ਇਜ਼ਰਾਈਲ ਦੀ ਬੰਬਾਰੀ ’ਚ ਹੁਣ ਤੱਕ 2360 ਫਿਲਿਸਤੀਨੀ ਬੱਚਿਆਂ ਦੀ ਮੌਤ, 5 ਹਜ਼ਾਰ ਤੋਂ ਜ਼ਿਆਦਾ ਜ਼ਖ਼ਮੀ
ਰਮੱਲਾਹ, 25 ਅਕਤੂਬਰ, 2023: ਗਾਜ਼ਾ ਵਿਚ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਬੰਬਾਰੀ ਵਿਚ 23 ਅਤੇ 24 ਅਕਤੂਬਰ ਦੇ ਦਰਮਿਆਨ 300 ਤੋਂ ਜ਼ਿਆਦਾ ਬੱਚੇ ਮਾਰੇ ਗਏ ਹਨ। ਇਜ਼ਰਾਈਲੀ ਫੌਜ ਵੱਲੋਂ 7 ਅਕਤੂਬਰ ਨੂੰ ਵਿੱਢੇ ਅਪਰੇਸ਼ਨ ਆਇਰਨ ਸਵੋਰਡਜ਼ ਵਿਚ 24 ਘੰਟਿਆਂ ਦੌਰਾਨ 305 ਬੱਚਿਆਂ ਫਿਲਿਸਤੀਨੀ ਬੱਚਿਆਂ ਦੀ ਮੌਤ ਹੋਣ ਨਾਲ ਹੁਣ ਤੱਕ ਮਾਰੇ ਗਏ ਬੱਚਿਆਂ ਦੀ ਗਿਣਤੀ 2360 ਹੋ ਗਈ ਹੈ।
ਪਿਛਲੇ ਦੋ ਹਫਤਿਆਂ ਵਿਚ ਗਾਜ਼ਾ ਵਿਚ 5791 ਲੋਕਾਂ ਦੀ ਮੌਤ ਹੋ ਚੁੱਕੀ ਹੈ। 5000 ਤੋਂ ਜ਼ਿਆਦਾ ਬੱਚੇ ਜ਼ਖ਼ਮੀ ਹੋਏ ਹਨ ਜਦੋਂ ਕਿ 800 ਤੋਂ ਜ਼ਿਆਦਾ ਲਾਪਤਾ ਹਨ।