(ਸਤਪਾਲ ਸਿੰਘ ਜੌਹਲ): ਸਕੂਲਾਂ ਵਿੱਚ ਬੱਚੇ (ਕੁੜੀਆਂ ਵੀ) ਅਕਸਰ ਸ਼ਰਾਬ (ਪਾਣੀ ਵਾਂਗ ਬੇਰੰਗ) ਘਰ ਦੇ ਅੰਦਰ ਮਾਪਿਆਂ ਵਲੋਂ ਸਜਾਈਆਂ ਹੋਈਆਂ ਬੋਤਲਾਂ ਵਿੱਚੋਂ ਆਪਣੀ ਪਾਣੀ ਵਾਲੀ ਬੋਤਲ ਵਿੱਚ ਪਾ ਕੇ ਲਿਜਾ ਪਾ ਰਹੇ/ਰਹੀਆਂ ਹਨ। ਖਰਾਬ ਬੱਚਿਆਂ ਤੋਂ ਵੇਪ/ਡਰੱਗ (ਬਲੈਕ ਵਿੱਚ) ਉਨ੍ਹਾਂ ਬੱਚਿਆਂ ਲਈ ਖਰੀਦਣਾ ਸੰਭਵ ਰਹਿੰਦਾ ਹੈ ਜਿਨ੍ਹਾਂ ਨੂੰ ਘਰੋਂ ਕੈਸ਼ ਡਾਲਰ/ਬੈਂਕ ਕਾਰਡ ਮਿਲ਼ਦੇ ਹਨ ਜਾਂ ਮਾਪਿਆਂ ਨੂੰ ਪਤਾ ਲੱਗੇ ਬਿਨਾ ਬੱਚੇ ਉਨ੍ਹਾਂ ਦੇ ਡਾਲਰ/ਕਾਰਡ ਖਿਸਕਾ ਸਕਦੇ ਹਨ। ਬੱਚਿਆਂ ਵਲੋਂ ਚੁੱਪਚੁਪੀਤੇ ਮਾਪਿਆਂ ਦੇ ਕਾਰਡ ਸਕੈਨ ਕਰਨ ਦਾ ਯੁੱਗ ਵੀ ਚੱਲ ਪਿਆ ਹੈ। ਬੱਚਿਆਂ ਉਪਰ ਅੰਨ੍ਹਾ ਭਰੋਸਾ ਚੰਗੀ ਗੱਲ ਹੋ ਸਕਦੀ ਹੈ ਪਰ ਤੁਸੀਂ ਜਾਣਦੇ ਹੋ ਕਿ ਕੰਟਰੋਲ ਰੱਖਣ ਨਾਲ਼ ਖਰਾਬੀਆਂ ਕਰਨ ਦਾ ਖਤਰਾ ਘਟ ਸਕਦਾ ਹੈ।
ਘਰਾਂ ਵਿੱਚ ਸ਼ਰਾਬਾਂ ਦੀਆਂ ਬਾਰਾਂ ਨੂੰ ਜਿੰਦਰੇ ਤੇ ਕਿਚਨ ਦੇ ਚਾਕੂ ਸਾਂਭਣਾ ਸਮੇਂ ਦੀ ਲੋੜ ਹੈ। ਬੱਚਿਆਂ ਦੇ ਸੈੱਲਫੋਨ, ਵਾਈਫਾਈ, ਇੰਟਰਨੈਟ, ਸੋਸ਼ਲ ਮੀਡੀਆ, ਚੈਟ ਗਰੁੱਪਾਂ ਵਗੈਰਾ ਉਪਰ ਮੁਸਤੈਦ ਨਿਗਰਾਨੀ (ਫੋਨ, ਕੰਪਿਊਟਰ ਬੈੱਡਰੂਮਾਂ ਤੋਂ ਬਾਹਰ) ਰੱਖਣ, ਅਤੇ ਲੰਚ ਵਾਸਤੇ ਘਰੋਂ ਕੈਸ਼/ਬੈਂਕ ਕਾਰਡ ਦੇ ਕੇ ਭੇਜਣ ਦੀ ਬਜਾਏ ਘਰ ਤੋਂ ਲੰਚ ਦੇ ਕੇ ਸਕੂਲ ਭੇਜਣ ਨਾਲ਼ ਤੁਸੀਂ ਆਪ ਦੇਖੋਗੇ ਕਿ ਸਕੂਲਾਂ ਵਿੱਚ ਖਰਾਬੀਆਂ ਘਟ ਕਰਨ ਵਿੱਚ ਬਹੁਤ ਮਦਦ ਮਿਲ਼ ਜਾਵੇਗੀ, ਜੋ ਕਿ ਬੀਤੇ ਕੁਝ ਮਹੀਨਿਆਂ ਤੋਂ ਮਿਲ਼ ਵੀ ਰਹੀ ਹੈ। ਬਰੈਂਪਟਨ ਦੇ ਵਾਰਡ 10 ਦੇ ਇਕ ਵੱਡੇ ਸਕੂਲ ਦੇ ਵਾਸ਼ਰੂਮਾਂ ਵਿੱਚ ਸੈਂਸਰ ਲੱਗਣ ਨਾਲ਼ ਵਾਸ਼ਰੂਮਾਂ ਦੇ ਘਟਨਾਚੱਕਰ ਵੀ ਕਾਬੂ ਆ ਰਹੇ ਹਨ।
ਵਾਰਡ 9 ਅਤੇ ਵਾਰਡ 10 ਦੇ ਸਾਰੇ ਵੱਡੇ ਸਕੂਲਾਂ ਦੇ ਵਾਸ਼ਰੂਮਾਂ ਵਿੱਚ ਸੈਂਸਰ ਫਿੱਟ ਕੀਤੇ ਜਾਣ ਦੀ ਯੋਜਨਾ ਹੈ ਅਤੇ ਦਰਵਾਜੇ ਦੇ ਬਾਹਰ ਸੈਂਸਰ ਬਾਰੇ ਖਬਰਦਾਰੀ ਦਾ ਨੋਟਿਸ ਲਗਾਇਆ ਜਾਣਾ ਹੈ। ਸਕੂਲਾਂ ਵਲੋਂ ਯਤਨ ਜਾਰੀ ਹਨ ਪਰ ਘਰਾਂ ਦੇ ਅੰਦਰ ਜੋ ਉਦਮ ਉਪਰਾਲੇ ਮਾਪਿਆਂ ਵਲੋਂ ਕੀਤੇ ਜਾਣੇ ਜਰੂਰੀ ਹਨ, ਉਹ ਸਾਵਧਾਨੀਆਂ ਕੀਤੇ ਬਿਨਾ ਸਕੂਲਾਂ ਵਿੱਚ ਵਿੱਢੇ ਜਾਂਦੇ ਉਪਰਾਲਿਆ ਦੇ ਸਿੱਟੇ ਅਧੂਰੇ ਰਹਿਣਗੇ। ਬਾਕੀ ਤੁਸੀਂ ਆਪ ਸਿਆਣੇ ਹੋ ਜੀ।
(Satpal Singh Johal): Children (girls too) in schools often carry liquor (vodka, colorless alcoholic drinks) in their water containers from the bottles decorated (bar in the basement) inside the house by their parents. Buying vapes/drugs from spoiled children or adults is possible for kids who get cash dollars/bank cards from their parents or kids can slip dollars/cards without parents’ knowledge.
The era of children silently scanning their parents’ bank cards has also begun. Trusting children can be a good thing, but you know that keeping control can mitigate the risks. Bars of alcohols at home needs to be locked and secured from the reach of children. By constantly monitoring children’s cell phones, WiFi, internet, social media, chat groups, etc., and sending them with lunch from home to school instead of offering them cash$/bank card for lunch, will help a lot in reducing problems such as fights, drug use, video from the washrooms etc.
With the installation of sensors in the washrooms of one secondary school in Brampton’s Ward 10, is helping to curb and control the incidents inside the school washrooms. There are plans to install sensors in washrooms of all secondary schools in Ward 9 and Ward 10 and a notice about the sensor will be posted outside the washroom doors. Steps to maintain discipline are being taken by the school managements, but without the efforts and precautions need to be made by the parents within the homes, the results of the efforts made in the schools will remain incomplete.