GTA News Media

Top Info Bar
22.1°C Toronto Loading date...
World

ਇਜ਼ਰਾਈਲ ਵੱਲੋਂ ਸ਼ਰਨਾਰਥੀ ਕੈਂਪ ‘ਤੇ ਹਮਲੇ ਦੌਰਾਨ 436 ਲੋਕਾਂ ਦੀ ਮੌਤ

ਇਜ਼ਰਾਈਲ ਵੱਲੋਂ ਸ਼ਰਨਾਰਥੀ ਕੈਂਪ ‘ਤੇ ਹਮਲੇ ਦੌਰਾਨ 436 ਲੋਕਾਂ ਦੀ ਮੌਤ
Share this post via:

ਅਲ ਜਜ਼ੀਰਾ ਮੁਤਾਬਕ ਸੋਮਵਾਰ ਨੂੰ ਗਾਜ਼ਾ ‘ਚ ਇਜ਼ਰਾਇਲੀ ਹਮਲਿਆਂ ‘ਚ ਮਰਨ ਵਾਲਿਆਂ ਦੀ ਗਿਣਤੀ 5087 ਤੱਕ ਪਹੁੰਚ ਗਈ ਹੈ। ਗਾਜ਼ਾ ‘ਚ ਪਿਛਲੇ 24 ਘੰਟਿਆਂ ‘ਚ ਕਰੀਬ 436 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੋਮਵਾਰ ਨੂੰ ਇਜ਼ਰਾਈਲ ਨੇ ਅਲ-ਸ਼ਾਤੀ ਸ਼ਰਨਾਰਥੀ ਕੈਂਪ ‘ਤੇ ਹਮਲਾ ਕੀਤਾ। ਇਸ ਵਿੱਚ ਕਈ ਔਰਤਾਂ ਅਤੇ ਬੱਚਿਆਂ ਦੀ ਮੌਤ ਹੋ ਗਈ।ਸੋਮਵਾਰ ਰਾਤ ਨੂੰ ਹਮਾਸ ਨੇ ਦੋ ਇਜ਼ਰਾਈਲੀ ਮਹਿਲਾ ਬੰਧਕਾਂ ਨੂੰ ਰਿਹਾਅ ਕਰ ਦਿੱਤਾ। ਨੂਰਿਟ ਕੂਪਰ 79 ਸਾਲ ਅਤੇ ਯੋਚੇਵੇਡ ਲਿਫਸ਼ਿਟਜ਼ 85ਸਾਲ ਨੂੰ ਹਮਾਸ ਦੇ ਲੜਾਕਿਆਂ ਨੇ ਕਿਬੂਟਜ਼ ਬੀਰੀ ਤੋਂ ਅਗਵਾ ਕਰ ਲਿਆ ਸੀ। ਹਮਾਸ ਨੇ ਕਿਹਾ ਕਿ ਦੋਵੇਂ ਔਰਤਾਂ ਨੂੰ ਮਨੁੱਖੀ ਅਤੇ ਸਿਹਤ ਕਾਰਨਾਂ ਕਰਕੇ ਰਿਹਾਅ ਕੀਤਾ ਗਿਆ ਹੈ। ਤੇਲ ਅਵੀਵ ਵਿੱਚ ਜਾਂਚ ਤੋਂ ਬਾਅਦ ਦੋਵੇਂ ਔਰਤਾਂ ਸਿਹਤਮੰਦ ਹਨ।

ਸੋਮਵਾਰ ਨੂੰ ਇਜ਼ਰਾਈਲ ਨੇ ਕਿਹਾ ਸੀ ਕਿ ਹਮਾਸ ਨੇ ਕਰੀਬ 222 ਲੋਕਾਂ ਨੂੰ ਬੰਦੀ ਬਣਾਇਆ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਬਾਇਡੇਨ ਨੇ ਬੰਧਕਾਂ ਨੂੰ ਰਿਹਾਅ ਕਰਨ ਦੇ ਹਮਾਸ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਹਮਾਸ ਨੂੰ ਪਹਿਲਾਂ ਸਾਰੇ ਬੰਧਕਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਹੀ ਜੰਗਬੰਦੀ ‘ਤੇ ਚਰਚਾ ਹੋਵੇਗੀ।