GTA News Media

Top Info Bar
22.1°C Toronto Loading date...
Canada

ਜੁਲਾਈ ਦੌਰਾਨ ਉਮੀਦ ਨਾਲੋਂ ਕਮਜ਼ੋਰ ਰਹੀ ਆਰਥਿਕਤਾ

ਜੁਲਾਈ ਦੌਰਾਨ ਉਮੀਦ ਨਾਲੋਂ ਕਮਜ਼ੋਰ ਰਹੀ ਆਰਥਿਕਤਾ
Share this post via:

ਜੁਲਾਈ ਦੌਰਾਨ ਕੈਨੇਡਾ ਦੀ ਜੀਡੀਪੀ ਵਿਚ ਮੋਟੇ ਤੌਰ ‘ਤੇ ਕੋਈ ਤਬਦੀਲੀ ਨਹੀਂ ਹੋਈ। ਅਰਥਸ਼ਾਸਤਰੀ ਲਗਭਗ 0.1% ਦੇ ਮਾਮੂਲੀ ਵਾਧੇ ਦੀ ਉਮੀਦ ਕਰ ਰਹੇ ਸਨ।ਸ਼ੁੱਕਰਵਾਰ ਨੂੰ ਸਟੈਟਿਸਟਿਕਸ ਕੈਨੇਡਾ ਦੇ ਜਾਰੀ ਨਵੇਂ ਅੰਕੜਿਆਂ ਅਨੁਸਾਰ, ਕੈਨੇਡੀਅਨ ਆਰਥਿਕਤਾ ਵਿਚ ਕੋਈ ਬਦਲਾਅ ਨਹੀਂ ਹੋਇਆ ਅਤੇ ਵਿਕਾਸ ਜ਼ੀਰੋ ਫ਼ੀਸਦੀ ਰਿਹਾ। ਸਰਵਿਸ ਸੈਕਟਰ ਵਿਚ ਮਾਮੂਲੀ ਵਿਸਥਾਰ ਹੋਇਆ ਜਦਕਿ ਵਸਤੂ-ਉਤਪਾਦਨ ਉਦਯੋਗ ਵਿਚ ਕਮੀ ਦਰਜ ਹੋਈ।

ਮੈਨੂਫੈ਼ਕਚਰਿੰਗ ਸੈਕਟਰ 1.5 % ਸੁੰਗੜਿਆ, ਜੋ ਕਿ ਦੋ ਸਾਲਾਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਵੱਡਾ ਸੰਕੁਚਨ ਹੈ। ਖੇਤੀਬਾੜੀ ਅਤੇ ਜੰਗਲਾਤ, ਆਵਾਜਾਈ ਅਤੇ ਵੇਅਰਹਾਊਸਿੰਗ, ਰਿਟੇਲ ਅਤੇ ਪ੍ਰੋਫ਼ੈਸ਼ਨਲ ਸੇਵਾਵਾਂ ਵਿਚ ਨਿਘਾਰ ਹੋਇਆ। ਜੇ ਚੰਗੇ ਪਾਸੇ ਦੀ ਗੱਲ ਕਰੀਏ ਤਾਂ ਮਾਈਨਿੰਗ ਅਤੇ ਤੇਲ ਤੇ ਗੈਸ ਸੈਕਟਰ ਵਿਚ ਉਛਾਲ ਦਰਜ ਹੋਇਆ। ਮਾਈਨਿੰਗ ਸੈਕਟਰ ਵਿਚ 4.2% ਵਾਧਾ ਹਇਆ, ਜਦਕਿ ਤੇਲ ਅਤੇ ਗੈਸ ਕੱਢਣ ਵਿਚ 1.5% ਵਾਧਾ ਹੋਇਆ।

ਜੁਲਾਈ ਦੇ ਜੀਡੀਪੀ ਅੰਕੜੇ ਅਰਥਸ਼ਾਸਤਰੀਆਂ ਦੀ ਉਮੀਦ ਨਾਲੋਂ ਕਮਜ਼ੋਰ ਰਹੇ, ਅਤੇ ਅਗਸਤ ਲਈ ਸ਼ੁਰੂਆਤੀ ਸੂਚਕ ਵੀ ਅਜਿਹੇ ਹੀ ਦਿਖਾਈ ਦਿੰਦੇ ਹਨ। ਸ਼ੁਰੂਆਤੀ ਅੰਕੜਿਆਂ ਵਿੱਚ ਅਗਸਤ ਦੌਰਾਨ 0.1% ਦਾ ਵਿਸਤਾਰ ਅਨੁਮਾਨਿਆ ਗਿਆ ਹੈ ਜਦਕਿ ਉਮੀਦ 0.2 % ਦੀ ਕੀਤੀ ਜਾ ਰਹੀ ਸੀ।