GTA News Media

Top Info Bar
22.1°C Toronto Loading date...
World

ਧੋਖਾਧੜੀ ਦੇ ਮਾਮਲੇ ‘ਚ ਪੁੱਤਰਾਂ ਨੂੰ ਬੁਲਾਉਣ ਲਈ ਜੱਜ ‘ਤੇ ਭੜਕੇ ਟਰੰਪ

ਧੋਖਾਧੜੀ ਦੇ ਮਾਮਲੇ ‘ਚ ਪੁੱਤਰਾਂ ਨੂੰ ਬੁਲਾਉਣ ਲਈ ਜੱਜ ‘ਤੇ ਭੜਕੇ ਟਰੰਪ
Share this post via:

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਸਿਵਲ ਫਰਾਡ ਮਾਮਲੇ ‘ਚ ਸੁਣਵਾਈ ਚੱਲ ਰਹੀ ਹੈ। ਟਰੰਪ ਦੇ ਦੋ ਪੁੱਤਰਾਂ ਨੂੰ ਵੀ ਇਸ ਮਾਮਲੇ ਵਿੱਚ ਗਵਾਹੀ ਦੇਣ ਲਈ ਬੁਲਾਇਆ ਗਿਆ। ਜਿਸ ‘ਤੇ ਡੋਨਾਲਡ ਟਰੰਪ ਨੇ ਆਪਣੀ ਨਾਰਾਜ਼ਗੀ ਜਤਾਈ ਅਤੇ ਗੁੱਸੇ ‘ਚ ਆ ਕੇ ਜੱਜ ਨੂੰ ਕਿਹਾ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਇਕੱਲਾ ਛੱਡ ਦਿੱਤਾ ਜਾਵੇ। ਦੱਸ ਦੇਈਏ ਕਿ ਟਰੰਪ ਦੇ ਵੱਡੇ ਬੇਟੇ ਡੌਨ ਜੂਨੀਅਰ (45 ਸਾਲ) ਅਤੇ ਛੋਟੇ ਬੇਟੇ ਐਰਿਕ ਟਰੰਪ (39 ਸਾਲ) ਨੂੰ ਇਸ ਹਫਤੇ ਧੋਖਾਧੜੀ ਦੇ ਮਾਮਲੇ ਵਿੱਚ ਗਵਾਹ ਵਜੋਂ ਬੁਲਾਇਆ ਗਿਆ ਹੈ। ਟਰੰਪ ਨੇ ਆਪਣੇ ਪੁੱਤਰਾਂ ਨੂੰ ਗਵਾਹੀ ਦੇਣ ਲਈ ਬੁਲਾਉਣ ਦੇ ਜੱਜ ਆਰਥਰ ਐਂਗਰੋਨ ਦੇ ਫੈਸਲੇ ਦੀ ਨਿੰਦਾ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਈ ਪੋਸਟਾਂ ਕੀਤੀਆਂ।

ਇਨ੍ਹਾਂ ਪੋਸਟਾਂ ‘ਚ ਟਰੰਪ ਨੇ ਐਂਗਰੋਨ ਨੂੰ ‘ਸਿਆਸੀ ਹੈਕ’ ਕਿਹਾ ਜੋ ‘ਡੈਮੋਕ੍ਰੇਟਿਕ ਪਾਰਟੀ ਲਈ ਕੰਮ ਕਰ ਰਿਹਾ ਹੈ। ਟਰੰਪ ਨੇ ਲਿਖਿਆ ਕਿ ‘ਐਂਗਰੋਨ ਪਾਗਲ ਹੈ ਅਤੇ ਬਹੁਤ ਖਤਰਨਾਕ ਵੀ ਹੈ। ਮੇਰੇ ਬੱਚਿਆਂ ਨੂੰ ਇਕੱਲਾ ਛੱਡੋ ਐਂਗਰੋਨ, ਤੁਸੀਂ ਕਾਨੂੰਨੀ ਪੇਸ਼ੇ ‘ਤੇ ਦਾਗ ਹੋ।’ ਡੋਨਾਲਡ ਟਰੰਪ ਦੇ ਬੇਟੇ ਡੌਨ ਜੂਨੀਅਰ ਨੂੰ ਬੁੱਧਵਾਰ ਅਤੇ ਐਰਿਕ ਟਰੰਪ ਨੂੰ ਵੀਰਵਾਰ ਨੂੰ ਗਵਾਹੀ ਲਈ ਬੁਲਾਇਆ ਜਾ ਸਕਦਾ ਹੈ। ਦੋਵੇਂ ਟਰੰਪ ਸੰਗਠਨ ਵਿਚ ਕਾਰਜਕਾਰੀ ਉਪ ਪ੍ਰਧਾਨ ਹਨ। ਦਸ ਦਈਏ ਕਿ ਟਰੰਪ ਆਰਗੇਨਾਈਜ਼ੇਸ਼ਨ ਉੱਚੀ-ਉੱਚੀ ਰਿਹਾਇਸ਼ੀ ਅਤੇ ਦਫਤਰੀ ਇਮਾਰਤਾਂ ਦੇ ਨਾਲ-ਨਾਲ ਲਗਜ਼ਰੀ ਹੋਟਲਾਂ ਅਤੇ ਦੁਨੀਆ ਭਰ ਦੇ ਗੋਲਫ ਕੋਰਸਾਂ ਦਾ ਪ੍ਰਬੰਧਨ ਕਰਦੀ ਹੈ।