GTA News Media

Top Info Bar
22.1°C Toronto Loading date...
Canada

ਗਰਭਵਤੀ ਪਤਨੀ ਦੇ ਕਾਤਲ ਸਰੀ ਦੇ ਮੁਖ਼ਤਿਆਰ ਸਿੰਘ ਨੂੰ ਮਿਲੀ ਪੈਰੋਲ

ਗਰਭਵਤੀ ਪਤਨੀ ਦੇ ਕਾਤਲ ਸਰੀ ਦੇ ਮੁਖ਼ਤਿਆਰ ਸਿੰਘ ਨੂੰ ਮਿਲੀ ਪੈਰੋਲ
Share this post via:

ਸਾਲ 2006 ਵਿਚ ਆਪਣੀ ਗਰਭਵਤੀ ਪਤਨੀ ਦਾ ਗਲਾ ਘੁੱਟ ਕੇ ਉਸ ਦੀ ਲਾਸ਼ ਨੂੰ ਸਾੜ ਦੇਣ ਵਾਲੇ ਮੁਖ਼ਤਿਆਰ ਸਿੰਘ ਪੰਘਾਲੀ ਨੂੰ ਕੈਨੇਡਾ ਦੇ ਪੈਰੋਲ ਬੋਰਡ ਨੇ ਕਰੀਬ ਦੋ ਦਹਾਕਿਆਂ ਬਾਅਦ ਪੂਰੀ ਪੈਰੋਲ ਦੇ ਦਿੱਤੀ ਹੈ। ਸਰੀ ਦੇ ਆਪਣੇ ਘਰ ਵਿਚ ਆਪਣੀ ਪਤਨੀ ਮਨਜੀਤ ਪੰਘਾਲੀ ਦਾ ਕਤਲ ਕਰਨ ਦੇ ਦੋਸ਼ ਵਿਚ ਮੁਖ਼ਤਿਆਰ ਨੂੰ 2011 ਵਿਚ ਉਮਰ ਕੈਦ (ਨਵੀਂ ਵਿੰਡੋ) ਦੀ ਸਜ਼ਾ ਹੋਈ ਸੀ, ਜਿਸ ਵਿਚ 15 ਸਾਲ ਤੱਕ ਪੈਰੋਲ ਨਾ ਮਿਲਣ ਦੀ ਸੰਭਾਵਨਾ ਵੀ ਸ਼ਾਮਲ ਸੀ।

ਅਕਤੂਬਰ 2006 ਵਿਚ ਮਨਜੀਤ ਚਾਰ ਮਹੀਨਿਆਂ ਦੀ ਗਰਭਵਤੀ ਸੀ। ਮੁਖ਼ਤਿਆਰ ਨੇ ਆਪ ਹੀ ਉਸਦੇ ਲਾਪਤਾ ਹੋਣ ਦੀ ਰਿਪੋਰਟ ਕਰਾਈ ਸੀ। ਪੰਜ ਦਿਨਾਂ ਬਾਅਦ ਪੁਲਿਸ ਨੂੰ ਮਨਜੀਤ ਦੀ ਜਲੀ ਹੋਈ ਲਾਸ਼ ਬੀਸੀ ਦੇ ਡੈਲਟਾ ਇਲਾਕੇ ਚ ਪੈਂਦੇ ਇੱਕ ਬੀਚ ਤੋਂ ਮਿਲੀ ਸੀ। ਮੁਖ਼ਤਿਆਰ ਨੂੰ ਅਪਰਾਧ ਲਈ ਪਹਿਲੀ ਵਾਰੀ 2007 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 2012 ਵਿਚ ਉਹ ਦੂਸਰੇ ਦਰਜੇ ਦੇ ਕਤਲ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਖਿਲਾਫ਼ ਕੀਤੀ ਅਪੀਲ ਹਾਰ ਗਿਆ। ਮੁਖ਼ਤਿਆਰ ਨੂੰ ਪਿਛਲੇ ਸਾਲ ਡੇਅ ਪੈਰੋਲ (ਨਵੀਂ ਵਿੰਡੋ) ਮਿਲੀ ਸੀ ਅਤੇ 2012 ਵਿਚ ਉਸਨੂੰ ਜੇਲ ਤੋਂ ਅਸਥਾਈ ਗ਼ੈਰ-ਹਾਜ਼ਰੀ ਦੀ ਇਜਾਜ਼ਤ ਮਿਲੀ ਸੀ।

ਮੁਖ਼ਤਿਆਰ ਨੂੰ ਪੂਰੀ ਪੈਰੋਲ ਦੇਣ ਵਿਚ ਬੋਰਡ ਅਨੁਸਾਰ ਉਨ੍ਹਾਂ ਦਾ ਮੰਨਣਾ ਹੈ ਕਿ ਜੇ ਉਸਨੂੰ ਰਿਹਾਅ ਕੀਤਾ ਜਾਂਦਾ ਹੈ ਤਾਂ ਉਹ ਸਮਾਜ ਲਈ ਅਣਉਚਿਤ ਖ਼ਤਰਾ ਪੈਦਾ ਨਹੀਂ ਕਰੇਗਾ, ਅਤੇ ਉਸਦੀ ਰਿਹਾਈ ਸਮਾਜ ਵਿੱਚ ਉਸਦੇ ਮੁੜ ਸ਼ਾਮਲ ਹੋਣ ਵਿੱਚ ਮਦਦ ਕਰੇਗੀ। ਡੇਅ ਪੈਰੋਲ ਦੌਰਾਨ ਮੁਖ਼ਤਿਆਰ ਦੇ ਵਿਵਹਾਰ ਦੇ ਮੱਦੇਨਜ਼ਰ ਇਹ ਮੰਨਿਆ ਗਿਆ ਕਿ ਉਸਨੇ ਪ੍ਰਬੰਧਨ ਲਈ ਕੋਈ ਖ਼ਤਰਾ ਪੈਦਾ ਨਹੀਂ ਕੀਤਾ ਅਤੇ ਉਹ ਸਮਾਜ ਵਿਚ ਉਚਿਤ ਤਰੀਕੇ ਨਾਲ ਵਿਚਰ ਸਕਦਾ ਪ੍ਰਤੀਤ ਹੋਇਆ।

ਮੁਖ਼ਤਿਆਰ ਦੀ ਪੈਰੋਲ ਵਿਚ ਕੁਝ ਸ਼ਰਤਾਂ ਵੀ ਹਨ। ਇੱਕ ਤਾਂ ਉਹ ਕਿਸੇ ਵੀ ਔਰਤ ਨਾਲ ਆਪਣੇ ਜਿਨਸੀ ਜਾਂ ਗ਼ੈਰ-ਜਿਨਸੀ ਸਬੰਧਾਂ ਬਾਰੇ ਆਪਣੇ ਪੈਰੋਲ ਅਫਸਰ ਨੂੰ ਸੂਚਿਤ ਕਰੇਗਾ ਅਤੇ ਦੂਸਰਾ ਉਹ ਸ਼ਰਾਬ ਨਹੀਂ ਪੀਵੇਗਾ। ਮੁਖ਼ਤਿਆਰ ਨੂੰ ਮਨਜੀਤ ਦੇ ਪਰਿਵਾਰ, ਜਿਸ ਵਿਚ ਉਸਦੀ ਬੇਟੀ ਵੀ ਸ਼ਾਮਲ ਹੈ, ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ। ਬੋਰਡ ਅਨੁਸਾਰ 51 ਸਾਲ ਦੇ ਮੁਖ਼ਤਿਆਰ ਸਿੰਘ ਪੰਘਾਲੀ ਨੂੰ ਆਪਣੇ ਅਪਰਾਧ ਦਾ ਅਫ਼ਸੋਸ ਹੈ।

ਬੋਰਡ ਨੇ ਮੁਖ਼ਤਿਆਰ ਦੀ ਪੈਰੋਲ ਸੁਣਵਾਈ ਵਿਚ ਲਿਖਿਆ, ਤੁਸੀਂ ਆਪਣੀਆਂ ਕਾਰਵਾਈਆਂ ਲਈ ਅਫ਼ਸੋਸ ਪ੍ਰਗਟ ਕੀਤਾ, ਭਵਿੱਖ-ਮੁਖੀ ਦਿਖਾਈ ਦਿੱਤੇ ਅਤੇ ਤੁਸੀਂ ਭਵਿੱਖ ਲਈ ਥੋੜ੍ਹੇ ਅਤੇ ਲੰਬੇ ਸਮੇਂ ਦੇ ਟੀਚਿਆਂ ਦੀ ਰੂਪਰੇਖਾ ਤਿਆਰ ਕੀਤੀ।

(ਸੀਬੀਸੀ ਨਿਊਜ਼)