GTA News Media

Top Info Bar
22.1°C Toronto Loading date...
Canada Featured

ਕੈਨੇਡਾ ਵਿਚ ਸਤੰਬਰ ਦੌਰਾਨ ਪੈਦਾ ਹੋਈਆਂ 64,000 ਨਵੀਆਂ ਨੌਕਰੀਆਂ

ਕੈਨੇਡਾ ਵਿਚ ਸਤੰਬਰ ਦੌਰਾਨ ਪੈਦਾ ਹੋਈਆਂ 64,000 ਨਵੀਆਂ ਨੌਕਰੀਆਂ
Share this post via:

ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਕਿਊਬੈਕ ਅਤੇ ਬੀਸੀ ਵਿਚ ਸਭ ਤੋਂ ਵੱਧ ਨੌਕਰੀਆਂ ਪੈਦਾ ਹੋਈਆਂ ਜਿਸ ਕਰਕੇ ਮੁਲਕ ਭਰ ਵਿਚ ਖ਼ਤਮ ਹੋਈਆਂ 34,000 ਨੌਕਰੀਆਂ ਦੇ ਬਾਵਜੂਦ ਨਵੇਂ ਸ਼ਾਮਲ ਹੋਏ ਰੁਜ਼ਗਾਰ ਦੀ ਸਮੁੱਚੀ ਗਿਣਤੀ ਅਨੁਮਾਨਾਂ ਨਾਲੋਂ ਵਧੇਰੇ ਰਹੀ।  ਕੈਨੇਡੀਅਨ ਅਰਥਚਾਰੇ ਵਿਚ ਸਤੰਬਰ ਦੌਰਾਨ 64,000 ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ। ਅਰਥਸ਼ਾਸਤਰੀਆਂ ਨੇ ਸਤੰਬਰ ਦੌਰਾਨ 25,000 ਨਵੀਆਂ ਨੌਕਰੀਆਂ ਦੀ ਉਮੀਦ ਜਤਾਈ ਸੀ। ਏਜੰਸੀ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਨਵੀਆਂ ਨੌਕਰੀਆਂ ਪੈਦਾ ਹੋਣ ਦੇ ਬਾਵਜੂਦ, ਬੇਰੁਜ਼ਗਾਰੀ ਦਰ 5.5% ‘ਤੇ ਬਰਕਰਾਰ ਰਹੀ। ਸਤੰਬਰ ਦੌਰਾਨ ਕੈਨੇਡਾ ਵਿਚ ਬਾਲਗ਼ ਆਬਾਦੀ ਦੀ ਗਿਣਤੀ 82,000 ਵਧੀ, ਜਿਹਨਾਂ ਵਿਚੋਂ 72,000 ਨੂੰ ਲੇਬਰ ਫ਼ੋਰਸ ਵੱਜੋਂ ਮੰਨਿਆ ਗਿਆ।

ਭਾਵੇਂ ਨੌਕਰੀਆਂ ਦਾ ਵਾਧਾ ਅਰਥਸ਼ਾਸਤਰੀਆਂ ਦੇ ਅਨੁਮਾਨ ਨਾਲੋਂ ਕਰੀਬ ਦੁੱਗਣਾ ਹੈ, ਪਰ 48,000 ਪਾਰਟ ਟਾਈਮ ਹੀ ਰਹੀਆਂ। ਨੌਕਰੀਆਂ ਦਾ ਵਾਧਾ ਸਿੱਖਿਆ ਖੇਤਰ ਵਿਚ ਕੇਂਦਰਤ ਰਿਹਾ ਜਿੱਥੇ ਸਕੂਲੀ ਸੈਸ਼ਨ ਦੁਬਾਰਾ ਸ਼ੁਰੂ ਹੋਣ ਕਰਕੇ ਵਾਧੂ ਨਵੀਆਂ ਨੌਕਰੀਆਂ ਸ਼ਾਮਲ ਹੋਈਆਂ। ਇਸ ਤੋਂ ਇਲਾਵਾ ਫ਼ਾਈਨੈਂਸ, ਇੰਸ਼ੋਰੈਂਸ, ਰੀਅਲ ਅਸਟੇਟ ਅਤੇ ਕੰਸਟਰਕਸ਼ਨ ਸੈਕਟਰ ਵਿਚ ਨੌਕਰੀਆਂ ਖ਼ਤਮ ਵੀ ਹੋਈਆਂ। ਜਿੱਥੇ ਆਬਾਦੀ ਵਾਧੇ ਕਾਰਨ ਨੌਕਰੀਆਂ ਕਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ ਉੱਥੇ ਦੂਸਰੇ ਪਾਸੇ ਬੈਂਕ ਔਫ਼ ਕੈਨੇਡਾ ਦੀਆਂ ਉੱਚੀਆਂ ਵਿਆਜ ਦਰਾਂ ਕਾਰੋਬਾਰੀਆਂ ਲਈ ਨਵੀਂ ਭਰਤੀ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹਨ।