GTA News Media

Top Info Bar
22.1°C Toronto Loading date...
Canada Crime Toronto/GTA

 ਓਟਾਵਾ: ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ, 2 ਦੀ ਮੌਤ, ਕਈ ਜ਼ਖ਼ਮੀ

 ਓਟਾਵਾ: ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ, 2 ਦੀ ਮੌਤ, ਕਈ ਜ਼ਖ਼ਮੀ
Share this post via:

ਓਟਾਵਾ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਸ ਵੱਲੋਂ ਜਾਂਚ ਜਾਰੀ ਹੈ। ਜ਼ਖਮੀਆਂ ਵਿਚ ਅਮਰੀਕੀ ਨਾਗਰਿਕ ਵੀ ਸ਼ਾਮਲ ਹਨ। ਹਾਲਾਂਕਿ ਅਮਰੀਕੀ ਨਾਗਰਿਕਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਰਿਪੋਰਟਾਂ ਮੁਤਾਬਕ ਓਟਾਵਾ ਦੇ ਸਾਊਥ ਐਂਡ ਕਨਵੈਨਸ਼ਨ ਹਾਲ ਵਿੱਚ ਦੋ ਵਿਆਹਾਂ ਦੀਆਂ ਰਿਸੈਪਸ਼ਨਾਂ ਹੋ ਰਹੀਆਂ ਸਨ। ਇਸ ਦੌਰਾਨ ਅਚਾਨਕ ਕਨਵੈਨਸ਼ਨ ਹਾਲ ਦੀ ਪਾਰਕਿੰਗ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਡਰ ਗਏ ਅਤੇ ਵਿਆਹ ਸਮਾਗਮਾਂ ਵਿਚ ਭਜਦੌੜ ਮੱਚ ਗਈ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਕਈ ਲੋਕ ਜ਼ਖਮੀ ਪਾਏ ਗਏ। ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਜ਼ਖ਼ਮੀਆਂ ਵਿੱਚੋਂ ਦੋ ਦੀ ਮੌਤ ਹੋ ਗਈ। ਦੋਵੇਂ ਪੀੜਤਾਂ ਦੀ ਪਛਾਣ 26 ਸਾਲਾ ਸੈਦ ਮੁਹੰਮਦ ਅਲੀ ਅਤੇ 29 ਸਾਲਾ ਅਬਦੀਸ਼ਾਕੁਰ ਅਬਦੀ-ਦਾਹਿਰ ਵਜੋਂ ਹੋਈ, ਦੋਵੇਂ ਟੋਰਾਂਟੋ ਦੇ ਰਹਿਣ ਵਾਲੇ ਹਨ। ਛੇ ਹੋਰ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਘਟਨਾ ਦੀ ਜਾਂਚ ਜਾਰੀ ਹੈ ਅਤੇ ਉਹ ਗੋਲੀਬਾਰੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਸ ਨੇ ਕਿਹਾ ਕਿ ਨਸਲੀ ਜਾਂ ਧਰਮ ਦੇ ਅਧਾਰ ‘ਤੇ ਨਫ਼ਰਤੀ ਅਪਰਾਧ ਜਾਂ ਗੋਲੀਬਾਰੀ ਦਾ ਕੋਈ ਸਬੂਤ ਨਹੀਂ ਹੈ, ਪਰ ਪੁਲਸ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੀ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪਿਛਲੇ ਕੁਝ ਸਾਲਾਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਸਾਲ 2023 ਵਿਚ ਇਕੱਲੇ ਓਟਾਵਾ ਵਿਚ ਗੋਲੀਬਾਰੀ ਦੀਆਂ 12 ਘਟਨਾਵਾਂ ਵਾਪਰੀਆਂ ਹਨ।