GTA News Media

Top Info Bar
22.1°C Toronto Loading date...
World

ਲੀਬੀਆ: ਤੂਫਾਨ ਡੈਨੀਅਲ ਅਤੇ ਹੜ੍ਹ ਕਾਰਨ ਹੁਣ ਤੱਕ 7000 ਲੋਕਾਂ ਦੀ ਮੌਤ

ਲੀਬੀਆ: ਤੂਫਾਨ ਡੈਨੀਅਲ ਅਤੇ ਹੜ੍ਹ ਕਾਰਨ ਹੁਣ ਤੱਕ 7000 ਲੋਕਾਂ ਦੀ ਮੌਤ
Share this post via:

ਅਫਰੀਕੀ ਦੇਸ਼ ਲੀਬੀਆ ‘ਚ ਤੂਫਾਨ ਡੈਨੀਅਲ ਅਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਤੂਫਾਨ ਤੋਂ ਬਾਅਦ 10 ਹਜ਼ਾਰ ਦੀ ਆਬਾਦੀ ਵਾਲੇ ਡੇਰਨਾ ਸ਼ਹਿਰ ਨੇੜੇ ਦੋ ਬੰਨ੍ਹ ਟੁੱਟ ਗਏ। ਇਸ ਨਾਲ ਪੂਰਾ ਸ਼ਹਿਰ ਤਬਾਹ ਹੋ ਗਿਆ ਹੈ। ਅਲ ਜਜ਼ੀਰਾ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ‘ਚ ਹੁਣ ਤੱਕ 7000 ਦੇ ਲੱਗਭੱਗ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਾ ਵਧਣ ਹੋਰ ਵਧਣ ਦਾ ਖਦਸ਼ਾ ਹੈ।

ਸਾਊਦੀ ਅਖਬਾਰ ‘ਦ ਨੈਸ਼ਨਲ’ ਦੇ ਪੱਤਰਕਾਰ ਮੁਤਾਬਕ ਹੁਣ ਤੱਕ 6886 ਲਾਸ਼ਾਂ ਮਿਲੀਆਂ ਹਨ। ਸਿਰਫ਼ 700 ਲਾਸ਼ਾਂ ਹੀ ਹਨ ਜਿਨ੍ਹਾਂ ਦੀ ਪਛਾਣ ਹੋ ਸਕੀ ਹੈ। 20 ਹਜ਼ਾਰ ਤੋਂ ਵੱਧ ਲੋਕ ਲਾਪਤਾ ਹਨ।ਲੀਬੀਆ ਸੁਰੱਖਿਆ ਬਲ ਮੁਤਾਬਕ 4 ਦੇਸ਼ ਤੁਰਕੀ, ਇਟਲੀ, ਕਤਰ ਅਤੇ ਯੂਏਈ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਮਦਦ ਪਹੁੰਚਾ ਰਹੇ ਹਨ। ਇੱਥੇ ਮੈਡੀਕਲ ਉਪਕਰਨ, ਦਵਾਈਆਂ ਅਤੇ ਭੋਜਨ ਪਹੁੰਚਾਇਆ ਜਾ ਰਿਹਾ ਹੈ। ਮਿਸਰ, ਜਾਰਡਨ, ਟਿਊਨੀਸ਼ੀਆ ਅਤੇ ਕੁਵੈਤ ਨੇ ਵੀ ਮਦਦ ਕਰਨ ਦੀ ਗੱਲ ਕਹੀ ਹੈ। ਸੰਯੁਕਤ ਰਾਸ਼ਟਰ, ਯੂਰਪੀਅਨ ਯੂਨੀਅਨ ਅਤੇ ਅਮਰੀਕਾ ਵੀ ਐਮਰਜੈਂਸੀ ਫੰਡ ਜਾਰੀ ਕਰ ਰਹੇ ਹਨ।