16 ਸਾਲਾ ਲੜਕੀ ਦੇ ਜਿਨਸੀ ਸ਼ੋਸ਼ਣ ਦੇ ਬਾਅਦ ਪੁਲਿਸ ਕਰ ਰਹੀ ਹੈ ਸ਼ੱਕੀ ਦੀ ਭਾਲ
TORONTO, ON- The photograph of a man wanted in connection with the sexual assault of a teenage girl in North York has been released by Toronto police.
It happened just before 3 p.m. on October 13 in a building near Finch Avenue West and Bathurst Street, according to police.
According to authorities, a man sexually abused a 16-year-old girl in an elevator.
The suspect is described as being between the ages of 20 and 30, having a slim frame. He was wearing a black baseball cap, a red jacket, and blue jeans, according to police.
Anyone with information is asked to call police at 416-808-3200 or Crime Stoppers anonymously at 416-222-TIPS (8477).
ਟੋਰਾਂਟੋ – ਟੋਰਾਂਟੋ ਪੁਲਿਸ ਨੇ ਉੱਤਰੀ ਯੌਰਕ ਵਿੱਚ ਇੱਕ 16 ਸਾਲਾ ਦੀ ਲੜਕੀ ਦੇ ਜਿਨਸੀ ਸ਼ੋਸ਼ਣ ਦੇ ਸਬੰਧ ਵਿੱਚ ਲੋੜੀਂਦੇ ਇੱਕ ਸ਼ੱਕੀ ਵਿਅਕਤੀ ਦੀ ਤਸਵੀਰ ਜਾਰੀ ਕੀਤੀ ਹੈ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ 13 ਅਕਤੂਬਰ ਨੂੰ ਫਿੰਚ ਐਵੇਨਿ ਵੈਸਟ ਅਤੇ ਬਾਥਰਸਟ ਸਟ੍ਰੀਟ ਖੇਤਰ ਵਿੱਚ ਇੱਕ ਇਮਾਰਤ ਵਿੱਚ ਦੁਪਹਿਰ 3 ਵਜੇ ਤੋਂ ਪਹਿਲਾਂ ਹੋਈ।
ਪੁਲਿਸ ਮੁਤਾਬਿਕ ਇੱਕ ਵਿਅਕਤੀ ਨੇ ਇੱਕ 16 ਸਾਲਾ ਲੜਕੀ ਦਾ ਲਿਫਟ ਵਿੱਚ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕੀਤਾ।
ਸ਼ੱਕੀ ਵਿਅਕਤੀ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਦੱਸੀ ਗਈ ਹੈ। ਪੁਲਿਸ ਨੇ ਦੱਸਿਆ ਕਿ ਉਸ ਨੇ ਕਾਲੇ ਰੰਗ ਦੀ ਬੇਸਬਾਲ ਟੋਪੀ, ਲਾਲ ਜੈਕੇਟ ਅਤੇ ਨੀਲੀ ਜੀਨਸ ਪਾਈ ਹੋਈ ਸੀ।
ਪੁਲਿਸ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 416-808-3200 ਜਾਂ ਕ੍ਰਾਈਮ ਸਟਾਪਰਜ਼ ਨਾਲ ਗੁਪਤ ਰੂਪ ਵਿੱਚ 416-222-TIPS (8477) ‘ਤੇ ਸੰਪਰਕ ਕਰਨ ਲਈ ਕਹਿ ਰਹੀ ਹੈ।