GTA News Media

Top Info Bar
22.1°C Toronto Loading date...
Featured World

UK: ਭਾਰਤੀ ਹਾਈ ਕਮਿਸ਼ਨਰ ਨੂੰ ਸਕਾਟਲੈਂਡ ਦੇ ਗੁਰਦੁਆਰਾ ਸਾਹਿਬ ਵਿਚ ਜਾਣ ਤੋਂ ਰੋਕਿਆ ਗਿਆ

UK: ਭਾਰਤੀ ਹਾਈ ਕਮਿਸ਼ਨਰ ਨੂੰ ਸਕਾਟਲੈਂਡ ਦੇ ਗੁਰਦੁਆਰਾ ਸਾਹਿਬ ਵਿਚ ਜਾਣ ਤੋਂ ਰੋਕਿਆ ਗਿਆ
Share this post via:

ਲੰਡਨ: ਸਕਾਟਲੈਂਡ ਵਿਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਏਸਵਾਮੀ ਨੂੰ ਕੁਝ ਕੱਟੜਪੰਥੀਆਂ ਨੇ ਗੁਰਦੁਆਰਾ ਸਾਹਿਬ ਵਿਚ ਜਾਣ ਤੋਂ ਰੋਕ ਦਿੱਤਾ। ਖਾਲਿਤਸਾਨ ਪੱਖੀ ਸਿੱਖ ਕਾਰਕੁੰਨਾਂ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਸੀ ਕਿ ਦੋਰਾਏਸਵਾਮੀ ਨੇ ਗਲਾਸਗੋ ਗੁਰਦੁਆਰਾ ਸਾਹਿਬ ਵਿਚ ਗੁਰਦੁਆਰਾ ਕਮੇਟੀ ਨਾਲ ਮੀਟਿੰਗ ਰੱਖੀ ਸੀ। ਇਸ ਮੀਟਿੰਗ ਵਿਚ ਕੁਝ ਲੋਕ ਪਹੁੰਚੇ ਤੇ ਉਹਨਾਂ ਨੇ ਦੋਰਾਏਸਵਾਮੀ ਨੂੰ ਆਖ ਦਿੱਤਾ ਕਿ ਉਹ ਨਾ ਆਉਣ ਜਿਸ ਮਗਰੋਂ ਉਹ ਚਲੇ ਗਏ।

ਇਸ ਵਿਅਕਤੀ ਨੇ ਦਾਅਵਾ ਕੀਤਾ ਕਿ UK ਦੇ ਕਿਸੇ ਵੀ ਗੁਰਦੁਆਰਾ ਸਾਹਿਬ ਵਿਚ ਭਾਰਤੀ ਅਧਿਕਾਰੀਆਂ ਦਾ ਸਵਾਗਤ ਨਹੀਂ ਹੈ। ਸਿੱਖ ਨੌਜਵਾਨਾਂ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਵੀ ਪੋਸਟ ਕੀਤੀ ਹੈ ਜਿਸ ਵਿਚ ਨਜ਼ਰ ਆ ਰਿਹਾ ਹੈ ਕਿ ਭਾਰਤੀ ਰਾਜਦੂਤ ਦੀ ਗੱਡੀ ਕਾਰ ਪਾਰਕਿੰਗ ਵਿਚ ਹੈ, ਜਿਸ ਕੋਲ ਦੋ ਨੌਜਵਾਨ ਜਾਂਦੇ ਹਨ ਤੇ ਗੱਡੀ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਨ ਪਰ ਗੱਡੀ ਅੰਦਰੋਂ ਬੰਦ ਹੈ। ਇਸ ਮਗਰੋਂ ਗੱਡੀ ਉਥੋਂ ਚਲੀ ਜਾਂਦੀ ਹੈ। ਸਿੱਖ ਨੌਜਵਾਨਾਂ ਦਾ ਕਹਿਣਾ ਹੈ ਕਿ ਵੀਜ਼ਾ ਅਰਜ਼ੀਆਂ ਜਾਂ ਹੋਰ ਬਹਾਨਿਆਂ ਨਾਲ ਭਾਰਤੀ ਅਧਿਕਾਰੀਆਂ ਨੂੰ ਗੁਰਦੁਆਰਾ ਸਾਹਿਬਾਨ ਅੰਦਰ ਨਹੀਂ ਆਉਣ ਦਿੱਤਾ ਜਾਵੇਗਾ।