GTA News Media

Top Info Bar
22.1°C Toronto Loading date...
India Punjab

ਡਰੱਗ ਕੇਸ ‘ਚ 17 ਦਿਨਾਂ ਤੋਂ ਗ੍ਰਿਫ਼ਤਾਰ ਸ਼ਾਹਰੁਖ ਖਾਨ ਦੇ ਪੁੱਤਰ ਨੂੰ ਅਦਾਲਤ ਨੇ ਜਮਾਨਤ ਦੇਣ ਤੋ ਕੀਤਾ ਇਨਕਾਰ

ਡਰੱਗ ਕੇਸ ‘ਚ 17 ਦਿਨਾਂ ਤੋਂ ਗ੍ਰਿਫ਼ਤਾਰ ਸ਼ਾਹਰੁਖ ਖਾਨ ਦੇ ਪੁੱਤਰ ਨੂੰ ਅਦਾਲਤ ਨੇ ਜਮਾਨਤ ਦੇਣ ਤੋ ਕੀਤਾ ਇਨਕਾਰ
Share this post via:

ਮੁੰਬਈ: ਵਿਸ਼ੇਸ਼ ਅਦਾਲਤ ਨੇ ਕਰੂਜ਼ ਅਤੇ ਨਸ਼ੀਲੇ ਪਦਾਰਥ ਜ਼ਬਤ ਕਰਨ ਦੇ ਮਾਮਲੇ ‘ਚ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਖਾਨ ਨੂੰ ਅੱਜ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਆਰੀਅਨ ਖਾਨ 13 ਦਿਨਾਂ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ‘ਚ ਬੰਦ ਹੈ।ਤੇ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਫੈਸਲਾ ਰਾਖਵਾਂ ਰੱਖਿਆ ਸੀ। ਪਰ ਅੱਜ ਫੈਸਲਾ ਆਉਣ ਤੋ ਬਾਅਦ ਆਰੀਅਨ ਖਾਨ ਦੇ ਨਾਲ -ਨਾਲ ਅਰਬਾਜ਼ ਮਰਚੈਂਟ ਤੇ ਮੁਨਮੁਨ ਧਾਮਿਕਾ ਨੂੰ ਵੱਡਾ ਝਟਕਾ ਲੱਗਾ।

ਉੱਧਰ, ਅਦਾਲਤ ਦੇ ਫੈਸਲੇ ਤੋਂ ਬਾਅਦ ਆਰੀਅਨ ਖਾਨ ਦੇ ਵਕੀਲਾਂ ਨੇ ਕਿਹਾ ਕਿ ਅਸੀਂ ਹੁਣ ਆਰੀਅਨ ਦੀ ਜ਼ਮਾਨਤ ਲਈ ਹਾਈਕੋਰਟ ਜਾਵਾਂਗੇ। ਵਕੀਲ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਹਾਈਕੋਰਟ ‘ਚ ਆਰੀਅਨ ਖਾਨ ਦੇ ਹੱਕ ‘ਚ ਫੈਸਲਾ ਮਿਲੇਗਾ ਕਿਉਂਕਿ ਪਿਛਲੇ ਸਮੇਂ ‘ਚ ਵੀ ਹਾਈਕੋਰਟ ਨੇ ਅਜਿਹੇ ਮਾਮਲਿਆਂ ਵਿੱਚ ਜ਼ਮਾਨਤ ਦਿੱਤੀ ਹੈ।