News Headlines
-(ਸਤਪਾਲ ਸਿੰਘ ਜੌਹਲ) -ਨਾਈਟ ਕਲੱਬ, ਨਾਈਟ ਲਾਈਫ ਵਗੈਰਾ ਦੇ ਫਾਇਦੇ ਤਾਂ ਰੱਬ ਜਾਣੇ ਪਰ (ਜਾਨਲੇਵਾ) ਨੁਕਸਾਨਾਂ ਦੀ ਚਰਚਾ ਆਮ ਰਹਿੰਦੀ ਹੈ। ਟਰਾਂਟੋ ਡਾਊਨਟਾਊਨ ਵਿੱਚ ਬੀਤੇ ਕੱਲ੍ਹ ਅੱਧੀ ਰਾਤ ਮਗਰੋਂ, 3 ਕੁ ਵਜੇ ਗੋਲੀਆਂ ਵੱਜਣ ਨਾਲ ਚਾਰ ਜਖਮੀ ਹੋਏ ਸੀ। ਲੰਘੀ ਅੱਧੀ ਰਾਤ ਮਗਰੋਂ ਚਾਕੂ ਵੱਜਣ ਦੀ ਇਕ ਵੱਖਰੀ ਘਟਨਾ `ਚ 4 ਹੋਰ ਜਖਮੀ ਹੋਏ। ਜਖਮੀ ਹਸਪਤਾਲਾਂ ਵਿੱਚ, ਅਤੇ ਦੋਸ਼ੀ ਫਰਾਰ ਹਨ। ਬਾਕੀ ਤੁਸੀਂ ਆਪ ਸਿਆਣੇ ਹੋ ਜੀ।
-ਕੈਨੇਡਾ ਵਿੱਚ 2023 ਦੀ ਮੋਟਰਸਾਈਕਲਾਂ ਦੇ ਸ਼ੌਂਕ ਪੂਰੇ ਕਰਨ ਰੁੱਤ ਜਾਰੀ ਹੈ ਪਰ ਬੀਤੀ ਰਾਤ ਸਕਾਰਬਰੋ `ਚ ਹਾਈਵੇ 401 ਉਪਰ 19 ਕੁ ਸਾਲ ਦੇ ਚਾਲਕ ਮੁੰਡੇ ਦਾ (ਤੇਜ) ਮੋਟਰਸਾਈਕਲ ਬੇਕਾਬੂ ਹੋਇਆ ਤਾਂ ਉਸ ਦੀ ਮੌਕੇ `ਤੇ ਹੋ ਮੌਤ ਗਈ।
-ਪੀਲ ਡਿਸਟਰਿਕਟ ਸਕੂਲ ਬੋਰਡ ਦੇ ਸਕੂਲਾਂ ਵਿੱਚ ਪੇਰੈਂਟ (ਸਕੂਲ) ਕੌਂਸਲਾਂ ਦੇ ਗਠਨ ਕੀਤੇ ਜਾ ਰਹੇ ਹਨ। ਆਪਣੇ ਨੇੜਲੇ ਸਕੂਲ ਦੀ ਕੌਂਸਲ ਵਿੱਚ ਸ਼ਾਮਿਲ ਹੋਣ ਲਈ ਵਲੰਟੀਅਰ ਮਾਪਿਆਂ ਵਲੋਂ ਉਸ ਸਕੂਲ ਦੇ ਸਟਾਫ ਨਾਲ਼ (ਈ-ਮੇਲ, ਜਾਂ ਫੋਨ ਰਾਹੀਂ) ਸੰਪਰਕ ਕੀਤਾ ਜਾ ਸਕਦਾ ਹੈ।
-ਜਲੰਧਰ ਤੋਂ ਹਿਮਾਚਲ ਵਿੱਚ ਮੌਜ ਕਰਨ ਗਏ 5 ਜਵਾਨਾਂ ਵਿੱਚੋਂ ਇਕ, 32 ਕੁ ਸਾਲ ਦੇ ਪਵਨ ਕੁਮਾਰ, ਦੀ ਬੀਤੇ ਕੱਲ੍ਹ ਓਥੇ ਧਰਮਸਾਲਾ ਨੇੜੇ ਭਾਗਸੂ ਨਾਗ ਨਾਮਕ ਝਰਨੇ ਹੇਠ ਨਹਾਉਣ ਸਮੇਂ ਦਰਿਆ ਵਿੱਚ ਰੁੜ੍ਹ ਜਾਣ ਅਤੇ ਡੁੱਬ ਕੇ ਮਰਨ ਦੀ ਖਬਰ ਹੈ।
-ਬਰੈਂਪਟਨ ਅਤੇ ਨੇੜਲੇ ਸ਼ਹਿਰਾਂ ਵਿੱਚ ਅੱਜ ਬੱਦਲਵਾਈ ਅਤੇ ਕੱਲ੍ਹ ਤੋਂ ਬੁੱਧਵਾਰ ਤੱਕ ਧੁੱਪ ਵਾਲਾ ਸੁਹਾਵਣਾ ਮੌਸਮ ਰਹਿਣ ਦੀ ਸੰਭਾਵਨਾ। ਹੈਪੀ ਸੰਡੇ, 2023 ਦਾ 260ਵਾਂ ਦਿਨ! ਇਕ ਹੋਰ ਨਵਾਂ ਸਾਲ ਸ਼ੁਰੂ ਹੋਣ `ਚ 105 ਦਿਨ ਬਾਕੀ ਹਨ।