਪੰਜ ਤਿਮਾਹੀਆਂ ਵਿਚ ਹਾਊਸਿੰਗ ਨਿਵੇਸ਼ ਵਿਚ ਲਗਾਤਾਰ ਕਮੀ ਹੁੰਦੀ ਦੇਖੀ ਗਈ ਹੈ। ਦੂਸਰੀ ਤਿਮਾਹੀ ਦੌਰਾਨ ਨਵੀਂ ਉਸਾਰੀ ਵਿਚ ਵੀ 8.2% ਗਿਰਾਵਟ ਆਈ ਅਤੇ ਰੈਨੋਵੇਸ਼ਨ ਖ਼ਰਚ ਵੀ 4.3% ਨਿੱਘਰਿਆ। ਮਹਿੰਗਾਈ ‘ਤੇ ਕਾਬੂ ਪਾਉਣ ਲਈ ਬੈਂਕ ਔਫ਼ ਕੈਨੇਡਾ ਵੱਲੋਂ ਵਿਆਜ ਦਰਾਂ ਉੱਚੀਆਂ ਕੀਤੀਆਂ ਗਈਆਂ ਹਨ, ਜਿਸ ਕਰਕੇ ਲੋਕਾਂ ਲਈ ਕਰਜ਼ਾ ਮਹਿੰਗਾ ਹੋ ਗਿਐ ਅਤੇ ਲੋਕਾਂ ਨੇ ਆਪਣੇ ਖ਼ਰਚ ਘਟਾ ਲਏ।

ਘਰੇਲੂ ਖ਼ਰਚਿਆਂ ਵਿਚ ਕਟੌਤੀ ਅਤੇ ਨਿਰਯਾਤ ਦੀ ਧੀਮੀ ਗਤੀ ਨੇ ਵੀ ਦੂਸਰੀ ਤਿਮਾਹੀ ਨੂੰ ਕਮਜ਼ੋਰ ਕੀਤਾ। ਵਸਤੂਆਂ ਅਤੇ ਸੇਵਾਵਾਂ ਦਾ ਨਿਰਯਾਤ ਵਿਚ 0.1% ਵਾਧਾ ਦਿਖਿਆ ਜਦਕਿ ਪਹਿਲੀ ਤਿਮਾਹੀ ਦੌਰਾਨ ਇਸ ਵਿਚ 2.5% ਵਾਧਾ ਹੋਇਆ ਸੀ। ਪਹਿਲੀ ਤਿਮਾਹੀ ਵਿੱਚ 1.2 % ਦੇ ਮੁਕਾਬਲੇ ਦੂਸਰੀ ਤਿਮਾਹੀ ਵਿੱਚ ਅਸਲ ਘਰੇਲੂ ਖਰਚਿਆਂ ਵਿੱਚ ਵਾਧਾ 0.1% ਰਿਹਾ।

ਜੂਨ ਮਹੀਨੇ ਦੌਰਾਨ ਸਰਵਿਸ ਉਦਯੋਗ ਵਿਚ 0.2% ਨਿਘਾਰ ਅਤੇ ਵਸਤੂ ਉਤਪਾਦਨ ਉਦਯੋਗ ਵਿਚ 0.4% ਨਿਘਾਰ ਦਰਜ ਹੋਇਆ। ਸਟੈਟਿਸਟਿਕਸ ਕੈਨੇਡਾ ਦੇ ਸ਼ੁਰੂਆਤੀ ਅਨੁਮਾਨਾਂ ਮੁਤਾਬਕ ਜੁਲਾਈ ਵਿਚ ਅਸਲ ਜੀਡੀਪੀ ਵਿਚ ਮੋਟੇ ਤੌਰ ‘ਤੇ ਤਬਦੀਲੀ ਨਹੀਂ ਹੋਈ। ਹਾਲਾਂਕਿ ਏਜੰਸੀ ਨੇ ਕਿਹਾ ਕਿ ਸ਼ੁਰੂਆਤੀ ਅੰਕੜਿਆਂ ਨੂੰ ਅਪਡੇਟ ਕੀਤਾ ਜਾਵੇਗਾ।