British Columbia: ਸ਼ਹਿਰ ਨਿਊ ਵੈਸਟਮਿੰਸਟਰ ਵਿਖੇ ਇਕ ਪੰਜਾਬੀ ਪਤੀ ਬਲਵੀਰ ਸਿੰਘ ਵੱਲੋਂ ਆਪਣੀ ਪਤਨੀ ਕੁਲਵੰਤ ਕੌਰ ਦਾ ਸ਼ੁੱਕਰਵਾਰ ਸ਼ਾਮ ਨੂੰ ਚਾਕੂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ 57 ਸਾਲਾ ਬਲਵੀਰ ਸਿੰਘ ਨੂੰ ਆਪਣੀ ਪਤਨੀ ਦੇ ਕਤਲ ਦੇ ਦੋਸ਼ ਦੇ ਹੇਠ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਨੂੰ ਸ਼ਾਮ 5:00 ਵਜੇ ਤੋਂ ਬਾਅਦ ਸਲਟਰ ਸਟ੍ਰੀਟ ਨੇੜੇ ਸੁਜ਼ੂਕੀ ਸਟਰੀਟ ‘ਤੇ ਇੱਕ ਫੋਨ ਕਾਲ ਆਈ, ਜਦੋਂ ਪੁਲਸ ਉੱਥੇ ਪੁੱਜੀ ਤਾਂ ਉਨ੍ਹਾਂ ਨੇ ਇਕ 46 ਸਾਲਾ ਔਰਤ ਨੂੰ ਜਾਨਲੇਵਾ ਸੱਟਾਂ ਨਾਲ ਪੀੜ੍ਹਤ ਪਾਇਆ। ਉਸ ਦੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਨੇ ਪਤੀ ਬਲਵੀਰ ਸਿੰਘ ਨੂੰ ਮੌਕੇ ‘ਤੇ ਹੀ ਹਿਰਾਸਤ ‘ਚ ਲੈ ਲਿਆ ਅਤੇ ਬਲਵੀਰ ਸਿੰਘ ‘ਤੇ ਦੂਜੇ ਦਰਜੇ ਦੇ ਕਤਲ ਦੇ ਮਾਮਲੇ ਦਾ ਦੋਸ਼ ਆਇਦ ਕੀਤਾ ਗਿਆ ਹੈ।ਪੁਲਸ ਦਾ ਕਹਿਣਾ ਹੈ ਕਿ ਇਹ ਘਰੇਲੂ ਲੜਾਈ ਝਗੜੇ ਦੇ ਮਸਲੇ ਦੀ ਘਟਨਾ ਹੈ।