GTA News Media

Top Info Bar
22.1°C Toronto Loading date...
Canada

Surrey: ਮਾਂ ਨੇ ਆਪਣੀਆਂ 2 ਧੀਆਂ ਦੀ ਬਚਾਈ ਜਾਨ, ਮਾਂ ਦੀ ਮੌਤ

Surrey: ਮਾਂ ਨੇ ਆਪਣੀਆਂ 2 ਧੀਆਂ ਦੀ ਬਚਾਈ ਜਾਨ, ਮਾਂ ਦੀ ਮੌਤ
Share this post via:

ਮਾਂ ਦੀ ਮਮਤਾ ਦੀ ਮਿਸਾਲ ਦੁਨੀਆ ‘ਚ ਹਰ ਥਾਂ ਦਿਤੀ ਜਾਂਦੀ ਹੈ। ਇਕ ਮਾਂ ਆਪਣੇ ਬੱਚਿਆਂ ਲਈ ਕੁਝ ਵੀ ਕਰ ਸਕਦੀ ਹੈ। ਜਿਥੇ ਉਹ ਆਪਣੇ ਬੱਚੇ ਨੂੰ ਜਨਮ ਦੇ ਸਕਦੀ ਹੈ ਉਥੇ ਹੀ ਆਪਣੇ ਬੱਚਿਆਂ ਲਈ ਮਰ ਵੀ ਸਕਦੀ ਹੈ। ਆਪਣੇ ਬੱਚਿਆਂ ਦੀ ਜ਼ਿੰਦਗੀ ਸੁਰੱਖਿਅਤ ਰਖਣ ਲਈ ਬਹੁਤ ਕੁਝ ਕਰਦੀ ਹੈ।

ਅਜਿਹਾ ਹੀ ਮਾਮਲਾ ਸਰੀ ਤੋਂ ਸਾਹਮਣੇ ਆਇਆ ਹੈ। ਜਿਥੇ ਇਕ ਮਾਂ ਨੇ ਆਪਣੀ ਜਾਨ ਦੀ ਪਰਵਾਹ ਕਿਤੇ ਬਿੰਨ੍ਹਾਂ ਆਪਣੇ ਦੋ ਬੱਚਿਆ ਦੀ ਜ਼ਿੰਦਗੀ ਬਚਾਈ ਹੈ। ਦੋ ਜੁੜਵਾਂ ਧੀਆਂ ਦੀ ਜਾਨ ਤਾਂ ਮਾਂ ਨੇ ਬਚਾ ਲਈ ਪਰ ਬਦਕਿਸਮਤੀ ਆਪਣੀ ਜਾਨ ਨਾ ਬਚਾ ਸਕੀ।

ਮਿਲੀ ਜਾਣਕਾਰੀ ਅਨੁਸਾਰ ਸਰੀ ‘ਚ ਵੈਨ ਨੂੰ ਆਪਣੇ ਵੱਲ ਆਉਂਦਿਆਂ ਵੇਖ ਮਾਂ ਨੇ ਆਪਣੀਆਂ ਦੋਵਾਂ ਧੀਆਂ ਨੂੰ ਧੱਕਾ ਮਾਰ ਕੇ ਪਾਸੇ ਸੁੱਟ ਦਿਤਾ । ਪਰ ਆਪ ਵੈਨ ਹੇਠਾਂ ਆ ਗਈ । ਮ੍ਰਿਤਕ ਔਰਤ ਦੀ ਪਹਿਚਾਣ ਪਰਜੀਤ ਕੌਰ ਮਸੂਤਾ ਵਜੋਂ ਹੋਈ ਹੈ।