GTA News Media

Top Info Bar
22.1°C Toronto Loading date...
Canada

ਕੈਨੇਡਾ ਵਿੱਚ 5 ਲੱਖ ਬੈਰਲ ਪ੍ਰਤੀ ਦਿਨ ਕੱਚਾ ਤੇਲ ਉਤਪਾਦਨ ਦਾ ਅਨੁਮਾਨ

ਕੈਨੇਡਾ ਵਿੱਚ 5 ਲੱਖ ਬੈਰਲ ਪ੍ਰਤੀ ਦਿਨ ਕੱਚਾ ਤੇਲ ਉਤਪਾਦਨ ਦਾ ਅਨੁਮਾਨ
Share this post via:

ਕੈਨੇਡਾ ਦਾ ਤੇਲ ਉਤਪਾਦਨ ਅਗਲੇ ਸਾਲ ਵਿੱਚ ਲਗਭਗ 10 ਪ੍ਰਤੀਸ਼ਤ ਵਧਣ ਲਈ ਤਿਆਰ ਹੈ ਜਿਸ ਨਾਲ ਕੈਨੇਡਾ ਦੁਨੀਆ ਭਰ ਵਿੱਚ ਵਧੀ ਹੋਈ ਸਪਲਾਈ ਦੇ ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਬਣ ਜਾਵੇਗਾ। S&P ਗਲੋਬਲ ਕਮੋਡਿਟੀ ਇਨਸਾਈਟਸ ਦੇ ਅਨੁਸਾਰ, ਕੈਨੇਡਾ ਪ੍ਰਤੀ ਦਿਨ ਲਗਭਗ 4.8 ਮਿਲੀਅਨ ਬੈਰਲ ਕੱਚੇ ਤੇਲ ਦਾ ਉਤਪਾਦਨ ਕਰਦਾ ਹੈ ਅਤੇ ਇਹ ਅੰਕੜਾ 2024 ਦੇ ਅੰਤ ਤੱਕ ਲਗਭਗ 5.3 ਮਿਲੀਅਨ ਬੈਰਲ ਪ੍ਰਤੀ ਦਿਨ ਹੋ ਸਕਦਾ ਹੈ। ਇਹ ਕੈਨੇਡੀਅਨ ਤੇਲ ਉਤਪਾਦਨ ਦਾ ਸਭ ਤੋਂ ਉੱਚਾ ਪੱਧਰ ਹੋਵੇਗਾ।

ਤੇਲ ਉਤਪਾਦਨ ਦਾ ਸਭ ਤੋਂ ਵੱਧ ਵਿਕਾਸ ਐਲਬਰਟਾ ਦੇ Oilsands ਚੋਂ ਹੋਣ ਦੀ ਉਮੀਦ ਹੈ, ਪਰ ਨਾਲ ਹੀ ਨਿਊਫ਼ੰਡਲੈਂਡ ਐਂਡ ਲੈਬਰਾਡੌਰ ਤੇ ਪੱਛਮੀ ਕੈਨੇਡਾ ਦੇ ਹੋਰ ਹਿੱਸਿਆਂ ਵਿਚ ਵੀ ਉਤਪਾਦਨ ਵਾਧੇ ਕਿਆਸੇ ਗਏ ਹਨ। ਕੈਨੇਡੀਅਨ ਤੇਲ ਬਾਜ਼ਾਰ ਲਈ S&P ਦੇ ਮੁੱਖ ਵਿਸ਼ਲੇਸ਼ਕ, ਕੈਵਿਨ ਬਰਨ ਨੇ ਕਿਹਾ, ਅੱਧਾ ਮਿਲੀਅਨ ਬਹੁਤ ਜ਼ਿਆਦਾ ਹੁੰਦਾ ਹੈ।ਇਹ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਉਤਪਾਦਨ ਨਾਲੋਂ ਵੱਡਾ ਹੈ। ਅਗਲੇ 12-14 ਮਹੀਨਿਆਂ ਵਿੱਚ ਤੇਲ ਦੀ ਪੈਦਾਵਾਰ ਵਿੱਚ ਤੇਜ਼ੀ ਨਾਲ ਵਾਧੇ ਦੀ ਉਮੀਦ ਦਾ ਇੱਕ ਕਾਰਨ ਅੰਸ਼ਕ ਤੌਰ ‘ਤੇ ਇਸ ਸਾਲ ਦਾ ਘੱਟ ਸਮੁੱਚਾ ਉਤਪਾਦਨ ਵੀ ਹੈ।

ਦੇਸ਼ ਦੇ ਤੇਲ ਉਤਪਾਦਨ ਦੇ ਅਜਿਹੇ ਸਮੇਂ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਜਿਸ ਵੇਲੇ ਵਿਸਤਾਰ ਕੀਤੀ ਗਈ ਟ੍ਰਾਂਸ ਮਾਉਂਟੇਨ ਪਾਈਪਲਾਈਨ ਐਲਬਰਟਾ ਤੋਂ ਪੱਛਮੀ ਤੱਟ (ਬੀਸੀ) ਤੱਕ ਹੋਰ ਤੇਲ ਪੰਪ ਕਰਨਾ ਸ਼ੁਰੂ ਕਰ ਰਹੀ ਹੈ। ਇਸ ਦਾ ਵਿਸਤਾਰ, ਜੋ ਕਿ ਉਸਾਰੀ ਦੇ ਅੰਤਮ ਪੜਾਵਾਂ ਵਿੱਚ ਹੈ, ਪਾਈਪਲਾਈਨ ਦੀ ਸਮਰੱਥਾ ਨੂੰ 300,000 ਬੈਰਲ ਪ੍ਰਤੀ ਦਿਨ ਤੋਂ ਵਧਾ ਕੇ 890,000 ਬੈਰਲ ਪ੍ਰਤੀ ਦਿਨ ਕਰ ਦੇਵੇਗਾ। 2024 ਵਿੱਚ, ਕੈਨੇਡਾ ਗਲੋਬਲ ਕੱਚੇ ਤੇਲ ਦੇ ਉਤਪਾਦਨ ਵਿੱਚ ਵਾਧੇ ਦਾ ਸਭ ਤੋਂ ਵੱਡਾ ਸਰੋਤ ਹੋ ਸਕਦਾ ਹੈ।