GTA News Media

Top Info Bar
22.1°C Toronto Loading date...
Entertainment

ਵਿਰਾਟ ਕੋਹਲੀ ਦੇ ਘਰ ਜਲਦ ਹੀ ਗੂੰਝਣਗੀਆਂ ਕਿਲਕਾਰੀਆਂ

ਵਿਰਾਟ ਕੋਹਲੀ ਦੇ ਘਰ ਜਲਦ ਹੀ ਗੂੰਝਣਗੀਆਂ ਕਿਲਕਾਰੀਆਂ
Share this post via:

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਜਲਦ ਹੀ ਦੂਜੇ ਬੱਚੇ ਦੇ ਮਾਤਾ-ਪਿਤਾ ਬਣਨ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਅਨੁਸ਼ਕਾ ਸ਼ਰਮਾ ਦੂਜੀ ਵਾਰ ਗਰਭਵਤੀ ਹੈ। ਉਨ੍ਹਾਂ ਨੇ ਜਲਦ ਹੀ ਘਰ ਵਿੱਚ ਨਵੇਂ ਮਹਿਮਾਨ ਦੇ ਸਵਾਗਤ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਨੁਸ਼ਕਾ ਦੇ ਪ੍ਰੇਗਨੈਂਸੀ ਹੋਣ ਦਾ ਦਾਅਵਾ ਇੱਕ ਮਹੀਨਾ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕੀਤਾ ਗਿਆ ਸੀ। ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਵਿਆਹ ਦੇ ਚਾਰ ਸਾਲ ਬਾਅਦ ਇਕ ਬੇਟੀ ਦਾ ਸਵਾਗਤ ਕੀਤਾ ਸੀ ਜਿਸ ਦਾ ਨਾਂ ਵਾਮਿਕਾ ਕੋਹਲੀ ਹੈ।

ਅਨੁਸ਼ਕਾ ਸ਼ਰਮਾ ਦੀ ਪ੍ਰੈਗਨੈਂਸੀ ਦੀਆਂ ਅਫਵਾਹਾਂ ਇਸ ਵਜ੍ਹਾ ਤੋਂ ਵੀ ਉਡ ਰਹੀਆਂ ਹਨ ਕਿਉਂਕਿ ਕੁਝ ਸਮੇਂ ਪਹਿਲਾਂ ਐਕਟ੍ਰੈਸ ਨੂੰ ਆਪਣੇ ਪਤੀ ਵਿਰਾਟ ਕੋਹਲੀ ਦੇ ਨਾਲ ਮੁੰਬਈ ਦੇ ਇਕ ਮੈਟਰਨਿਟੀ ਕਲੀਨਿਕ ‘ਚ ਦੇਖਿਆ ਗਿਆ ਸੀ। ਜੇਕਰ ਇਹ ਖਬਰ ਸੱਚ ਸਾਬਤ ਹੋਈ ਤਾਂ ਵਾਮਿਕਾ ਨੂੰ ਛੋਟਾ ਭਰਾ ਜਾਂ ਭੈਣ ਮਿਲ ਸਕਦੀ ਹੈ। ਸੂਤਰ ਨੇ ਦਾਅਵਾ ਕੀਤਾ ਹੈ ਕਿ ਅਨੁਸ਼ਕਾ ਆਪਣੀ ਪ੍ਰੈਗਨੈਂਸੀ ਕਾਰਨ ਲੋਕਾਂ ਅਤੇ ਲਾਈਮਲਾਈਟ ਤੋਂ ਦੂਰੀ ਬਣਾ ਰਹੀ ਹੈ।