GTA News Media

Top Info Bar
22.1°C Toronto Loading date...
Entertainment

ਸ਼ਾਹਰੁਖ ਖ਼ਾਨ ਦੀ ‘ਜਵਾਨ’ ਦੀ 4 ਦਿਨਾਂ ’ਚ ਕਮਾਈ 500 ਕਰੋੜ ਦੇ ਪਾਰ, ਤੋੜੇ ਸਾਰੇ ਰਿਕਾਰਡ

ਸ਼ਾਹਰੁਖ ਖ਼ਾਨ ਦੀ ‘ਜਵਾਨ’ ਦੀ 4 ਦਿਨਾਂ ’ਚ ਕਮਾਈ 500 ਕਰੋੜ ਦੇ ਪਾਰ, ਤੋੜੇ ਸਾਰੇ ਰਿਕਾਰਡ
Share this post via:

ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਨੇ ਆਪਣੀ ਰਿਲੀਜ਼ ਦੇ ਚੌਥੇ ਦਿਨ ਕਮਾਈ ਦੇ ਵੱਡੇ ਰਿਕਾਰਡ ਬਣਾ ਦਿੱਤੇ ਹਨ। ‘ਜਵਾਨ’ ਸਿਰਫ ਚਾਰ ਦਿਨਾਂ ਅੰਦਰ ਭਾਰਤ ’ਚ 250 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਫ਼ਿਲਮ ਬਣ ਗਈ ਹੈ।

ਫ਼ਿਲਮ ਨੇ ਭਾਰਤ ’ਚ ਹਿੰਦੀ ਭਾਸ਼ਾ ’ਚ 252.08 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਦਕਿ ਫ਼ਿਲਮ ਨੇ ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਹੁਣ ਤਕ 34.08 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਉਥੇ ਵਰਲਡਵਾਈਡ ਫ਼ਿਲਮ ਨੇ 520.79 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜੋ ਕਿਸੇ ਹਿੰਦੀ ਫ਼ਿਲਮ ਵਲੋਂ ਕੀਤੀ ਗਈ ਸਭ ਤੋਂ ਵੱਧ ਕਮਾਈ ਹੈ।

ਇਸ ਦੇ ਨਾਲ ਹੀ ‘ਜਵਾਨ’ ਨੇ ਚੌਥੇ ਦਿਨ 71.63 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜੋ ਕਿਸੇ ਹਿੰਦੀ ਫ਼ਿਲਮ ਵਲੋਂ ਭਾਰਤ ’ਚ ਸਿੰਗਲ ਡੇਅ ’ਚ ਕੀਤੀ ਗਈ ਸਭ ਤੋਂ ਵੱਧ ਕਮਾਈ ਹੈ।