GTA News Media

Top Info Bar
22.1°C Toronto Loading date...
Canada

ਇਜ਼ਰਾਈਲ ਤੋਂ ਕੈਨੇਡੀਅਨਜ਼ ਨੂੰ ਫ਼ੌਜ ਦੇ ਜਹਾਜ਼ਾਂ ਰਾਹੀਂ ਏਅਰਲਿਫ਼ਟ ਕਰੇਗੀ ਸਰਕਾਰ

ਇਜ਼ਰਾਈਲ ਤੋਂ ਕੈਨੇਡੀਅਨਜ਼ ਨੂੰ ਫ਼ੌਜ ਦੇ ਜਹਾਜ਼ਾਂ ਰਾਹੀਂ ਏਅਰਲਿਫ਼ਟ ਕਰੇਗੀ ਸਰਕਾਰ
Share this post via:

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੈਨੀ ਜੋਲੀ ਨੇ ਪੁਸ਼ਟੀ ਕੀਤੀ ਹੈ ਕਿ ਕੈਨੇਡਾ ‘ਆਉਣ ਵਾਲੇ ਦਿਨਾਂ ਵਿਚ’ ਇਜ਼ਾਈਲ ਤੋਂ ਕੈਨੇਡੀਅਨਜ਼ ਨੂੰ ਏਅਰਲਿਫ਼ਟ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜੋਲੀ ਨੇ ਕਿਹਾ ਕਿ ਸਰਕਾਰ ਕੈਨੇਡੀਅਨ ਫ਼ੌਜਾਂ ਦੇ ਜਹਾਜ਼ਾਂ ਦੀ ਵਰਤੋਂ ਕਰਕੇ ਕੈਨੇਡੀਅਨਜ਼ ਨੂੰ ਏਅਰਲਿਫਟ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਲਈ ਕੋਈ ਵੱਖਰਾ ਇੰਤਜ਼ਾਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਹੜੇ ਤਲ ਅਵੀਵ ਵਿੱਚ ਏਅਰਪੋਰਟ ਤੱਕ ਨਹੀਂ ਪਹੁੰਚ ਸਕਦੇ।

ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ਉੱਤੇ ਪੋਸਟ ਕੀਤੇ ਬਿਆਨ ਵਿੱਚ ਜੋਲੀ ਨੇ ਆਖਿਆ ਕਿ ਇਹ ਉਡਾਣਾਂ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟਸ, ਉਨ੍ਹਾਂ ਦੀ ਪਤਨੀਆਂ ਅਤੇ ਬੱਚਿਆਂ ਲਈ ਉਪਲਬਧ ਹੋਣਗੀਆਂ। ਜੋਲੀ ਨੇ ਇਹ ਵੀ ਕਿਹਾ ਕਿ ਇਸ ਸਮੇਂ ਦੌਰਾਨ ਇਜ਼ਰਾਈਲ ਵਿੱਚ ਸਥਿਤ ਕੈਨੇਡੀਅਨਜ਼ ਨੂੰ ਗਲੋਬਲ ਅਫੇਅਰਜ਼ ਕੈਨੇਡਾ ਕੋਲ ਰਜਿਸਟਰ ਕਰਵਾਉਣਾ ਚਾਹੀਦਾ ਹੈ। ਇਜ਼ਰਾਈਲ ਵਿਚ ਮੌਜੂਦ ਕੈਨੇਡੀਅਨਜ਼ ਵਿਭਾਗ ਨਾਲ sos@international.gc.ca ਜਾਂ +1-613-996-8885 ‘ਤੇ ਰਾਬਤਾ ਕਰ ਸਕਦੇ ਹਨ।

ਵਿਭਾਗ ਨੇ ਕਿਹਾ ਕਿ ਇਜ਼ਰਾਈਲ-ਹਮਾਸ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਉਸ ਨੂੰ ਮਦਦ ਲਈ 785 ਬੇਨਤੀਆਂ ਪ੍ਰਾਪਤ ਹੋ ਚੁੱਕੀਆਂ ਹਨ, ਜਿਸ ਵਿਚ ਜ਼ਿਆਦਾਤਰ ਬੇਨਤੀਆਂ ਟ੍ਰੈਵਲ ਐਡਵਾਈਜ਼ਰੀ, ਉਡਾਣਾਂ ਅਤੇ ਹਵਾਈ ਅੱਡਿਆਂ ਦੀ ਸਥਿਤੀ, ਸਮੁੱਚੀ ਸੁਰੱਖਿਆ ਸਥਿਤੀ ਅਤੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਨਾਲ ਸਬੰਧਤ ਸਨ।