GTA News Media

Top Info Bar
22.1°C Toronto Loading date...
Toronto/GTA

ਬੱਚਿਆਂ ਨੂੰ ਬਹਿਲਾਉਣ ਦੇ ਮਾਮਲਿਆਂ ‘ਚ 10 ਗ੍ਰਿਫ਼ਤਾਰ

ਬੱਚਿਆਂ ਨੂੰ ਬਹਿਲਾਉਣ ਦੇ ਮਾਮਲਿਆਂ ‘ਚ 10 ਗ੍ਰਿਫ਼ਤਾਰ
Share this post via:

ਓਨਟੇਰਿਓ ਵਿੱਚ ਪੁਲਿਸ ਦੀ ਇੱਕ ਸਾਂਝੀ ਟਾਸਕ ਫੋਰਸ ਦੁਆਰਾ ਕੀਤੀ ਜਾਂਚ ਵਿੱਚ ਬੱਚਿਆਂ ਦੇ ਸ਼ੋਸ਼ਣ ਦੇ ਦੋਸ਼ ਵਿੱਚ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 12 ਤੋਂ 15 ਸਤੰਬਰ ਤੱਕ, ਪੁਲਿਸ ਅਫਸਰਾਂ ਨੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਲਈ ਆਪਣੇ ਆਪ ਨੂੰ ਔਨਲਾਈਨ ਬੱਚਿਆਂ ਵੱਜੋਂ ਪੇਸ਼ ਕੀਤਾ ਜਿਸ ਤੋਂ ਬਾਅਦ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। OPP ਰਿਲੀਜ਼ ਅਨੁਸਾਰ ਇੱਕ ਮਾਮਲੇ ਵਿਚ ਤਾਂ ਇੱਕ ਵਿਅਕਤੀ ਔਨਲਾਈਨ ਗੱਲ ਹੋਣ ਤੋਂ ਕਰੀਬ ਡੇਢ਼ ਕੁ ਘੰਟੇ ਵਿਚ ਹੀ ਆਪਣੇ ਆਪ ਨੂੰ ਬੱਚੇ ਵੱਜੋਂ ਪੇਸ਼ ਕਰਨ ਵਾਲੇ ਗੁਪਤ ਅਧਿਕਾਰੀ ਨੂੰ ਬੱਚਾ ਸਮਝ ਕੇ ਮਿਲਣ ਲਈ ਪਹੁੰਚ ਗਿਆ।

ਦੋ ਲੋਕਾਂ ਨੇ ਅੰਡਰਕਵਰ ਅਫਸਰਾਂ ਨਾਲ ਮੀਟਿੰਗਾਂ ਵੀ ਸੈਟ ਕੀਤੀਆਂ, ਜਿਹਨਾਂ ਅਫਸਰਾਂ ਨੇ ਖ਼ੁਦ ਨੂੰ ਛੋਟੇ ਬੱਚਿਆਂ ਦੀਆਂ ਮਾਵਾਂ ਵੱਜੋਂ ਪੇਸ਼ ਕੀਤਾ ਸੀ। ਇਸ ਸੰਯੁਕਤ ਜਾਂਚ ਨੂੰ ਪ੍ਰੋਜੈਕਟ ਲਾਈਮਸਟੋਨ ਦਾ ਨਾਮ ਦਿੱਤਾ ਗਿਆ ਹੈ ਅਤੇ ਇਸ ਵਿਚ OPP ਦਾ ਨੌਰਥ ਬੇਅ ਪੁਲਿਸ ਸਰਵਿਸ, ਗ੍ਰੇਟਰ ਸਡਬਰੀ ਪੁਲਿਸ ਸਰਵਿਸ, ਡਰਹਮ ਪੁਲਿਸ, ਯੌਰਕ ਪੁਲਿਸ, ਪੀਲ ਪੁਲਿਸ ਅਤੇ ਸੂ ਸੇਂਟ ਮੈਰੀ ਦੀ ਪੁਲਿਸ ਨੇ ਸਹਿਯੋਗ ਦਿੱਤਾ ਸੀ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ 55 ਡਿਵਾਈਸਾਂ ਜ਼ਬਤ ਕੀਤੀਆਂ ਅਤੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ‘ਤੇ 39 ਅਪਰਾਧਿਕ ਦੋਸ਼ ਆਇਦ ਕੀਤੇ ਹਨ। ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚੋਂ ਇੱਕ ਵਿਅਕਤੀ ਪਹਿਲਾਂ ਤੋਂ ਹੀ ਅਪਰਾਧੀ ਹੈ ਜੋ ਆਪਣੀ ਗ੍ਰਿਫ਼ਤਾਰੀ ਦੇ ਸਮੇਂ ਜ਼ਮਾਨਤ ‘ਤੇ ਜੇਲ ਤੋਂ ਬਾਹਰ ਸੀ। ਪੁਲਿਸ ਨੇ ਕਿਹਾ ਕਿ ਉਹਨਾਂ ਕੋਲ ਬੱਚਿਆਂ ਨੂੰ ਬਹਿਲਾਉਣ-ਫੁਸਲਾਉਣ ਦੇ ਸਬੰਧ ਵਿੱਚ ਕੀਤੀਆਂ ਗਈਆਂ ਕਾਲਾਂ ਵਿਚ ਮਹੱਤਵਪੂਰਨ ਵਾਧਾ ਹੋਇਆ ਹੈ।