ਹਾਲ ਹੀ ਦੇ ਸਾਲਾਂ ਵਿੱਚ ਆਪਣੇ ਇਮੀਗ੍ਰੇਸ਼ਨ ਟੀਚਿਆਂ ਵਿੱਚ ਕਈ ਵਾਧੇ ਕਰਨ ਤੋਂ ਬਾਅਦ, ਫ਼ੈਡਰਲ ਸਰਕਾਰ ਨੇ ਐਲਾਨ ਕੀਤਾ ਕਿ ਉਹ 2026 ਵਿੱਚ 500,000 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਸ਼ਾਮਲ ਕਰਨ ਦੇ ਆਪਣੇ ਟੀਚੇ ਨੂੰ ਬਰਕਰਾਰ ਰੱਖਣ ਦਾ ਟੀਚਾ ਰੱਖ ਰਹੀ ਹੈ।
ਹਾਲ ਹੀ ਦੇ ਸਾਲਾਂ ਵਿੱਚ ਇਮੀਗ੍ਰੇਸ਼ਨ ਦੇ ਟੀਚੇ ਲਗਾਤਾਰ ਵਧੇ ਹਨ। ਪਿਛਲੇ ਸਾਲ, ਸਰਕਾਰ ਨੇ 2023 ਵਿੱਚ 465,000 ਲੋਕਾਂ ਨੂੰ ਪੀ ਆਰ ਦੇਣ ਦੀ ਯੋਜਨਾ ਜਾਰੀ ਕੀਤੀ ਸੀ ਅਤੇ ਇਹ ਅੰਕੜਾ 2025 ਤੱਕ 500,000 ਤੱਕ ਵਧ ਜਾਵੇਗਾ। 2015 ਲਈ ਇਮੀਗ੍ਰੇਸ਼ਨ ਦਾ ਟੀਚਾ 300,000 ਤੋਂ ਘੱਟ ਸੀ।
ਕੈਨੇਡਾ ਦੀ ਆਬਾਦੀ ਵਿੱਚ 2022 ਵਿੱਚ ਰਿਕਾਰਡ 1 ਮਿਲੀਅਨ ਲੋਕਾਂ ਦਾ ਵਾਧਾ ਹੋਇਆ ਹੈ। ਦੇਸ਼ ਨੇ ਇਸ ਸਾਲ ਦੇ ਸ਼ੁਰੂ ਵਿੱਚ 40 ਮਿਲੀਅਨ ਲੋਕਾਂ ਦੇ ਅੰਕੜੇ ਨੂੰ ਵੀ ਪਾਰ ਕਰ ਲਿਆ ਹੈ।