GTA News Media

Top Info Bar
22.1°C Toronto Loading date...
Featured

Elon Musk ਦਾ ਕਤਲ ਹੋ ਸਕਦਾ! ਪਿਤਾ ਨੇ ਪ੍ਰਗਟਾਈ ਚਿੰਤਾ

Elon Musk ਦਾ ਕਤਲ ਹੋ ਸਕਦਾ! ਪਿਤਾ ਨੇ ਪ੍ਰਗਟਾਈ ਚਿੰਤਾ
Share this post via:

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਸਪੇਸਐਕਸ ਦੇ ਮਾਲਕ ਐਲਨ ਮਸਕ ਦਾ ਕਤਲ ਹੋ ਸਕਦਾ ਹੈ। ਇਹ ਖਦਸ਼ਾ ਉਨ੍ਹਾਂ ਦੇ 77 ਸਾਲਾ ਸੇਵਾਮੁਕਤ ਇਲੈਕਟ੍ਰੋਮੈਕਨੀਕਲ ਇੰਜੀਨੀਅਰ ਐਰੋਲ ਮਸਕ ਨੇ ਪ੍ਰਗਟਾਇਆ ਹੈ। ‘ਦਿ ਸਨ’ ਅਖ਼ਬਾਰ ਦੇ ਮੁਤਾਬਕ, ਐਲਨ ਮਸਕ ਦੇ ਪਿਤਾ ਆਪਣੇ ਪੁੱਤਰ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਨ। ਉਨ੍ਹਾਂ ਨੂੰ ਡਰ ਹੈ ਕਿ ਅਮਰੀਕੀ ਸਰਕਾਰ ਦੇ ਖ਼ਿਲਾਫ਼ ਜਾਣ ‘ਤੇ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਜਾ ਸਕਦਾ ਹੈ।

52 ਸਾਲਾ ਐਲਨ ਮਸਕ ਇਸ ਸਮੇਂ ਕਈ ਕਾਨੂੰਨੀ ਮਾਮਲਿਆਂ ਵਿੱਚ ਉਲਝੇ ਹੋਏ ਹਨ। ਐਲਨ ਮਸਕ ਨੇ ਪਹਿਲਾਂ ਵੀ ਮਜ਼ਾਕੀਆ ਲਹਿਜੇ ਵਿੱਚ ਕਿਹਾ ਹੈ ਕਿ ਉਹ ਰਹੱਸਮਈ ਹਾਲਾਤ ਵਿੱਚ ਮਰ ਸਕਦੇ ਹਨ। ਪਿਤਾ ਐਰੋਲ ਨੇ ਕਿਹਾ ਕਿ ਕਾਨੂੰਨੀ ਕੇਸਾਂ ਦੀ ਵਧਦੀ ਗਿਣਤੀ ਅਤੇ ਨਕਾਰਾਤਮਕ ਪ੍ਰੈੱਸ ਰਿਪੋਰਟਾਂ ਦੇ ਹਮਲੇ ਨੇ ਚਿੰਤਾ ਵਧਾ ਦਿੱਤੀ ਹੈ। ਐਰੋਲ ਮਸਕ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਡਰ ਹੈ ਕਿ ਸੂਡੋ-ਸਰਕਾਰ ਐਲਨ ਦਾ ਕਤਲ ਕਰਨ ਦੀ ਕੋਸ਼ਿਸ਼ ਕਰੇਗੀ। ਜਵਾਬ ਵਿੱਚ ਉਨ੍ਹਾਂ ਹਾਂ ਕਿਹਾ।

ਐਰੋਲ ਨੇ ਵਲਾਦੀਮੀਰ ਪੁਤਿਨ ਪ੍ਰਤੀ ਆਪਣੇ ਰਵੱਈਏ ‘ਤੇ ਵੀ ਚਿੰਤਾ ਪ੍ਰਗਟਾਈ। ਰਿਪੋਰਟ  ਅਨੁਸਾਰ ਸਰਕਾਰੀ ਵਕੀਲ ਟੇਸਲਾ ਦੁਆਰਾ ਟੈਕਸਾਸ ਵਿੱਚ ਮਸਕ ਦਾ ਮਹਿਲ ਬਣਾਉਣ ਲਈ ਕੰਪਨੀ ਦੇ ਫੰਡਾਂ ਦੀ ਕਥਿਤ ਵਰਤੋਂ ਦੀ ਵੀ ਜਾਂਚ ਕਰ ਰਹੇ ਹਨ। ਅਜਿਹੀਆਂ ਵੀ ਖ਼ਬਰਾਂ ਸਨ ਕਿ ਐਲਨ ਮਸਕ ਦੀ ਸਪੇਸ ਕੰਪਨੀ ਨੇ ਯੂਕ੍ਰੇਨ ਨੂੰ ਸਟਾਰਲਿੰਕ ਸੈਟੇਲਾਈਟ ਇੰਟਰਨੈੱਟ ਸੇਵਾ ਦੀ ਸਪਲਾਈ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ।