GTA News Media

Top Info Bar
22.1°C Toronto Loading date...
World

ਬਾਇਡੇਨ ਦੇ ਇਜ਼ਰਾਈਲ ਤੋਂ ਜਾਂਦੇ ਹੀ ਹਿਜ਼ਬੁੱਲਾ ਵੱਲੋਂ ਸੀਰੀਆ ‘ਚ ਅਮਰੀਕੀ ਫੌਜੀ ਅੱਡਿਆਂ ‘ਤੇ ਹਮਲਾ

ਬਾਇਡੇਨ ਦੇ ਇਜ਼ਰਾਈਲ ਤੋਂ ਜਾਂਦੇ ਹੀ ਹਿਜ਼ਬੁੱਲਾ ਵੱਲੋਂ ਸੀਰੀਆ ‘ਚ ਅਮਰੀਕੀ ਫੌਜੀ ਅੱਡਿਆਂ ‘ਤੇ ਹਮਲਾ
Share this post via:

ਰਾਸ਼ਟਰਪਤੀ ਜੋਅ ਬਾਇਡੇਨ ਇਜ਼ਰਾਈਲ ਤੋਂ ਅਜੇ ਵਾਪਸ ਹੀ ਗਏ ਸਨ ਕਿ ਹਿਜ਼ਬੁੱਲਾ ਨੇ ਅਮਰੀਕੀ ਫੌਜੀ ਅੱਡਿਆਂ ‘ਤੇ ਰਾਕੇਟ ਨਾਲ ਹਮਲਾ ਕਰ ਦਿੱਤਾ । ਮਿਲੀ ਜਾਣਕਾਰੀ ਮੁਤਾਬਕ ਬਾਇਡੇਨ ਦੀ ਵਾਪਸੀ ਤੋਂ ਬਾਅਦ ਸੀਰੀਆ ‘ਚ ਅਮਰੀਕਾ ਦੇ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਰਾਕ ਵਿੱਚ ਅਮਰੀਕੀ ਫੌਜ ਦੇ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਇੱਥੇ ਸਹਿਯੋਗੀ ਫੌਜ ਦੇ ਕੁਝ ਜਵਾਨ ਜ਼ਖਮੀ ਦੱਸੇ ਜਾ ਰਹੇ ਹਨ। ਇਰਾਕ ‘ਚ 24 ਘੰਟਿਆਂ ਦੇ ਅੰਦਰ ਫੌਜੀ ਕੈਂਪਾਂ ‘ਤੇ ਦੋ ਡਰੋਨ ਹਮਲੇ ਕੀਤੇ ਗਏ ਹਨ।

ਪੱਛਮੀ ਅਤੇ ਉੱਤਰੀ ਇਰਾਕ ‘ਚ ਫੌਜੀ ਕੈਂਪਾਂ ‘ਤੇ ਹੋਏ ਇਸ ਹਮਲੇ ‘ਚ ਸਹਿਯੋਗੀ ਫੌਜ ਦੇ ਕੁਝ ਜਵਾਨ ਜ਼ਖਮੀ ਹੋ ਗਏ ਹਨ। ਹਾਲਾਂਕਿ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇੱਕ ਸਾਲ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਈਰਾਨ ਸਮਰਥਿਤ ਸਮੂਹਾਂ ਨੇ ਇਰਾਕ ਵਿੱਚ ਅਮਰੀਕੀ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕੀ ਅਧਿਕਾਰੀਆਂ ਨੇ ਹਾਲਾਂਕਿ ਕਿਹਾ ਹੈ ਕਿ ਤਿੰਨ ਡਰੋਨ ਹਮਲੇ ਹੋਏ ਹਨ। ਇਰਾਕ ਦੇ ਪੱਛਮ ਅਤੇ ਕੁਰਦਿਸਤਾਨ ਖੇਤਰ ‘ਚ ਅਲ-ਹਰੀਰ ਏਅਰ ਬੇਸ ‘ਤੇ ਹਮਲਾ ਕੀਤਾ ਗਿਆ ਹੈ।

ਇਰਾਕ ਵਿੱਚ ਈਰਾਨ ਸਮਰਥਿਤ ਸਮੂਹਾਂ ਨੇ ਇਜ਼ਰਾਈਲ ਲਈ ਅਮਰੀਕੀ ਸਮਰਥਨ ਨੂੰ ਲੈ ਕੇ ਉੱਥੇ ਅਮਰੀਕੀ ਟਿਕਾਣਿਆਂ ‘ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਇਰਾਕ ਵਿੱਚ ਇਸਲਾਮਿਕ ਪ੍ਰਤੀਰੋਧ ਨੇ ਬਾਅਦ ਵਿੱਚ ਇੱਕ ਬਿਆਨ ਜਾਰੀ ਕਰਕੇ ਦੋ ਹਮਲਿਆਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਇਹ “ਅਮਰੀਕੀ ਕਬਜ਼ੇ” ਦੇ ਵਿਰੁੱਧ “ਹੋਰ ਕਾਰਵਾਈਆਂ ਦੀ ਸ਼ੁਰੂਆਤ” ਸੀ। ਇਹ ਹਮਲਾ ਇਜ਼ਰਾਈਲ-ਹਮਾਸ ਜੰਗ ਦਾ ਨਤੀਜਾ ਹੈ, ਜਿੱਥੇ ਅਮਰੀਕਾ ਇਸ ਦੀ ਹਥਿਆਰਾਂ ਅਤੇ ਹਰ ਤਰ੍ਹਾਂ ਨਾਲ ਮਦਦ ਕਰ ਰਿਹਾ ਹੈ।