ਮਿਸੀਸਾਗਾ ਦੀ ਇੱਕ ਵਿੱਤੀ ਸੰਸਥਾ ‘ਚ ਐਤਵਾਰ ਦੁਪਹਿਰ ਨੂੰ ਕੁੱਝ ਲੁਟੇਰਿਆਂ ਵੱਲੋਂ ਡਾਕਾ ਮਾਰਿਆ ਗਿਆ ਤੇ ਲੁਟੇਰੇ ਅਣਦੱਸੀ ਰਕਮ ਲੁੱਟ ਕੇ ਲੈ ਗਏ। ਦੁਪਹਿਰ 3:00 ਵਜੇ ਡਿਕਸੀ ਤੇ ਬਰਨਹੈਮਥੌਰਪ ਰੋਡਜ਼ ਏਰੀਆ ਦੇ ਇੱਕ ਮਾਲ ਵਿੱਚ ਸਥਿਤ ਵਿੱਤੀ ਸੰਸਥਾ ‘ਚ ਲੁੱਟ ਦੀ ਵਾਰਦਾਤ ਹੋਈ। ਲੁਟੇਰਿਆਂ ਕੋਲ ਹਥਿਆਰ ਤਾਂ ਦੇਖੇ ਗਏ ਪਰ ਉਨ੍ਹਾਂ ਵੱਲੋਂ ਕਿਸੇ ਨੂੰ ਸਰੀਰਿਕ ਨੁਕਸਾਨ ਨਹੀਂ ਪਹੁੰਚਾਇਆ ਗਿਆ। ਪੀਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਦੋ ਲੁਟੇਰਿਆਂ ਨੂੰ ਇਲਾਕੇ ਵਿੱਚੋਂ ਭੱਜਦੇ ਵੇਖਿਆ ਗਿਆ ਹੈ।
A financial institution was robbed and an unknown amount of currency was taken during a robbery in Mississauga on Sunday afternoon.Just after 3:00 p.m. a robbery occurred at a financial institution in a mall in the Dixie and Burnhamthorpe Roads area. Weapons were seen but no physical injuries were reported. Peel police say at least two suspects fled the area and an investigation in ongoing.