GTA News Media

Top Info Bar
22.1°C Toronto Loading date...
Canada

ਮੈਨੀਟੋਬਾ ਚੋਣਾਂ ਵਿਚ NDP ਨੇ ਜ਼ਬਰਦਸਤ ਜਿੱਤ ਕੀਤੀ ਦਰਜ, ਵੌਬ ਕਿਨੂ ਹੋਣਗੇ ਪ੍ਰੀਮੀਅਰ

ਮੈਨੀਟੋਬਾ ਚੋਣਾਂ ਵਿਚ NDP ਨੇ ਜ਼ਬਰਦਸਤ ਜਿੱਤ ਕੀਤੀ ਦਰਜ, ਵੌਬ ਕਿਨੂ ਹੋਣਗੇ ਪ੍ਰੀਮੀਅਰ
Share this post via:

ਮੈਨੀਟੋਬਾ ਦੀਆਂ ਸੂਬਾਈ ਚੋਣਾਂ ਵਿਚ ਐਨਡੀਪੀ ਨੇ ਜ਼ਬਰਦਸਤ ਜਿੱਤ ਦਰਜ ਕੀਤੀ ਹੈ ਅਤੇ ਨਾਲ ਹੀ ਦੇਸ਼ ਵਿਚ ਪਹਿਲੀ ਵਾਰੀ ਇੱਕ ਫ਼ਸਟ ਨੇਸ਼ਨਜ਼ ਪਿਛੋਕੜ ਵਾਲਾ ਸ਼ਖ਼ਸ ਸੂਬੇ ਦਾ ਪ੍ਰੀਮੀਅਰ ਹੋਵੇਗਾ। ਵੋਟਾਂ ਦੀ ਗਿਣਤੀ ਅਜੇ ਜਾਰੀ ਹੈ ਪਰ 57 ਸੀਟਾਂ ਵਾਲੀ ਸੂਬਾਈ ਅਸੈਂਬਲੀ ਵਿਚ ਐਨਡੀਪੀ 30 ਸੀਟਾਂ ਆਪਣੀ ਝੋਲੀ ਪਾ ਚੁੱਕੀ ਹੈ ਅਤੇ ਬਹੁਗਿਣਤੀ ਸਰਕਾਰ ਬਣਾਉਣ ਲਈ 29 ਸੀਟਾਂ ਦੀ ਲੋੜ ਸੀ।

ਸੂਬਾਈ ਐਨਡੀਪੀ ਲੀਡਰ ਵੌਬ ਕਿਨੂ ਦੀ ਅਗਵਾਈ ਵਿਚ ਐਨਡੀਪੀ ਨੇ ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਨੂੰ ਹਰਾ ਦਿੱਤਾ ਜਿਸ ਤੋਂ ਬਾਅਦ ਦੋਵੇਂ ਮੁੱਖ ਪਾਰਟੀਆਂ ਦੇ ਲੀਡਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ। ਕੰਜ਼ਰਵੇਟਿਵਜ਼ ਦੀ ਅਗਵਾਈ ਕਰ ਰਹੀ ਹੈਦਰ ਸਟੀਫ਼ਨਸਨ ਨੇ ਆਪਣੀ ਕੈਬਿਨੇਟ ਦੇ ਕਈ ਮੈਂਬਰਾਂ ਦੀਆਂ ਵਿਨੀਪੈਗ ਇਲਾਕੇ ਵਿਚ ਸੀਟਾਂ ‘ਤੇ ਹੋਈ ਹਾਰ ਤੋਂ ਬਾਅਦ ਐਲਾਨ ਕੀਤਾ ਕਿ ਉਹ ਪਾਰਟੀ ਲੀਡਰ ਦੇ ਅਹੁਦੇ ਤੋਂ ਪਾਸੇ ਹੋ ਜਾਵੇਗੀ। ਹੈਦਰ ਸਟੀਫ਼ਨ ਮੈਨੀਟੋਬਾ ਦੀ ਪਹਿਲੀ ਮਹਿਲਾ ਪ੍ਰੀਮੀਅਰ ਬਣੀ ਸੀ। 2021 ਵਿਚ ਬ੍ਰਾਇਨ ਪੈਲਿਸਟਰ ਦੇ ਅਸਤੀਫ਼ੇ ਤੋਂ ਬਾਅਦ ਸਟੀਫ਼ਨਸਨ ਨੇ ਪ੍ਰੀਮੀਅਰ ਦਾ ਅਹੁਦਾ ਸੰਭਾਲਿਆ ਸੀ।

ਸਵੇਰ ਤੱਕ ਦੀ ਵੋਟਾਂ ਦੀ ਗਿਣਤੀ ਅਨੁਸਾਰ ਸਟੀਫ਼ਨਸਨ ਵਿਨੀਫੈਗ ਦੀ ਟਕਸੀਡੋ ਰਾਈਡਿੰਗ ਵਿਚ ਮਾਮੂਲੀ ਫ਼ਰਕ ਤੋਂ ਅੱਗੇ ਚਲ ਰਹੀ ਹੈ। ਹੁਣ ਤੱਕ ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਦੇ ਹਿੱਸੇ 19 ਸੀਟਾਂ ਆਈਆਂ ਹਨ। ਮੈਨੀਟੋਬਾ ਲਿਬਰਲ ਲੀਡਰ ਡਗਲਡ ਲੈਮੋਂਟ ਨੇ ਆਪਣੀ ਵਿਨੀਪੈਗ ਰਾਈਡਿੰਗ ਹਾਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਅਤੇ ਲਿਬਰਲ ਪਾਰਟੀ ਪਿਛਲੀਆਂ ਚੋਣਾਂ ਵਿਚ ਜਿੱਤੀਆਂ ਤਿੰਨ ਸੀਟਾਂ ਤੋਂ ਐਦਕੀਂ ਇੱਕ ਸੀਟ ‘ਤੇ ਹੀ ਸਿਮਟ ਗਈ।

(ਸੀਬੀਸੀ ਨਿਊਜ਼)