GTA News Media

Top Info Bar
22.1°C Toronto Loading date...
Canada Featured

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦੀ ਲੋਕਪ੍ਰੀਯਤਾ ਵਧੀ, ਪਾਰਟੀ ਦੀ ਪੌਲਿਸੀ ਕਨਵੈਂਸ਼ਨ ਕਿਊਬੈਕ ‘ਚ ਸ਼ੁਰੂ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦੀ ਲੋਕਪ੍ਰੀਯਤਾ ਵਧੀ, ਪਾਰਟੀ ਦੀ ਪੌਲਿਸੀ ਕਨਵੈਂਸ਼ਨ ਕਿਊਬੈਕ ‘ਚ ਸ਼ੁਰੂ
Share this post via:

ਕਿਊਬੈਕ ਸਿਟੀ ਵਿਚ ਕੰਜ਼ਰਵੇਟਿਵ ਪਾਰਟੀ ਦੀ ਪੌਲਿਸੀ ਕਨਵੈਂਸ਼ਨ ਵੀਰਵਾਰ ਤੋਂ ਸ਼ੁਰੂ ਹੋ ਗਈ ਹੈ। ਪੌਲਿਸੀ ਕਨਵੈਂਸ਼ਨ ਦੌਰਾਨ ਪਾਰਟੀ ਵੱਲੋਂ ਮੁੱਖ ਨੀਤੀਆਂ ਦਾ ਖ਼ਾਕਾ ਅਤੇ ਚੁਣਾਵੀ ਨੁਕਤਿਆਂ ਦਾ ਏਜੰਡਾ ਤਿਆਰ ਕੀਤਾ ਜਾਂਦਾ ਹੈ। ਕਨਵੈਂਸ਼ਨ ਨਾ ਸਿਰਫ਼ ਪਾਰਟੀ ਦੇ ਮੈਂਬਰਾਂ ਲਈ ਇਕੱਠੇ ਹੋਕੇ ਪਾਰਟੀ ਨੂੰ ਨਵੀਂ ਦਿਸ਼ਾ ਦੇਣ ਦੇ ਵਿਚਾਰ ਕਰਨ ਦਾ ਮੌਕਾ ਹੁੰਦੀ ਹੈ, ਸਗੋਂ ਇਹ ਵੋਟਰਾਂ ਨੂੰ ਲੁਭਾਉਣ ਦਾ ਵੀ ਇੱਕ ਜ਼ਰੀਆ ਹੁੰਦੀ ਹੈ।

ਹਾਲੀਆ ਓਪੀਨੀਅਨ ਪੋਲਜ਼ ਦਰਸਾਉਂਦੇ ਹਨ ਕਿ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦੀ ਲੋਕਪ੍ਰੀਯਤਾ ਵਧੀ ਹੈ, ਅਤੇ ਜੇ ਹਾਲ ਹੀ ਵਿਚ ਚੋਣਾਂ ਕਰਵਾਈਆਂ ਜਾਣ ਤਾਂ ਕੰਜ਼ਰਵੇਟਿਵ ਪਾਰਟੀ ਬਹੁਮਤ ਦੀ ਸਰਕਾਰ ਬਣਾ ਸਕਦੀ ਹੈ।

ਕਨਵੈਂਸ਼ਨ ਵਿਚ ਵਿਚਾਰੇ ਜਾਣ ਵਾਲੇ ਪੌਲਿਸੀ ਪ੍ਰਸਤਾਵਾਂ ਦੀ ਸੂਚੀ ਵਿਚ ਮਹਿੰਗਾਈ ਨਾਲ ਨਜਿੱਠਣਾ, ਮੌਰਗੇਜ ਸ਼ਰਤਾਂ ਵਿਚ ਕੁਝ ਬਦਲਾਅ ਅਤੇ ਬਜ਼ੁਰਗਾਂ ਲਈ RRSP ਚੋਂ ਪੈਸੇ ਕਢਾਉਣ ਦੇ ਨਿਯਮਾਂ ਵਿਚ ਤਬਦੀਲੀ ਦਾ ਤਾਂ ਜ਼ਿਕਰ ਹੈ, ਪਰ ਕੁਝ ਹੋਰ ਪਹਿਲੂ ਵੀ ਕਨਵੈਂਸ਼ਨ ਵਿਚ ਵਿਚਾਰੇ ਜਾਣ ਲਈ ਪ੍ਰਸਤੁਤ ਕੀਤੇ ਗਏ ਹਨ। ਇਨ੍ਹਾਂ ਵਿਚ ਟ੍ਰਾਂਸਜੈਂਡਰ ਸਬੰਧੀ ਨੀਤੀਆਂ, ਇੱਛਾ-ਮਿਰਤੂ  ਨੂੰ ਸੀਮਤ ਕਰਨਾ, ਜ਼ਬਰਦਸਤੀ ਦੀ ਡਾਇਵਰਸਿਟੀ ਸਿਖਲਾਈ ਖ਼ਤਮ ਕਰਨਾ, ਲਾਜ਼ਮੀ ਵੈਕਸੀਨ ਨੂੰ ਖ਼ਤਮ ਕਰਨਾ ਅਤੇ ਐਮਰਜੈਂਸੀ ਐਕਟ ਨੂੰ ਖ਼ਤਮ ਕਰਨ ਵਰਗੇ ਮੁੱਦੇ ਸ਼ਾਮਲ ਹਨ। ਸ਼ਨੀਵਾਰ ਨੂੰ ਨਵੀਆਂ ਨੀਤੀਆਂ ‘ਤੇ ਅੰਤਿਮ ਵੋਟਿੰਗ ਤੋਂ ਪਹਿਲਾਂ ਹੋਰ ਬਹਿਸ ਵੀ ਹੋਵੇਗੀ।