GTA News Media

Top Info Bar
22.1°C Toronto Loading date...
Toronto/GTA

ਓਨਟਾਰੀਓ: ਹਾਊਸਿੰਗ ਮਿਨਿਸਟਰ ਦੇ ਅਸਤੀਫ਼ੇ ਤੋਂ ਬਾਅਦ ਡਗ ਫ਼ੋਰਡ ਨੇ ਕੈਬਿਨੇਟ ‘ਚ ਕੀਤਾ ਫੇਰਬਦਲ

ਓਨਟਾਰੀਓ: ਹਾਊਸਿੰਗ ਮਿਨਿਸਟਰ ਦੇ ਅਸਤੀਫ਼ੇ ਤੋਂ ਬਾਅਦ ਡਗ ਫ਼ੋਰਡ ਨੇ ਕੈਬਿਨੇਟ ‘ਚ ਕੀਤਾ ਫੇਰਬਦਲ
Share this post via:

ਗ੍ਰੀਨਬੈਲਟ ਡੀਲ ਦੌਰਾਨ ਕੁਝ ਡਿਵੈਲਪਰਾਂ ਨਾਲ ਹੋਈ ਰਿਆਇਤ ਦਾ ਖ਼ੁਲਾਸਾ ਹੋਣ ਤੋਂ ਬਾਅਦ ਵਿਰੋਧੀ ਧਿਰ ਵੱਲੋਂ ਲਗਾਤਾਰ ਕਲਾਰਕ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ। ਵਿਵਾਦ ਦੇ ਚਲਦਿਆਂ ਸੋਮਵਾਰ ਨੂੰ ਸਟੀਵ ਕਲਾਰਕ ਨੇ ਓਨਟੇਰਿਓ ਦੇ ਹਾਊਸਿੰਗ ਮਿਨਿਸਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕਲਾਰਕ ਦੇ ਅਸਤੀਫੇ ਤੋਂ ਬਾਅਦ ਡਗ ਫ਼ੋਰਡ ਨੇ ਕੈਬਿਨੇਟ ਵਿਚ ਫੇਰਬਦਲ ਕੀਤਾ।

  • ਪੌਲ ਕੈਲੰਡਰਾ ਨੂੰ ਓਨਟੇਰਿਓ ਦਾ ਨਵਾਂ ਹਾਊਸਿੰਗ ਮਿਨਿਸਟਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਪੌਲ ਕੋਲ ਲੌਂਗ ਟਰਮ ਕੇਅਰ ਦਾ ਮੰਤਰਾਲਾ ਸੀ।
  • ਪ੍ਰਬਮੀਤ ਸਰਕਾਰੀਆ ਸੂਬੇ ਦੇ ਨਵੇਂ ਟ੍ਰਾਂਸਪੋਰਟ ਮਿਨਿਸਟਰ ਬਣਾਏ ਗਏ ਹਨ।
  • ਕੈਲੋਰੀਨ ਮਲਰੋਨੀ ਹੁਣ ਟ੍ਰੈਜ਼ਰੀ ਬੋਰਡ ਦੀ ਪ੍ਰੈਜ਼ੀਡੈਂਟ ਹਨ।
  • ਲੌਂਗ ਟਰਮ ਕੇਅਰ ਮਿਨਿਸਟਰੀ ਹੁਣ ਸਟੈਨ ਚੋ ਕੋਲ ਹੈ।
  • ਰੌਬ ਫ਼ਲੈਕ ਹਾਊਸਿੰਗ ਮੰਤਰਾਲੇ ਵਿਚ ਅਸੋਸੀਏਟ ਮਿਨਿਸਟਰ ਹਨ
  • ਟੌਡ ਮਕਾਰਥੀ ਅਸੋਸੀਏਟ ਮਿਨਿਸਟਰ ਔਫ਼ ਟ੍ਰਾਂਸਪੋਰਟੇਸ਼ਨ ਹਨ।
  • ਨੀਨਾ ਟਾਂਗੜੀ ਨੂੰ ਅਸੋਸੀਏਟ ਮਿਨਿਸਟਰ ਔਫ਼ ਸਮੌਲ ਬਿਜ਼ਨਸ ਨਿਯੁਕਤ ਕੀਤਾ ਗਿਆ ਹੈ।