GTA News Media

Top Info Bar
22.1°C Toronto Loading date...
Health

ਜ਼ਿਆਦਾ ਪ੍ਰੋਟੀਨ ਖਾਣਾ ਬਣਾ ਦੇਵੇਗਾ ਦਿਲ ਦਾ ਮਰੀਜ਼

ਜ਼ਿਆਦਾ ਪ੍ਰੋਟੀਨ ਖਾਣਾ ਬਣਾ ਦੇਵੇਗਾ ਦਿਲ ਦਾ ਮਰੀਜ਼
Share this post via:

ਪ੍ਰੋਟੀਨ ਸਰੀਰਕ ਵਿਕਾਸ ਹੀ ਨਹੀਂ ਮਸਲਜ਼ ਬਣਾਉਣ ਲਈ ਵੀ ਬਹੁਤ ਜ਼ਰੂਰੀ ਹੈ। ਪਰ ਇਸ ਦੇ ਚੱਕਰ ਵਿਚ ਕਈ ਵਾਰ ਲੋਕ ਪ੍ਰੋਟੀਨ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕਰਦੇ ਹਨ ਜੋ ਸਿਹਤ ਦੇ ਨਜ਼ਰੀਏ ਤੋਂ ਸਹੀ ਨਹੀਂ ਹੁੰਦੀ।

-ਜ਼ਿਆਦਾ ਪ੍ਰੋਟੀਨ ਲੈਣ ਨਾਲ ਉਹ ਸਰੀਰ ‘ਚ ਫੈਟ ਦੇ ਰੂਪ ‘ਚ ਇਕੱਠੀ ਹੋ ਸਕਦੀ ਹੈ ਜਿਸ ਨਾਲ ਭਾਰ ਵਧ ਸਕਦਾ ਹੈ। ਖ਼ਾਸ ਕਰਕੇ ਜਦੋਂ ਤੁਸੀਂ ਪ੍ਰੋਟੀਨ ਦੀ ਮਾਤਰਾ ਨੂੰ ਵਧਾਉਣ ਲਈ ਬਹੁਤ ਜ਼ਿਆਦਾ ਕੈਲੋਰੀ ਲੈ ਲੈਂਦੇ ਹੋ।
-ਕਈ ਵਾਰ ਲੋਕ ਪ੍ਰੋਟੀਨ ਵਾਲੀ ਖੁਰਾਕ ਲੈਂਦੇ ਸਮੇਂ ਕਾਰਬੋਹਾਈਡਰੇਟ ਦੀ ਵਰਤੋਂ ਬੰਦ ਕਰ ਦਿੰਦੇ ਹਨ। ਇਸ ਨਾਲ ਬੋਡੀ ਕੀਟੋਸਿਸ ਨਾਮਕ ਮੈਟਾਬੋਲੀਜ਼ਮ ‘ਚ ਚਾਲੀ ਜਾਂਦੀ ਹੈ ਜਿਸ ਨਾਲ ਪੈਦਾ ਹੋਣ ਵਾਲੇ ਰਸਾਇਣ ਨਾਲ ਸਾਹ ‘ਚੋਂ ਬਦਬੂ ਆਉਂਦੀ ਰਹਿੰਦੀ ਹੈ। ਅਜਿਹੇ ‘ਚ ਤੁਹਾਨੂੰ ਜ਼ਿਆਦਾ ਪਾਣੀ ਪੀਣਾ, 2-3 ਵਾਰ ਬੁਰਸ਼ ਜਾਂ ਚਿਊਇੰਗਮ ਚਬਾਉਣੀ ਚਾਹੀਦੀ ਹੈ।
-ਉੱਚ ਪ੍ਰੋਟੀਨ ਲੈਣ ਦੇ ਚੱਕਰ ‘ਚ ਘੱਟ ਕਾਰਬ ਅਤੇ ਫਾਈਬਰ ਲੈ ਰਹੇ ਹੋ ਤਾਂ ਇਸ ਨਾਲ ਤੁਹਾਨੂੰ ਪਾਚਨ ਸਮੱਸਿਆਵਾਂ ਅਤੇ ਕਬਜ਼ ਹੋ ਸਕਦੀ ਹੈ।
-ਬਹੁਤ ਜ਼ਿਆਦਾ ਡੇਅਰੀ ਜਾਂ ਪ੍ਰੋਸੈਸਡ ਪ੍ਰੋਟੀਨ ਫੂਡ ਖਾਣ ਨਾਲ ਡਾਈਰੀਆ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਬਚਣ ਲਈ ਭਰਪੂਰ ਪਾਣੀ ਪੀਓ ਅਤੇ ਕੈਫੀਨ ਪਦਾਰਥਾਂ ਤੋਂ ਬਚੋ। ਖੁਰਾਕ ‘ਚ ਜ਼ਿਆਦਾ ਫਾਈਬਰ ਫ਼ੂਡ ਵੀ ਖਾਓ।
-ਬ੍ਰੇਨ ਫੋਗਿੰਗ ਜਾਂ ਚੱਕਰ ਆਉਣਾ ਵੀ ਜ਼ਿਆਦਾ ਪ੍ਰੋਟੀਨ ਲੈਣ ਦੇ ਲੱਛਣ ਹਨ। ਇਸ ਨਾਲ ਧੁੰਦਲਾਪਣ ਵੀ ਮਹਿਸੂਸ ਹੋ ਸਕਦਾ ਹੈ।
-ਖੋਜ ਮੁਤਾਬਕ ਬਹੁਤ ਜ਼ਿਆਦਾ ਨਾਨਵੈੱਜ ਪ੍ਰੋਟੀਨ ਜਿਵੇਂ ਕਿ ਰੈੱਡ ਮੀਟ ਜਾਂ ਪ੍ਰੋਸੈਸ ਫੂਡ ਦੀ ਵਰਤੋਂ ਕਰਨ ਨਾਲ ਬ੍ਰੈਸਟ ਅਤੇ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
-ਪ੍ਰੋਟੀਨ ਦੀ ਜ਼ਿਆਦਾ ਮਾਤਰਾ ਦਾ ਸੇਵਨ ਕਰਨ ਨਾਲ ਦਿਲ ਨੂੰ ਵੀ ਨੁਕਸਾਨ ਹੋ ਸਕਦਾ ਹੈ। ਅਜਿਹੇ ‘ਚ ਇਹ ਵਧੀਆ ਹੋਵੇਗਾ ਕਿ ਤੁਸੀਂ ਜ਼ਿਆਦਾ ਪ੍ਰੋਟੀਨ ਵਾਲੀ ਖੁਰਾਕ ਨਾ ਲਓ।